Congress Candidates List 2024: ਕਾਂਗਰਸ ਨੇ 9 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, ਇਨ੍ਹਾਂ ਉਮੀਦਵਾਰਾਂ ‘ਤੇ ਜਤਾਇਆ ਭਰੋਸਾ
ਕਾਂਗਰਸ ਨੇ ਸੋਮਵਾਰ ਨੂੰ ਜੰਮੂ-ਕਸ਼ਮੀਰ ‘ਚ ਤਿੰਨ ਪੜਾਵਾਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਨੌਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਕਾਂਗਰਸ ਨੇ ਡੋਰੂ ਤੋਂ ਪਾਰਟੀ ਦੇ ਜਨਰਲ ਸਕੱਤਰ ਗੁਲਾਮ ਅਹਿਮਦ ਮੀਰ ਅਤੇ ਬਨਿਹਾਲ ਤੋਂ ਸਾਬਕਾ ਸੂਬਾ ਪ੍ਰਧਾਨ ਵਿਕਾਰ ਰਸੂਲ ਵਾਨੀ ਨੂੰ ਉਮੀਦਵਾਰ ਬਣਾਇਆ ਹੈ।
ਕਾਂਗਰਸ ਨੇ ਸਹਿਯੋਗੀ ਨੈਸ਼ਨਲ ਕਾਨਫਰੰਸ ਦੇ ਨਾਲ ਸੀਟਾਂ ਦੀ ਵੰਡ ‘ਤੇ ਸਮਝੌਤਾ ਕਰਨ ਤੋਂ ਬਾਅਦ ਇਹ ਸੂਚੀ ਜਾਰੀ ਕੀਤੀ ਹੈ। ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਵਿਚ ਕ੍ਰਮਵਾਰ 51 ਅਤੇ 32 ਸੀਟਾਂ ‘ਤੇ ਚੋਣ ਲੜਨ ਲਈ ਸਹਿਮਤ ਹੋ ਗਏ ਹਨ।
ਪਾਰਟੀ ਨੇ ਤ੍ਰਾਲ ਸੀਟ ਤੋਂ ਸੁਰਿੰਦਰ ਸਿੰਘ ਚੰਨੀ, ਦੇਵਸਰ ਤੋਂ ਅਮਾਨਉੱਲਾ ਮੰਟੂ, ਅਨੰਤਨਾਗ ਤੋਂ ਪੀਰਜ਼ਾਦਾ ਮੁਹੰਮਦ ਸਈਅਦ, ਇੰਦਰਵਾਲ ਤੋਂ ਸ਼ੇਖ ਜ਼ਫਰਉੱਲਾ, ਭਦ੍ਰਵਾਹ ਤੋਂ ਨਦੀਮ ਸ਼ਰੀਫ, ਡੋਡਾ ਤੋਂ ਸ਼ੇਖ ਰਿਆਜ਼ ਅਤੇ ਡੋਡਾ ਪੱਛਮੀ ਤੋਂ ਪ੍ਰਦੀਪ ਕੁਮਾਰ ਭਗਤ ਨੂੰ ਉਮੀਦਵਾਰ ਬਣਾਇਆ ਹੈ
ਜੰਮੂ-ਕਸ਼ਮੀਰ ‘ਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ‘ਚ 18 ਸਤੰਬਰ ਨੂੰ ਵੋਟਿੰਗ ਹੋਵੇਗੀ, ਜਦਕਿ ਦੂਜੇ ਪੜਾਅ ‘ਚ 25 ਸਤੰਬਰ ਅਤੇ ਤੀਜੇ ਪੜਾਅ ‘ਚ 1 ਅਕਤੂਬਰ ਨੂੰ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 4 ਅਕਤੂਬਰ ਨੂੰ ਹੋਵੇਗੀ।