Flash News International Punjab

Indian Refuge: ਸਾਲ 2024 ਦੇ 6 ਮਹੀਨਿਆਂ ‘ਚ 16,800 ਭਾਰਤੀਆਂ ਨੇ ਕੈਨੇਡਾ ਏਅਰਪੋਰਟ ‘ਤੇ ਮੰਗੀ ਸ਼ਰਨ, ਪੰਜਾਬੀਆਂ ਦਾ ਅੰਕੜ ਦੇਖ ਹੋ ਜਾਵੋਗੇ ਹੈਰਾਨ

ਇਸ ਸਾਲ 2024 ‘ਚ ਕੈਨੇਡਾ ਦੇ ਹਵਾਈ ਅੱਡਿਆਂ ‘ਤੇ ਸ਼ਰਣ ਮੰਗਣ ਵਾਲੇ ਭਾਰਤੀਆਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਜਨਵਰੀ 2024 ਤੋਂ ਜੂਨ 2024 ਤੱਕ 16,800 ਭਾਰਤੀਆਂ ਨੇ ਕੈਨੇਡੀਅਨ ਹਵਾਈ ਅੱਡਿਆਂ ‘ਤੇ ਸ਼ਰਣ ਮੰਗੀ ਹੈ। ਇਨ੍ਹਾਂ ਵਿਚੋਂ 30 ਫੀਸਦੀ ਇਕੱਲੇ ਪੰਜਾਬ ਦੇ ਹਨ। ਇਹ ਅੰਕੜਾ ਹੈਰਾਨੀਜਨਕ ਹੈ ਕਿਉਂਕਿ ਪਿਛਲੇ ਸਾਲ ਯਾਨੀ ਸਾਲ 2023 ‘ਚ 11,265 ਲੋਕਾਂ ਨੇ ਇਹ ਕੰਮ ਕੀਤਾ ਸੀ।

ਜਦੋਂ ਕਿ 2022 ਵਿੱਚ ਸਿਰਫ਼ 4100 ਅਤੇ 2021 ਵਿੱਚ ਸਿਰਫ਼ 1495 ਭਾਰਤੀਆਂ ਨੇ ਕੈਨੇਡਾ ਵਿੱਚ ਸ਼ਰਣ ਮੰਗੀ ਸੀ। ਪਿਛਲੇ ਸਾਲ ਦੇ ਪਹਿਲੇ ਛੇ ਮਹੀਨਿਆਂ ਦੀ ਤੁਲਨਾ ਵਿੱਚ, ਇਸ ਸਾਲ ਭਾਰਤੀਆਂ ਵੱਲੋਂ ਸ਼ਰਣ ਮੰਗਣ ਦੇ ਮਾਮਲਿਆਂ ਵਿੱਚ 500 ਫੀਸਦੀ ਤੱਕ ਦਾ ਉਛਾਲ ਦੇਖਿਆ ਗਿਆ ਹੈ। ਪਰ ਕੈਨੇਡੀਅਨ ਹਵਾਈ ਅੱਡਿਆਂ ‘ਤੇ ਸ਼ਰਣ ਲੈਣ ਵਾਲੇ ਭਾਰਤੀਆਂ ਦੇ ਮਾਮਲਿਆਂ ‘ਚ ਅਚਾਨਕ ਹੋਏ ਵਾਧੇ ਤੋਂ ਕੈਨੇਡੀਅਨ ਅਧਿਕਾਰੀ ਵੀ ਹੈਰਾਨ ਹਨ ਕਿਉਂਕਿ ਪਿਛਲੇ ਸਾਲਾਂ ‘ਚ ਇਹ ਅੰਕੜਾ ਸੀਮਤ ਦਾਇਰੇ ‘ਚ ਹੀ ਰਿਹਾ।

ਕੈਨੇਡੀਅਨ ਸਰਕਾਰ ਨੇ ਅਜੇ ਤੱਕ ਇਸ ਸਬੰਧ ਵਿੱਚ ਭਾਰਤ ਬਾਰੇ ਕੁਝ ਨਹੀਂ ਕਿਹਾ ਹੈ। ਸਾਲ 2024 ਦੇ ਅਪ੍ਰੈਲ ਤੋਂ ਜੂਨ ਤੱਕ ਲਗਭਗ 6000 ਹਜ਼ਾਰ ਭਾਰਤੀਆਂ ਨੇ ਕੈਨੇਡਾ ਵਿੱਚ ਸ਼ਰਣ ਮੰਗੀ ਹੈ। ਇਸ ਤੋਂ ਬਾਅਦ ਜੁਲਾਈ-ਅਗਸਤ ‘ਚ ਵੀ ਇਹ ਸਿਲਸਿਲਾ ਜਾਰੀ ਹੈ ਅਤੇ ਭਾਰਤੀ ਲੋਕ ਹਵਾਈ ਅੱਡਿਆਂ ‘ਤੇ ਲਗਾਤਾਰ ਸ਼ਰਣ ਮੰਗ ਰਹੇ ਹਨ। ਭਾਰਤ ਅਤੇ ਕੈਨੇਡਾ ਦਰਮਿਆਨ ਚੱਲ ਰਹੇ ਸਿਆਸੀ ਸਬੰਧਾਂ ਕਾਰਨ ਇਸ ਤਰ੍ਹਾਂ ਦੀ ਸਥਿਤੀ ਕੈਨੇਡਾ ਨੂੰ ਭਾਰਤ ਵਿਰੁੱਧ ਬੋਲਣ ਲਈ ਨਵਾਂ ਮੁੱਦਾ ਦੇ ਸਕਦੀ ਹੈ।

ਕੈਨੇਡਾ ਵਿੱਚ ਸ਼ਰਣ ਮੰਗਣ ਵਾਲੇ ਜ਼ਿਆਦਾਤਰ ਲੋਕ ਆਪਣੀ ਅਤੇ ਭਾਰਤ ਵਿੱਚ ਆਪਣੇ ਪਰਿਵਾਰਾਂ ਦੀ ਜਾਨ ਨੂੰ ਖਤਰੇ, ਸਿਆਸੀ ਦਬਾਅ, ਧਾਰਮਿਕ ਦਬਾਅ ਆਦਿ ਦਾ ਹਵਾਲਾ ਦਿੰਦੇ ਹਨ। ਜਾਇਜ਼ ਵੀਜ਼ੇ ‘ਤੇ ਕੈਨੇਡਾ ਵਿਚ ਦਾਖਲ ਨਾ ਹੋਣ ਦੇ ਡਰ ਕਾਰਨ ਉਹ ਸ਼ਰਣ ਮੰਗ ਕੇ ਕੈਨੇਡਾ ਵਿਚ ਦਾਖਲ ਹੁੰਦੇ ਹਨ।

ਉਨ੍ਹਾਂ ਨੂੰ ਹਵਾਈ ਅੱਡੇ ‘ਤੇ ਹੀ ਸ਼ਰਣ ਲਈ ਅਰਜ਼ੀ ਦੇਣ ਦਾ ਮੌਕਾ ਆਸਾਨੀ ਨਾਲ ਮਿਲ ਜਾਂਦਾ ਹੈ। ਜਿਹੜੇ ਲੋਕ ਪਹਿਲਾਂ ਹੀ ਸ਼ਰਣ ਪ੍ਰਾਪਤ ਕਰ ਚੁੱਕੇ ਹਨ, ਉਹ ਵੀ ਆਪਣੇ ਪਰਿਵਾਰਾਂ ਨੂੰ ਇਸ ਰਸਤੇ ਰਾਹੀਂ ਕੈਨੇਡਾ ਵਿੱਚ ਵਸਣ ਦਾ ਆਸਾਨ ਤਰੀਕਾ ਦੱਸ ਰਹੇ ਹਨ। ਸਟੂਡੈਂਟ, ਸਪਾਈਸ ਵੀਜ਼ਾ ਅਤੇ ਹੋਰ ਬਦਲਾਅ ਕਰਕੇ ਵੀ ਇਹ ਤਰੀਕਾ ਅਪਣਾਇਆ ਜਾ ਰਿਹਾ ਹੈ।

LEAVE A RESPONSE

Your email address will not be published. Required fields are marked *