Breaking News Flash News Punjab

ਪੰਜਾਬ ”ਚ ਬੰਦ ਹੋਣਗੀਆਂ ਹੈਦਰਾਬਾਦੀ ਬਰਿਆਨੀ ਦੀਆਂ ਦੁਕਾਨਾਂ ! ਜਾਣੋ ਕੀ ਹੈ ਪੂਰਾ ਮਾਮਲਾ

ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸੂਬਾ ਪ੍ਰਮੁੱਖ ਯੋਗਰਾਜ ਸ਼ਰਮਾ ਦੇ ਦਿਸ਼ਾ-ਨਿਰਦੇਸ਼ ’ਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਪਾਰਟੀ ਵੱਲੋਂ ਹੈਦਰਾਬਾਦੀ ਬਰਿਆਨੀ ਦੀਆਂ ਦੁਕਾਨਾਂ ਨੂੰ ਲੈ ਕੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਗਿਆ ਹੈ।

ਇਸੇ ਲੜੀ ਤਹਿਤ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਵੱਲੋਂ ਰੇਖੀ ਚੌਕ ਸਥਿਤ ਸ਼ਿਵ ਸੈਨਾ ਮੁੱਖ ਦਫਤਰ ’ਚ ਜ਼ਿਲ੍ਹਾ ਪ੍ਰਧਾਨ ਨਿਤਿਨ ਘੰਡ, ਕਾਰਜਕਾਰੀ ਪ੍ਰਧਾਨ ਵਰੁਣ ਖੰਨਾ, ਖਜ਼ਾਨਚੀ ਯੋਗੇਸ਼ ਬਾਂਸਲ, ਯੁਵਾ ਜ਼ਿਲਾ ਪ੍ਰਮੁੱਖ ਦੀਪਕ ਰਾਣਾ ਅਤੇ ਸ਼ਹਿਰੀ ਪ੍ਰਮੁੱਖ ਬੰਟੀ ਸੋਢੀ ਦੇ ਅਗਵਾਈ ’ਚ ਇਕ ਪ੍ਰੈੱਸ ਕਾਨਫਰੰਸ ਇਕ ਪ੍ਰੈੱਸ ਕਾਨਫਰੰਸ ਰੱਖੀ ਗਈ।

ਇਸ ਦੌਰਾਨ ਸ਼ਿਵ ਸੈਨਾ ਦੇ ਪੰਜਾਬ ਦੇ ਬੁਲਾਰੇ ਚੰਦਰਕਾਂਤ ਚੱਢਾ ਅਤੇ ਯੁਵਾ ਸੈਨਾ ਦੇ ਪੰਜਾਬ ਜਨਰਲ ਸਕੱਤਰ ਗੌਤਮ ਸੂਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਪਿਛਲੇ ਕੁਝ ਸਮੇਂ ਵਿਚ ਹੈਦਰਾਬਾਦੀ ਬਰਿਆਨੀ, ਸ਼ਾਮਾ ਬਰਿਆਨੀ, ਜਾਫੀਆ ਬਰਿਆਨੀ, ਏਵਨ ਬਰਿਆਨੀ ਸਮੇਤ ਵੱਖ-ਵੱਖ ਨਾਵਾਂ ਨਾਲ ਬਰਿਆਨੀ ਦੀਆਂ ਦੁਕਾਨਾਂ ਸਾਰੇ ਸ਼ਹਿਰਾਂ ’ਚ ਵੱਡੀ ਗਿਣਤੀ ’ਚ ਖੋਲ੍ਹੀਆਂ ਜਾ ਰਹੀਆਂ ਹਨ।

ਇਨ੍ਹਾਂ ਵਿਚ ਸਾਰੇ ਬਰਿਆਨੀ ਵੇਚਣ ਵਾਲੇ ਬਾਹਰੀ ਸੂਬਿਆਂ ਸਮੇਤ ਮੁਸਲਿਮ ਭਾਈਚਾਰੇ ਨਾਲ ਸਬੰਧਤ ਲੋਕ ਹਨ। ਉਥੇ ਪੰਜਾਬ ਦੇ ਬਾਹਰੀ ਸੂਬਿਆਂ ਤੋਂ ਉਕਤ ਬਰਿਆਨੀ ਦੀਆਂ ਦੁਕਾਨਾਂ ਚਲਾਉਣ ਵਾਲਿਆਂ ਦੀ ਪੂਰਨ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਸ਼ਿਵਸੈਨਾ ਨੇ ਵੱਡੇ ਸੰਘਰਸ਼ ਦਾ ਬਿਗੁਲ ਵਜਾਉਂਦੇ ਹੋਏ ਆਗਾਮੀ ਸੋਮਵਾਰ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡੀ.ਸੀ. ਦਫਤਰਾਂ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਮੰਗ-ਪੱਤਰ ਸੌਂਪਣ ਦਾ ਫੈਸਲਾ ਲਿਆ ਹੈ।

PunjabKesari

LEAVE A RESPONSE

Your email address will not be published. Required fields are marked *