Flash News Punjab

ਗੁਆਂਢ ‘ਚ ਰਹਿੰਦੇ ਮੁੰਡੇ ਨੇ 2 ਬੱਚਿਆਂ ਦੀ ਮਾਂ ਨੂੰ ਬਣਾਇਆ ਹ.ਵ.ਸ ਦਾ ਸ਼ਿਕਾਰ, ਹੈਰਾਨ ਕਰੇਗਾ ਮਾਮਲਾ

ਅੱਜ ਕੱਲ ਮਸ਼ੀਨੀ ਯੁੱਗ ਤੋਂ ਕੁਝ ਅਰਸਾ ਪਹਿਲਾਂ ਆਂਢ ਗੁਆਂਢ ‘ਤੇ ਆਪਣੇ ਭੈਣਾ ਭਰਾਵਾਂ ਤੋਂ ਅਤੇ ਰਿਸ਼ਤੇਦਾਰਾਂ ਤੋਂ ਵੱਧ ਮਾਣ ਹੁੰਦਾ ਸੀ। ਕਦੇ ਕਿਸੇ ਆਂਢੀ ਗੁਆਂਢੀ ਨੂੰ ਕੋਈ ਦੁੱਖ ਤਕਲੀਫ ਜਾਂ ਜਰੂਰਤ ਹੁੰਦੀ ਸੀ ਤਾਂ ਸਭ ਤੋਂ ਆਂਢ ਗੁਆਂਢ ਹੀ ਸਾਥ ਖੜ੍ਹਦਾ ਸੀ, ਪਰ ਅੱਜ ਇਸ ਮਤਲਬੀ ਦੁਨੀਆਂ ‘ਚ ਇਹ ਸਭ ਤੋਂ ਨੇੜੇ ਦਾ ਸਾਥ ਵੀ ਵਿਸ਼ਵਾਸ਼ਯੋਗ ਨਹੀਂ ਰਿਹਾ। ਅਜਿਹਾ ਹੀ ਵਿਸ਼ਵਾਸ਼ਘਾਤ ਇਕ ਔਰਤ ਨਾਲ ਹੋਇਆ, ਜਿਸ ਨੇ ਆਪਣੇ ਘਰ ਦੇ ਕਮਰੇ ਦੇ ਸਾਮਾਨ ਨੂੰ ਦੂਜੀ ਥਾਂ ਬਦਲਣ ਲਈ ਕਿਸੇ ਗੁਆਂਢੀ ਦਾ ਸਹਾਰਾ ਲੈਣ ਲਈ ਬੁਲਾ ਕੇ ਆਪਣੇ ਨਾਲ ਨਾ ਸਹਿਣਯੋਗ ਅੱਤਿਆਚਾਰ ਦਾ ਸ਼ਿਕਾਰ ਹੋ ਗਈ

ਘਟਨਾ ਥਾਣਾ ਸਾਹਨੇਵਾਲ ਦੇ ਇਲਾਕੇ ਕੰਗਣਵਾਲ ਚੌਕੀ ਦੀ ਹੈ, ਜਿੱਥੇ ਇਕ ਔਰਤ ਨੇ ਆਪਣੇ ਪਤੀ ਨਾਲ ਸ਼ਿਕਾਇਤ ਦਰਜ ਕਰਾਈ ਕਿ ਉਹ ਦੋ ਬੱਚਿਆਂ ਦੀ ਮਾਂ ਹੈ। ਆਪਣੇ ਪਤੀ ਨਾ ਇਸ ਥਾਂ ‘ਤੇ ਲਗਭਗ ਤਿੰਨ ਚਾਰ ਸਾਲਾਂ ਤੋਂ ਰਹਿੰਦੀ ਹੈ। ਬੀਤੀ 16 ਜੁਲਾਈ ਨੂੰ  ਦਿਨ ਦੇ ਦੁਪਹਿਰ ਵੇਲੇ ਜਦੋਂ ਉਸ ਦਾ ਪਤੀ ਕੰਮ ‘ਤੇ ਗਿਆ ਸੀ। ਘਰ ਦੇ ਕਮਰੇ ਦਾ ਸਾਮਾਨ ਦੂਜੀ ਥਾਂ ਰੱਖਣ ਲਈ ਗੁਆਂਢ ‘ਚ ਰਹਿਣ ਵਾਲੇ ਅਸੀਸ ਨਾਂ ਦੇ ਲੜਕੇ ਨੂੰ ਮਦਦ ਲਈ ਬੁਲਾਇਆ। ਉਸ ਨੇ ਆਉਂਦੇ ਹੀ ਘਰ ਦੇ ਦਰਵਾਜ਼ੇ ਦੀ ਕੁੰਡੀ ਅੰਦਰੋਂ ਲਗਾ ਲਈ ਅਤੇ ਔਰਤ ਦੀ ਮਰਜ਼ੀ ਦੇ ਖਿਲਾਫ ਉਸ ਨਾਲ ਜ਼ਬਰ ਜ਼ਿਨਾਹ ਕੀਤਾ। ਫਿਰ ਉਸ ਨੂੰ ਧਮਕੀਆਂ ਦਿੰਦਾ ਫਰਾਰ ਹੋ ਗਿਆ। ਜਦੋਂ ਉਸ ਦਾ ਪਤੀ ਕੰਮ ਤੋਂ ਆਇਆ ਤਾਂ ਉਸ ਨੇ ਥਾਣੇ ਸ਼ਿਕਾਇਤ ਦਰਜ ਕਰਾਈ। ਜਿਸ ‘ਤੇ ਥਾਣਾ ਸਾਹਨੇਵਾਲ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਅਸੀਸ ਨਾਮਕ ਲੜਕੇ ਦੀ ਭਾਲ ਸ਼ੁਰੂ ਕਰ ਦਿੱਤੀ।

LEAVE A RESPONSE

Your email address will not be published. Required fields are marked *