Breaking News Flash News International Punjab

ਕਨੇਡੀਅਨ ਵਾਟਰਪਾਰਕ ‘ਚ ਕੁੜੀਆਂ ਛੇੜਦਾ ਭਾਰਤੀ ਕਾਬੂ, ਜਾਣੋ ਪੂਰਾ ਮਾਮਲਾ

ਕੈਨੇਡਾ ਦੇ ਨਿਊ ਬਰੰਸਵਿਕ ਸੂਬੇ ਦੇ ਮੋਨਕਟਨ ਦੇ ਇੱਕ ਵਾਟਰਪਾਰਕ ਵਿੱਚ 16 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਛੇੜਛਾੜ ਕਰਨ ਅਤੇ ਗਲਤ ਢੰਗ ਨਾਲ ਹੱਥ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੋਸ਼ ਦੇ ਤਹਿਤ ਭਾਰਤੀ ਮੂਲ ਦੇ 25 ਸਾਲਾ ਜਨਾਰਦਨ ਸਿਵਾਰੰਜਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਸ ਮੁਤਾਬਕ ਇਹ ਵਿਅਕਤੀ ਵਾਟਰ ਪਾਰਕ ਦੇ ਆਲੇ-ਦੁਆਲੇ ਘੁੰਮ ਰਿਹਾ ਸੀ ਅਤੇ ਛੋਟੀਆਂ ਬੱਚੀਆਂ ਨੂੰ ਫੜ ਰਿਹਾ ਸੀ। ਘੱਟੋ-ਘੱਟ ਬਾਰਾਂ ਲੋਕਾਂ ਨੇ ਗਵਾਹੀ ਦਿੱਤੀ ਕਿ ਉਨ੍ਹਾਂ ਨੇ ਇਸ ਨੂੰ ਛੇੜਛਾੜ ਕਰਦੇ ਹੋਏ ਦੇਖਿਆ ਸੀ, ਜਿਨ੍ਹਾਂ ਵਿੱਚੋਂ ਕੁਝ ਬੱਚੀਆਂ ਦੀ ਉਮਰ 16 ਸਾਲ ਤੋਂ ਵੀ ਘੱਟ ਸੀ। ਜ਼ਿਕਰਯੋਗ ਹੈ ਕਿ ਇਹ ਘਟਨਾ ਮੈਜਿਕ ਮਾਉਂਟੇਨ ਵਿਖੇ ਵਾਪਰੀ ਹੈ। ਰਾਇਲ ਕੈਨੇਡੀਅਨ ਮਾਉਂਟਿਡ ਪੁਲਸ (RCMP) ਨੇ ਦੱਸਿਆ ਹੈ ਕਿ ਉਸ ਕੋਲ ਭਾਰਤੀ ਪਾਸਪੋਰਟ ਹੈ। ਪੁਲਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਘੱਟੋ-ਘੱਟ 12 ਬੱਚੀਆਂ ਜਿੰਨਾਂ ਵਿਚ 16 ਸਾਲ ਤੋਂ ਘੱਟ ਉਮਰ ਦੀਆਂ ਵੀ ਸ਼ਾਮਲ ਹਨ ਨਾਲ ਛੇੜਛਾੜ ਅਤੇ ਗਲਤ ਢੰਗ ਨਾਲ ਹੱਥ ਲਾਉਣ ਦੀਆਂ ਸ਼ਿਕਾਇਤਾ ਮਿਲੀਆਂ ਹਨ।

ਪੁਲਸ ਨੇ ਮੌਕੇ ’ਤੇ ਹੀ ਸਿਵਾਰੰਜਨ ਨੂੰ ਗ੍ਰਿਫ਼ਤਾਰ ਕਰ ਲਿਆ। ਬਾਅਦ ਵਿੱਚ ਉਸਨੂੰ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਗਿਆ ਸੀ ਅਤੇ ਉਸਨੂੰ 24 ਅਕਤੂਬਰ ਨੂੰ ਮੋਨਕਟਨ ਪ੍ਰੋਵਿੰਸ਼ੀਅਲ ਕੋਰਟ ਵਿੱਚ ਪੇਸ਼ ਕੀਤਾ ਜਾਣਾ ਹੈ।

ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵਾਟਰ ਪਾਰਕ ‘ਚ ਗ੍ਰਿਫਤਾਰ ਕੀਤੇ ਜਾਣ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਨਾਬਾਲਗ ਲੜਕੀਆਂ ਵਿੱਚੋਂ ਇੱਕ ਦੀ ਮਾਂ, ਜਿਸਨੂੰ ਕਥਿਤ ਤੌਰ ‘ਤੇ ਉਸ ਵਿਅਕਤੀ ਦੁਆਰਾ ਛੇੜਿਆ ਗਿਆ ਸੀ, ਨੇ ਇਸ ਦੀਆਂ ਤਸਵੀਰਾਂ ਇੱਕ ਫੇਸਬੁੱਕ ਕਮਿਊਨਿਟੀ ‘ਤੇ ਪੋਸਟ ਕੀਤੀਆਂ ਹਨ ਅਤੇ ਇਸ ਦੇ ਨਾਲ ਹੀ ਦੂਜੇ ਮਾਪਿਆਂ ਨੂੰ ਉਸ ਬਾਰੇ ਚਿਤਾਵਨੀ ਦਿੱਤੀ। ਔਰਤ ਨੇ ਦਾਅਵਾ ਕੀਤਾ ਕਿ ਸ਼ੱਕੀ ਹੋਰ ਭਾਰਤੀ ਪੁਰਸ਼ਾਂ ਦੇ ਸਮੂਹ ਨਾਲ ਸੀ।

ਇਸ ਦੌਰਾਨ, ਪੁਲਸ ਲੋਕਾਂ ਨੂੰ ਕੇਸ ਨਾਲ ਸਬੰਧਤ ਕੁਝ ਵੀ ਪਤਾ ਹੋਣ ‘ਤੇ ਅੱਗੇ ਆਉਣ ਲਈ ਕਹਿ ਰਹੀ ਹੈ। ਪੁਲਸ ਵਲੋਂ ਜਾਰੀ ਇੱਕ ਅਧਿਕਾਰਤ ਰੀਲੀਜ਼ ਮੁਤਾਬਕ “ਅਸੀਂ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਗੱਲ ਕਰਨ ਲਈ ਕਹਿ ਰਹੇ ਹਾਂ ਜੇਕਰ ਉਹ 7 ਜੁਲਾਈ ਨੂੰ ਇਸ ਸਥਾਨ ‘ਤੇ ਹਾਜ਼ਰ ਹੋਏ ਸਨ। ਅਸੀਂ ਇਹ ਵੀ ਚਾਹੁੰਦੇ ਹਾਂ ਕਿ ਲੋਕ ਇਹ ਜਾਣ ਲੈਣ ਕਿ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਜਿਨਸੀ ਦੁਰਵਿਹਾਰ ਦਾ ਸ਼ਿਕਾਰ ਹੋ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ। ਤੁਹਾਡੀ ਗੱਲ ਸੁਣੀ ਜਾਵੇਗੀ, ਅਤੇ ਤੁਹਾਡੇ ‘ਤੇ ਵਿਸ਼ਵਾਸ ਕੀਤਾ ਜਾਵੇਗਾ।

LEAVE A RESPONSE

Your email address will not be published. Required fields are marked *