Breaking News Flash News Punjab

ਅੰਮ੍ਰਿਤਪਾਲ ਦੇ ਭਰਾ ਤੋਂ ਆ.ਈ.ਸ ਹੀ ਨਹੀਂ ਸਗੋਂ ਮਿਲਿਆ ਆਹ ਕੁੱਝ ਵੀ! FIR ”ਚ ਪੁਲਸ ਨੇ ਖੋਲ੍ਹੇ ਰਾਜ਼

ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਐੱਮ. ਪੀ. ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਅੱਜ ਪੰਜਾਬ ਪੁਲਸ ਨੇ ਫਿਲੌਰ ਦੇ ਨੇੜਿਓਂ ਨਸ਼ੀਲੇ ਪਦਾਰਥ (ਆਈਸ) ਨਾਲ ਗ੍ਰਿਫਤਾਰ ਕਰ ਲਿਆ। ਪੁਲਸ ਨੇ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਅਤੇ ਉਸਦੇ ਸਾਥੀ ਲਵਪ੍ਰੀਤ ਸਿੰਘ ਤੋਂ 4 ਗ੍ਰਾਮ ਆਈਸ ਬਰਾਮਦ ਹੋਈ। ਪੁਲਸ ਨੇ ਇਸ ਸੰਬੰਧੀ ਬਕਾਇਦਾ ਐੱਫ.ਆਈ.ਆਰ. ਵੀ ਦਰਜ਼ ਕੀਤੀ ਹੈ।

ਪੁਲਸ ਵਲੋਂ ਲਿਖੀ ਗਈ ਐੱਫ.ਆਈ.ਆਰ. ‘ਚ ਪੁਲਸ ਨੇ ਪੂਰੇ ਮਾਮਲੇ ਦੀ ਰਿਪੋਰਟ ਦਰਜ ਕੀਤੀ ਹੈ। ਇਸ ਐੱਫ.ਆਈ. ਆਰ. ‘ਚ ਇਹ ਵੀ ਦਰਜ ਹੈ ਕਿ ਜਦ ਫਿਲੌਰ ਪੁਲਸ ਦੇ ਐੱਸ.ਐੱਚ.ਓ. ਅੰਗਰੇਜ਼ ਸਿੰਘ ਨੇ ਇਕ ਚਿੱਟੇ ਰੰਗ ਦੀ ਕਰੇਟਾ ਕਾਰ ਆਰਮੀ ਕੈਂਪ ਨੇੜੇ ਜਲੰਧਰ ਨੂੰ ਜਾਂਦੀ ਸਰਵਿਸ ਲੇਨ ‘ਤੇ ਖੜ੍ਹੀ ਵੇਖੀ ਤਾਂ ਉਸ ਵਿੱਚ 2 ਨੌਜਵਾਨ ਮੌਜੂਦ ਸਨ। ਜਿਨ੍ਹਾਂ ਨੇ ਪੁਲਸ ਨੂੰ ਵੇਖ ਕੇ ਹੱਥ ‘ਚ ਫੜ੍ਹੀਆਂ ਹੋਈਆਂ ਕੁਝ ਚੀਜ਼ਾਂ ਹੇਠਾਂ ਲੁਕੋ ਦਿੱਤੀਆਂ।ਪੁਲਸ ਨੂੰ ਦੋਵਾਂ ਨੌਜਵਾਨਾਂ ਦੀ ਪਛਾਣ ਲਵਪ੍ਰੀਤ ਵਾਸੀ ਚੀਮਾ (ਬਿਆਸ) ਅਤੇ ਹਰਪ੍ਰੀਤ ਸਿੰਘ ਵਾਸੀ ਜਲੂਪੁਰ ਖੇੜਾ (ਅੰਮ੍ਰਿਤਸਰ) ਵਜੋਂ ਹੋਈ। ਐੱਸ.ਐੱਚ.ਓ. ਮੁਤਾਬਕ ਇਨ੍ਹਾਂ ਨੌਜਵਾਨਾਂ ‘ਤੇ ਸ਼ੱਕ ਪੈਣ ‘ਤੇ ਜਦ ਪੁਲਸ ਅਧਿਕਾਰੀ ਨੇ ਤਲਾਸ਼ੀ ਲੈਣ ਦੀ ਗੱਲ਼ ਕੀਤੀ ਤਾਂ ਇਨ੍ਹਾਂ ਨੌਜਵਾਨਾਂ ਨੇ ਕਿਸੇ ਗਜ਼ਟਿਡ ਅਧਿਕਾਰੀ ਪਾਸੋਂ ਤਲਾਸ਼ੀ ਕਰਵਾਉਣ ਦੀ ਗੱਲ ਆਖ਼ ਦਿੱਤੀ। PunjabKesari

ਜਿਸ ‘ਤੇ ਕਾਨੂੰਨ ਮੁਤਾਬਕ ਐੱਸ.ਐੱਚ.ਓ. ਅੰਗਰੇਜ਼ ਸਿੰਘ ਨੇ ਮੌਕੇ ‘ਤੇ ਹੀ ਡੀ.ਐੱਸ.ਪੀ. ਫਿਲੌਰ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ 15 ਮਿੰਟਾਂ ਬਾਅਦ ਡੀ. ਐੱਸ. ਪੀ. ਮੌਕੇ ‘ਤੇ ਪਹੁੰਚੇ। ਪੁਲਸ ਅਧਿਕਾਰੀ ਨੇ ਜਦ ਹਰਪ੍ਰੀਤ ਸਿੰਘ ਦੀ ਤਲਾਸ਼ੀ ਲਈ ਤਾਂ ਹਰਪ੍ਰੀਤ ਸਿੰਘ ਦੇ ਕੁੜਤੇ ਦੀ ਜੇਬ੍ਹ ‘ਚੋਂ 4 ਗ੍ਰਾਮ ਨਸ਼ੀਲਾ ਪਦਾਰਥ, ਇਕ ਲਾਈਟਰ ਤੇ 20 ਰੁਪਏ ਦਾ ਅੱਧ-ਸੜਿਆ ਨੋਟ, ਜਿਸ ਦਾ ਪਾਈਪ ਬਣਾਇਆ ਹੋਇਆ ਸੀ, ਬਰਾਮਦ ਕੀਤਾ ਗਿਆ ਹੈ। ਉਥੇ ਹੀ ਲਵਪ੍ਰੀਤ ਸਿੰਘ ਪਾਸੋਂ ਵੀ 2 ਲਾਈਟਰ, 20 ਰੁਪਏ ਦਾ ਅੱਧ-ਸੜਿਆ ਨੋਟ, ਜਿਸ ਦਾ ਪਾਈਪ ਬਣਾਇਆ ਹੋਇਆ ਸੀ, ਅਤੇ ਇਕ ਡਿਜੀਟਲ ਕੰਡਾ ਵੀ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਇਕ ਸਿਲਵਰ ਪੇਪਰ ਬਰਾਮਦ ਹੋਇਆ ਹੈ।ਜਿਸ ਉਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। PunjabKesari

ਗ੍ਰਿਫਤਾਰੀ ਤੋਂ ਬਾਅਦ ਇਸ ਸੰਬੰਧੀ ਐੱਸ.ਐੱਸ.ਪੀ ਜਲੰਧਰ ਵਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਪੁਲਸ ਅਧਿਕਾਰੀਆਂ ਨੇ ਸਾਫ ਕੀਤਾ ਕਿ ਹਰਪ੍ਰੀਤ ਸਿੰਘ ਤੇ ਲਵਪ੍ਰੀਤ ਸਿੰਘ ਤੋਂ ਬਰਾਮਦ ਹੋਇਆ ਨਸ਼ਾ ਆਈਸ ਹੈ।

LEAVE A RESPONSE

Your email address will not be published. Required fields are marked *