Flash News Punjab

ਵਰਮਾਲਾ ਦੌਰਾਨ ਲਾੜੇ ਨੂੰ ਪਿਆ ਦਿਲ ਦਾ ਦੌ.ਰਾ, ਵਿਆਹ ਲਈ ਅਮਰੀਕਾ ਤੋਂ ਪੰਜਾਬ ਆਇਆ ਸੀ ਨੌਜਵਾਨ

ਨਵਾਂ ਸ਼ਹਿਰ ਦੀ ਸਬ ਤਹਿਸੀਲ ਬੰਗਾ ਇਲਾਕੇ ਤੋਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਚੱਲਦੇ ਵਿਆਹ ਸਮਾਗਮ ‘ਚ ਲਾੜੀ ਦੀਆਂ ਅੱਖਾਂ ਸਾਹਮਣੇ ਲਾੜੇ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਨੌਜਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਲੜਕਾ ਵਿਆਹ ਕਰਵਾਉਣ ਲਈ ਅਮਰੀਕਾ ਤੋਂ ਪੰਜਾਬ ਆਇਆ ਸੀ।

ਮ੍ਰਿਤਕ ਦੀ ਪਛਾਣ ਵਿਪਨ ਕੁਮਾਰ ਵਜੋਂ ਹੋਈ ਹੈ। ਉਕਤ ਨੌਜਵਾਨ 2012 ਵਿੱਚ ਅਮਰੀਕਾ ਗਿਆ ਸੀ ਅਤੇ ਪੀ.ਆਰ. ਹੋ ਕੇ ਵਿਆਹ ਕਰਾਉਣ ਲਈ ਪੰਜਾਬ ਵਾਪਸ ਆਇਆ ਹੋਇਆ ਸੀ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਵਰਮਾਲਾ ਦੌਰਾਨ ਹਾਰਟ ਅਟੈਕ ਆਉਣ ਕਾਰਨ ਲਾੜੇ ਦੀ ਮੌਤ ਹੋ ਗਈ। ਨੌਜਵਾਨ ਦੀ ਮੌਤ ਕਾਰਨ ਦੋਵਾਂ ਪਰਿਵਾਰਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਇਸ ਖ਼ਬਰ ਤੋਂ ਬਾਅਦ ਇਲਾਕੇ ‘ਚ ਵੀ ਸੋਗ ਦੀ ਲਹਿਰ ਦੌੜ ਗਈ ਹੈ।

 

LEAVE A RESPONSE

Your email address will not be published. Required fields are marked *