Jalandhar West Bypoll Result: ਜਲੰਧਰ ਪੱਛਮੀ ਦੇ ਨਵੇਂ ਵਿਧਾਇਕ ਬਣੇ ‘AAP’ ਦੇ ਉਮੀਦਵਾਰ ਮਹਿੰਦਰ ਭਗਤ, ਕਾਂਗਰਸ ਤੇ ਭਾਜਪਾ ਨੂੰ ਦਿੱਤੀ ਸਖਤ ਟੱਕਰ
ਪੰਜਾਬ ਵਿੱਚ ਜਲੰਧਰ ਪੱਛਮੀ (ਰਾਖਵੀਂ) ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਦਾ ਨਤੀਜਾ ਸ਼ਨੀਵਾਰ ਯਾਨੀ ਅੱਜ ਐਲਾਨ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਸੀਟ ਲਈ 15 ਉਮੀਦਵਾਰ ਮੈਦਾਨ ਵਿੱਚ ਉਤਰੇ। ਇਸ ਵਿੱਚ ਭਾਜਪਾ ਤੋਂ ਸ਼ੀਤਲ ਅੰਗੁਰਾਲ, ਆਮ ਆਦਮੀ ਪਾਰਟੀ (AAP) ਤੋਂ ਮਹਿੰਦਰ ਪਾਲ ਭਗਤ, ਕਾਂਗਰਸ ਤੋਂ ਸੁਰਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਸਰਬਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ (SAD) ਤੋਂ ਸੁਰਜੀਤ ਕੌਰ ਅਤੇ ਬਹੁਜਨ ਸਮਾਜ ਪਾਰਟੀ (BSP) ਤੋਂ ਡਾ. ਬਿੰਦਰ ਕੁਮਾਰ ਚੋਣ ਮੈਦਾਨ ਵਿੱਚ ਜੰਗ ਲੜ੍ਹੀ।
ਇਨ੍ਹਾਂ ਸਾਰੇ ਉਮੀਦਵਾਰਾਂ ਵਿਚਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ ਵੱਡੀ ਬਾਜ਼ੀ ਮਾਰੀ ਹੈ। ਉਨ੍ਹਾਂ ਨੇ ਕਾਂਗਰਸ ਤੇ ਭਾਜਪਾ ਜ਼ਬਰਦਸਤ ਟੱਕਰ ਦਿੰਦੇ ਹੋਏ ਜਿੱਤ ਹਾਸਲ ਕੀਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਪ ਦੇ ਮੋਹਿੰਦਰ ਭਗਤ 11 ਰਾਉਂਡ ਜਿੱਤ ਚੁੱਕੇ ਹਨ। ਉਹਨਾਂ ਨੂੰ 46 ਹਜ਼ਾਰ ਤੋਂ ਵੱਧ ਵੋਟਾਂ ਪਈਆਂ। ਦੂਜੇ ਨੰਬਰ ਉਤੇ ਬੀਜੇਪੀ ਦੇ ਸ਼ੀਤਲ ਅੰਗੁਰਾਲ ਦੂਜੇ ਨੰਬਰ ਉਤੇ ਹਨ ਅਤੇ ਕਾਂਗਰਸ ਦੇ ਸੁਰਿੰਦਰ ਕੌਰ ਤੀਜੇ ਨੰਬਰ ਹਨ। ‘ਆਪ’ ਦੇ ਮਹਿੰਦਰ ਭਗਤ ਨੂੰ ਗਿਆਰ੍ਹਵੇਂ ਗੇੜ ‘ਚ 46064 ਵੋਟਾਂ ਮਿਲੀਆਂ। ਕਾਂਗਰਸ ਦੀ ਸੁਰਿੰਦਰ ਕੌਰ ਨੂੰ 14668 ਅਤੇ ਭਾਜਪਾ ਦੀ ਸ਼ੀਤਲ ਅੰਗੁਰਾਲ ਨੂੰ 15393 ਵੋਟਾਂ ਮਿਲੀਆਂ।