Flash News Punjab

Sidhu Moose Wala: ਸਿੱਧੂ ਮੂਸੇਵਾਲਾ ਨੂੰ ਮਾਂ ਕੋਲੋਂ ਪਈਆਂ ਸੀ ਗਾਲ੍ਹਾਂ, ਅਨਮੋਲ ਕਵਾਤਰਾ ਨੇ ਮੌ.ਤ ਦੀ ਭਵਿੱਖਬਾਣੀ ਬਾਰੇ ਕੀਤਾ ਹੈਰਾਨੀਜਨਕ ਖੁਲਾਸਾ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਅਤੇ ਉਸ ਨਾਲ ਜੁੜੇ ਕਿੱਸੇ ਅਕਸਰ ਕਿਸੇ ਨਾ ਕਿਸੇ ਸ਼ਖਸ਼ੀਅਤ ਦੇ ਮੂੰਹੋਂ ਸੁਣਨ ਨੂੰ ਮਿਲਦੇ ਹਨ। ਇਸ ਵਿਚਾਲੇ ਸਮਾਜਸੇਵੀ ਅਨਮੋਲ ਕਵਾਤਰਾ ਨੇ ਇੱਕ ਵਾਰ ਮੂਸੇਵਾਲਾ ਦੇ ਨਾਂਅ ਤੇ ਚਰਚਾ ਛੇੜੀ ਹੈ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਵੇਖਣ ਤੋਂ ਬਾਅਦ ਪ੍ਰਸ਼ੰਸਕ ਕਾਫੀ ਭਾਵੁਕ ਹੋ ਰਹੇ ਹਨ ਅਤੇ ਆਪਣੀ ਪ੍ਰਤੀਕਿਰਿਆ ਸ਼ੇਅਰ ਕਰ ਰਹੇ ਹਨ। ਆਖਿਰ ਇਸ ਵੀਡੀਓ ਵਿੱਚ ਅਜਿਹਾ ਕੀ ਹੈ, ਤੁਸੀ ਵੀ ਜਾਣੋ…

ਦਰਅਸਲ, SirfPanjabiyat ਇੰਸਟਾਗ੍ਰਾਮ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਵਿੱਚ ਅਨਮੋਲ ਮਰਹੂਮ ਗਾਇਕ ਮੂਸੇਵਾਲਾ ਦੇ ਗੀਤ ਲਾਸਟ ਰਾਈਡ ਬਾਰੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਜਦੋਂ ਸਿੱਧੂ ਮੂਸੇਵਾਲਾ ਦਾ ਗੀਤ ਲਾਸਟ ਰਾਈਡ ਸ਼ੂਟ ਹੋ ਰਿਹਾ ਸੀ, ਕਿ ਭਰੀ ਜਵਾਨੀ ਵਿੱਚ ਉੱਠੇਗਾ ਜਨਾਨਾ ਮਿੱਠੀਏ…ਜਦੋਂ ਇਹ ਗੱਲ ਉਨ੍ਹਾਂ ਦੀ ਮਾਤਾ ਨੂੰ ਪਤਾ ਲੱਗੀ ਸੀ, ਉਨ੍ਹਾਂ ਨੇ ਮੂਸੇਵਾਲਾ ਨੂੰ ਖੂਬ ਡਾਂਟੀਆ ਸੀ, ਕਿ ਆ ਕੀ ਤੂੰ ਸਿੱਧੂ ਕਰੀ ਜਾਂਦਾ। ਉਨ੍ਹਾਂ ਦੇ ਫ੍ਰੈਂਡ ਸਰਕਲ ਕੋਲੋਂ ਮੈਨੂੰ ਇਹ ਗੱਲ ਪਤਾ ਚੱਲੀ। ਉਨ੍ਹਾਂ ਅੱਗੇ ਦੱਸਿਆ ਕਿ ਉਹ ਆਪਣੇ ਪਿੰਡ ਮੋਟਰ ਤੇ ਹੀ ਸ਼ੂਟ ਕਰ ਰਿਹਾ ਸੀ, ਉਸਨੇ ਉਹ ਪੂਰਾ ਲੱਕੜੀਆਂ ਨਾਲ ਮਾਹੌਲ ਬਣਾ ਦਿੱਤਾ। ਉਸਨੇ ਖੁਦ ਉਸ ਉੱਪਰ ਲੇਟਣਾ ਸੀ, ਇਸ ਦੌਰਾਨ ਉਸਦੇ ਗਨਮੈਨ ਨੇ ਵੀ ਕਿਹਾ ਕਿ ਪਾਜ਼ੀ ਤੁਸੀ ਇਹ ਕੀ ਕਰ ਰਹੇ ਹੋ… ਉਸ ਨੂੰ ਪਹਿਲਾਂ ਹੀ ਅੰਦਾਜ਼ਾ ਲੱਗ ਗਿਆ ਸੀ… ਤੁਸੀ ਵੀ ਵੇਖੋ ਇਹ ਵੀਡੀਓ…

ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਨੇ ਸਮਾਜ ਸੇਵਾ ਕਰਨ ਲਈ ਆਪਣਾ ਸਫਲ ਗਾਇਕੀ ਦਾ ਕਰੀਅਰ ਛੱਡਿਆ। ਉਸ ਨੇ ਆਪਣਾ ਜੀਵਨ ਲੋਕ ਭਲਾਈ ਦੇ ਕੰਮਾਂ ‘ਤੇ ਲਗਾ ਦਿੱਤਾ ਹੈ। ਉਸ ਦੀਆਂ ਵੀਡੀਓਜ਼ ਅਕਸਰ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ

LEAVE A RESPONSE

Your email address will not be published. Required fields are marked *