Breaking News Bollywood

Sonakshi Sinha: ਸੋਨਾਕਸ਼ੀ ਦੇ ਵਿਆਹ ਨੂੰ ਲੈ ਭੱਖਿਆ ਵਿਵਾਦ, ਭੈਣ ਦੇ ਸਹੁਰਿਆਂ ਨੂੰ ਲੈ ਬੋਲਿਆ ਲਵ- ‘ਮੈਂ ਨਹੀਂ ਰੱਖਾਂਗਾ ਕੋਈ ਸੰਬੰਧ’

ਸੋਨਾਕਸ਼ੀ ਸਿਨਹਾ ਦਾ ਮੁਸਲਿਮ ਜ਼ਹੀਰ ਇਕਬਾਲ ਨਾਲ ਵਿਆਹ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸ ਦੇਈਏ ਕਿ ਉਨ੍ਹਾਂ ਦੇ ਵਿਆਹ ਉੱਪਰ ਜਿੱਥੇ ਕਈ ਲੋਕ ਖੁਸ਼ ਨਜ਼ਰ ਆਏ, ਉੱਥੇ ਹੀ ਕਈਆਂ ਵੱਲੋਂ ਇਸਦਾ ਵਿਰੋਧ ਵੀ ਕੀਤਾ ਗਿਆ। ਇਸ ਵਿਚਾਲੇ ਅਦਾਕਾਰਾ ਦੇ ਪਰਿਵਾਰ ਨਾਲ ਵੀ ਅਣਬਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਖਬਰਾਂ ਸੀ ਕਿ ਸਿਨਹਾ ਪਰਿਵਾਰ ਇਸ ਵਿਆਹ ਤੋਂ ਖੁਸ਼ ਨਹੀਂ ਹੈ, ਹਾਲਾਂਕਿ ਪਿਤਾ ਸ਼ਤਰੂਘਨ ਸਿਨਹਾ ਅਤੇ ਮਾਂ ਪੂਨਮ ਸਿਨਹਾ ਬੇਟੀ ਦੀ ਖੁਸ਼ੀ ‘ਚ ਸ਼ਾਮਲ ਹੋਏ ਪਰ ਭਰਾ ਲਵ ਅਤੇ ਕੁਸ਼ ਦੋਵੇਂ ਹੀ ਨਜ਼ਰ ਨਹੀਂ ਆਏ।

ਜਿਸ ਤੋਂ ਬਾਅਦ ਪਰਿਵਾਰ ‘ਚ ਕਲੇਸ਼ ਦੀਆਂ ਖਬਰਾਂ ਨੇ ਜ਼ੋਰ ਫੜ ਲਿਆ। ਕੁਸ਼ ਨੇ ਕਿਹਾ ਕਿ ਭਾਵੇਂ ਉਹ ਵਿਆਹ ‘ਚ ਨਜ਼ਰ ਨਹੀਂ ਆਏ, ਪਰ ਉਹ ਵਿਆਹ ‘ਚ ਮੌਜੂਦ ਸੀ, ਜਦਕਿ ਲਵ ਇਸ ‘ਤੇ ਆਪਣੀ ਪ੍ਰਤੀਕਿਰਿਆ ਦੇਣ ਲਈ ਸਹੀ ਸਮੇਂ ਦੀ ਉਡੀਕ ਕਰ ਰਹੇ ਸਨ। ਹੁਣ ਇਕ ਹਫਤੇ ਬਾਅਦ ਉਨ੍ਹਾਂ ਨੇ ਆਪਣੇ ਟਵੀਟ ‘ਚ ਨਾ ਸਿਰਫ ਵਿਆਹ ‘ਚ ਸ਼ਾਮਲ ਨਾ ਹੋਣ ਦਾ ਕਾਰਨ ਦੱਸਿਆ ਹੈ, ਸਗੋਂ ਜ਼ਹੀਰ ਇਕਬਾਲ ਦੇ ਪਿਤਾ ਬਾਰੇ ਵੀ ਕਾਫੀ ਕੁਝ ਲਿਖਿਆ ਹੈ।

ਜ਼ਹੀਰ ਦੇ ਪਿਤਾ ਲਈ ਲਵ ਨੇ ਕਹੀਆਂ ਅਜਿਹੀਆਂ ਗੱਲਾਂ…

ਲਵ ਨੇ ਵਿਆਹ ਦੇ ਇੱਕ ਹਫ਼ਤੇ ਬਾਅਦ 30 ਜੂਨ ਨੂੰ ਟਵੀਟ ਕੀਤਾ, ਜਿਸ ਵਿੱਚ ਉਸਨੇ ਲਿਖਿਆ, “ਖਬਰਾਂ ਲਈ ਉਨ੍ਹਾਂ ਦੇ ਪਰਿਵਾਰਿਕ ਕਾਰੋਬਾਰ ਲਈ ਇੱਕ ਕਹਾਣੀ ਬਣਾਈ ਗਈ, ਤਾਂ ਜੋ ਕੋਈ ਵੀ ਗ੍ਰੇ ਏਰਿਆ ‘ਤੇ ਧਿਆਨ ਨਾ ਦੇਵੇ, ਜਿਵੇਂ ਕਿ ਲਾੜੇ ਦੇ ਪਿਤਾ ਦੀ ਇੱਕ ਸਿਆਸਤਦਾਨ ਨਾਲ ਨਜ਼ਦੀਕੀ।” ਜਿਸਦੀ ED ਜਾਂਚ ‘ਵਾਸ਼ਿੰਗ ਮਸ਼ੀਨ’ ਵਿੱਚ ਗਾਇਬ ਹੋ ਗਈ ਅਤੇ ਨਾ ਹੀ ਲਾੜੇ ਦੇ ਪਿਤਾ ਦੇ ਦੁਬਈ ‘ਚ ਹੋਣ ਬਾਰੇ ਕੋਈ ਜਾਣਕਾਰੀ ਸੀ। ਲਵ ਨੇ ਅਜਿਹਾ ਕਿਉਂ ਕਿਹਾ ਇਹ ਸਪੱਸ਼ਟ ਨਹੀਂ ਹੋਇਆ ਹੈ, ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਟਵੀਟ ਜ਼ਹੀਰ ਇਕਬਾਲ ਦੇ ਪਿਤਾ ਇਕਬਾਲ ਰਤਨਸੀ ਨੂੰ ਲੈ ਕੇ ਕੀਤਾ ਗਿਆ ਹੈ। ਖਬਰਾਂ ਮੁਤਾਬਕ ਉਹ ਮੁੰਬਈ ਦਾ ਇਕ ਮਸ਼ਹੂਰ ਕਾਰੋਬਾਰੀ ਹੈ, ਜਿਸ ਦਾ ਕਾਰੋਬਾਰ ਨਾ ਸਿਰਫ ਭਾਰਤ ਸਗੋਂ ਵਿਦੇਸ਼ਾਂ ‘ਚ ਵੀ ਫੈਲਿਆ ਹੋਇਆ ਹੈ। ਇਕਬਾਲ ਰਤਨਸੀ ਸਲਮਾਨ ਖਾਨ ਦਾ ਕਰੀਬੀ ਦੋਸਤ ਹੈ ਅਤੇ ਖਬਰਾਂ ਦੀ ਮੰਨੀਏ ਤਾਂ ਭਾਈਜਾਨ ਨੇ ਉਸ ਤੋਂ ਵੱਡੀ ਰਕਮ ਉਧਾਰ ਲਈ ਹੈ।

ਭੈਣ ਨਾਲ ਰਿਸ਼ਤਾ ਨਹੀਂ ਰੱਖਣਾ ਚਾਹੁੰਦੇ ਲਵ…

ਲਾੜੇ ਦੇ ਪਿਤਾ ਬਾਰੇ ਟਵੀਟ ਕਰਨ ਤੋਂ ਅਗਲੇ ਹੀ ਦਿਨ ਲਵ ਸਿਨਹਾ ਨੇ ਇੱਕ ਹੋਰ ਟਵੀਟ ਵਿੱਚ ਕਿਹਾ ਕਿ ਉਹ ਉਨ੍ਹਾਂ ਨਾਲ ਰਿਸ਼ਤਾ ਨਹੀਂ ਰੱਖਣਾ ਚਾਹੁੰਦੇ ਹਨ। ਉਨ੍ਹਾਂ ਨੇ ਆਪਣੇ ਟਵੀਟ ‘ਚ ਲਿਖਿਆ, ”ਮੈਂ ਕਿਉਂ ਸ਼ਾਮਲ ਨਹੀਂ ਹੋਇਆ, ਇਸਦਾ ਕਾਰਨ ਬਹੁਤ ਸਪੱਸ਼ਟ ਹੈ ਅਤੇ ਜੋ ਵੀ ਹੋਵੇ, ਮੈਂ ਕੁਝ ਲੋਕਾਂ ਨਾਲ ਸੰਬਧ ਨਹੀਂ ਰੱਖਾਂਗਾ। ਮੈਨੂੰ ਖੁਸ਼ੀ ਹੈ ਕਿ ਮੀਡੀਆ ਦੇ ਇਕ ਮੈਂਬਰ ਨੇ ਪੀ.ਆਰ. ਟੀਮ ਦੁਆਰਾ ਪੇਸ਼ ਕੀਤੀ ਜਾ ਰਹੀ ਮੇਰੀ ਰਚਨਾਤਮਕ ਕਹਾਣੀਆਂ ‘ਤੇ ਭਰੋਸਾ ਕਰਨ ਦੀ ਬਜਾਏ ਆਪਣੀ ਖੋਜ ਕੀਤੀ।”

ਸ਼ਤਰੂਘਨ ਹਸਪਤਾਲ ‘ਚ ਭਰਤੀ 

ਸ਼ਤਰੂਘਨ ਸਿਨਹਾ ਕਈ ਦਿਨਾਂ ਤੋਂ ਹਸਪਤਾਲ ‘ਚ ਦਾਖਲ ਹਨ ਅਤੇ ਕਿਹਾ ਜਾ ਰਿਹਾ ਸੀ ਕਿ ਉਹ ਸੋਨਾਕਸ਼ੀ ਦੇ ਵਿਆਹ ਤੋਂ ਵੀ ਨਾਖੁਸ਼ ਸਨ, ਜਿਸ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ। ਹਾਲਾਂਕਿ ਆਪਣੇ ਪਿਤਾ ਦੀ ਹੈਲਥ ਅਪਡੇਟ ਦਿੰਦੇ ਹੋਏ ਲਵ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਬੁਖਾਰ ਹੈ ਪਰ ਹੁਣ ਕਿਆਸ ਲਗਾਏ ਜਾ ਰਹੇ ਹਨ ਕਿ ਸਿਨਹਾ ਪਰਿਵਾਰ ‘ਚ ਮਾਹੌਲ ਠੀਕ ਨਹੀਂ ਹੈ ਅਤੇ ਇਸ ਕਾਰਨ ਸ਼ਤਰੂਘਨ ਸਿਨਹਾ ਦੀ ਸਿਹਤ ਵੀ ਠੀਕ ਨਹੀਂ ਹੈ।

LEAVE A RESPONSE

Your email address will not be published. Required fields are marked *