ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਚ ਉਤਾਰੇ ਗਏ ਉਮੀਦਵਾਰ ਸ.ਸੁਖਜਿੰਦਰ ਸਿੰਘ ਰੰਧਾਵਾ ਜੀ ਨੂੰ ਉਨਾਂ ਦੇ ਗ੍ਰਹਿ ਵਿਖੇ ਅੱਜ ਮੁਹੱਲਾ ਫੈਜਪੁਰਾ ਵਾਰਡ ਨੰਬਰ 47 ਤੋਂ ਨੌਜਵਾਨਾਂ ਦਾ ਵਫਦ ਮਿਲਿਆ ਅਤੇ ਇਸ ਮੀਟਿੰਗ ਵਿੱਚ ਨੋਜਵਾਨ ਪ੍ਰੋਫੈਸਰ ਰੋਹਿਤ ਕਸ਼ਯਪ ਨੇ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਅਤੇ ਲੋਕ ਸਭਾ ਚੋਣਾਂ ਸਬੰਧੀ ਬਣਾਈ ਹੋਈ ਰਣਨੀਤੀ ਅਨੁਸਾਰ ਭਾਰੀ ਗਿਣਤੀ ਨਾਲ ਜਿਤਾਵਾਂਗੇ ਅਤੇ ਵੱਖ-ਵੱਖ ਮੁੱਦਿਆਂ ਉੱਤੇ ਵਿਚਾਰ ਵਟਾਂਦਰਾ ਕੀਤਾ।ਇਸ ਮੌਕੇ ਉਨ੍ਹਾਂ ਦੇ ਨਾਲ ਅਜੇ ਕਸ਼ਯਪ,ਅਸ਼ਵਨੀ ਕਸ਼ਯਪ,ਰਾਜ ਕੁਮਾਰ,ਡਾ.ਸਵਿੰਦਰ ਸਿੰਘ ਬਿੱਟੂ,ਆਕਾਸ਼ ਕੁਮਾਰ,ਰਮਨ ਕੁਮਾਰ ਅਮੂ,ਰਵੀ ਕੁਮਾਰ,ਸੁਰਿੰਦਰ ਪਾਲ, ਸਨੀ ਕੁਮਾਰ,ਸਤਪਾਲ ਸਰਪੰਚ, ਗੁਰਜੀਤ ਸਿੰਘ ਰਿੱਕੀ ਆਦਿ ਮੌਜੂਦ ਸਨ