Punjab

ਮੋਦੀ ਨੇ ਕੀਤੀ ਮੱਧ ਵਰਗ ਦੇ ਲੋਕਾਂ ਦੀ ਦੇਖਭਾਲ : ਪਰਮਜੀਤ ਸਿੰਘ ਗਿੱਲ

ਪੰਜਾਬ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਦੇ ਹੱਕ ਵਿੱਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਨੁੱਕੜ ਮੀਟਿੰਗਾਂ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੇਸ਼ ਦੇ ਮੱਧ ਵਰਗ ਦੇ ਲੋਕਾਂ ਦੀ ਦੇਖਭਾਲ ਬੜੇ ਹੀ ਸੁਚੱਜੇ ਢੰਗ ਨਾਲ ਕੀਤੀ ਹੈ।

ਉਹਨਾਂ ਨੇ ਕਿਹਾ ਕਿ ਪੀਐਮ ਮੋਦੀ ਨੇ ਮੱਧ ਵਰਗ ਦੇ ਵਾਸਤੇ ਜਿੱਥੇ ਇਨਕਮ ਟੈਕਸ ਦੀ ਛੂਟ ਜੋ ਪਿਛਲੀਆਂ ਸਰਕਾਰਾਂ ਵੇਲੇ ਢਾਈ ਲੱਖ ਤਕ ਸੀ ਹੁਣ ਪੰਜ ਲੱਖ ਤੱਕ ਕੀਤੀ ,ਜਿਸ ਨਾਲ ਵੱਡਾ ਲਾਭ ਪਹੁੰਚਿਆ ਹੈ।

ਇਸ ਤੋਂ ਇਲਾਵਾ ਮੱਧ ਵਰਗੀ ਪਰਿਵਾਰਾਂ ਦਾ ਆਪਣਾ ਘਰ ਬਣਾਉਣ ਦਾ ਸੁਪਨਾ ਪੂਰਾ ਕੀਤਾ। ਹਸਪਤਾਲਾਂ ,ਆਯੁਸ਼ਮਾਨ ਅਰੋਗਿਆ ਮੰਦਰਾਂ ਅਤੇ ਸਕੈਡਰੀ ਸਿਹਤ ਸੰਸਥਾਵਾਂ ਵਿੱਚ ਪਹੁੰਚ ਯੋਗ ਅਤੇ ਸਸਤੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਵਾਈਆਂ। ਸਿਹਤ ਸੇਵਾਵਾਂ ਦਾ ਵਿਸਥਾਰ ਕਰਦਿਆਂ ਦੇਸ਼ ਵਿੱਚ ਕਈ ਮੈਡੀਕਲ ਕਾਲਜ ਅਤੇ ਏਮਸ ਵਰਗੀਆਂ ਸੰਸਥਾਵਾਂ ਦਾ ਨਿਰਮਾਣ ਕਰਵਾਇਆ। ਇਸ ਦੇ ਨਾਲ ਹੀ ਨਵੇਂ ਵਿਦਿਅਕ ਅਦਾਰੇ ਜਿਨਾਂ ਵਿੱਚ ਕਈ ਯੂਨੀਵਰਸਿਟੀਆਂ, ਆਈਆਈਟੀ ਆਈਆਈਐਮ, ਵਰਗੇ ਅਦਾਰਿਆਂ ਨੂੰ ਬਣਵਾਇਆ ਅਤੇ ਬੁਨਿਆਦੀ ਢਾਂਚੇ ਵਿੱਚ ਵੀ ਸੁਧਾਰ ਕੀਤਾ।

ਮੋਦੀ ਨੇ ਨੌਜਵਾਨਾਂ ਦੇ ਲਈ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਨਿਰਮਾਣ, ਉਚ ਮੁੱਲ ਦੀਆਂ ਸੇਵਾਵਾਂ ਸਟਾਰਟਅਪ ,ਸੈਰਸਪਾਟਾ ਅਤੇ ਖੇਡਾਂ ਰਾਹੀਂ ਲੱਖਾਂ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ।

ਇਸ ਦੇ ਨਾਲ ਹੀ ਸਵੈ ਰੁਜਗਾਰ ਨੂੰ ਉਤਸ਼ਾਹਿਤ ਕਰਨ ਲਈ ਮੁਦਰਾ ਯੋਜਨਾ ਦੇ ਤਹਿਤ ਕਰਜ਼ੇ ਦੀ ਰਕਮ ਜੋ ਪਹਿਲਾਂ 10 ਲੱਖ ਸੀ ਹੁਣ ਉਸ ਨੂੰ 20 ਲੱਖ ਕਰ ਦਿੱਤਾ ਗਿਆ ਜਿਸ ਨਾਲ ਦੇਸ਼ ਦੇ ਕਰੋੜਾਂ ਨੌਜਵਾਨਾਂ ਨੂੰ ਆਪਣਾ ਕੰਮ ਕਾਰ ਕਰਨ ਵਿੱਚ ਵੱਡੀ ਮਾਲੀ ਸਹਾਇਤਾ ਮਿਲੇਗੀ ਅਤੇ ਦੇਸ਼ ਦਾ ਨੌਜਵਾਨ ਸਿਰ ਉੱਚਾ ਚੁੱਕ ਕੇ ਆਪਣੇ ਪੈਰਾਂ ਤੇ ਖੜਾ ਹੋਣ ਸਕੇਗਾ।

ਉਹਨਾਂ ਨੇ ਦੱਸਿਆ ਕਿ ਮੋਦੀ ਨੇ ਹੁਣ ਸੀਨੀਅਰ ਨਾਗਰਿਕਾਂ ਨੂੰ ਵੀ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਸ਼ਾਮਿਲ ਕਰਕੇ ਦੇਸ਼ ਦੇ ਕਰੋੜਾਂ ਸੀਨੀਅਰ ਨਾਗਰਿਕਾਂ ਨੂੰ ਵੀ ਮੁਫਤ ਸਿਹਤ ਸਹੂਲਤਾ ਪ੍ਰਦਾਨ ਕਰਨ ਦਾ ਸੰਕਲਪ ਕੀਤਾ ਹੈ ਇਸ ਦੇ ਨਾਲ ਹੀ ਤੀਰਥ ਯਾਤਰਾ ਪ੍ਰੋਗਰਾਮ ਵਿੱਚ ਸ਼ਾਮਿਲ ਕਰਕੇ ਉਹਨਾਂ ਦੇ ਧਰਮ ਅਤੇ ਆਸਥਾ ਦੇ ਮੁਤਾਬਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਵਾਏ ਜਾਣਾ ਵੀ ਮੋਦੀ ਦੇ ਸ਼ਲਾਗਾ ਯੋਗ ਸੰਕਲਪਾਂ ਵਿੱਚ ਇੱਕ ਹਨ।

ਗਿੱਲ ਨੇ ਕਿਹਾ ਕਿ ਦੇਸ਼ ਦੀ ਪ੍ਰਗਤੀ, ਤਰੱਕੀ ਅਤੇ ਖੁਸ਼ਹਾਲੀ ਲਈ ਤੀਸਰੀ ਵਾਰ ਮੋਦੀ ਸਰਕਾਰ ਦਾ ਭਾਰੀ ਬਹੁਮਤ ਨਾਲ ਬਣਨਾ ਬਹੁਤ ਜਰੂਰੀ ਹੈ ।ਇਸ ਲਈ ਸਮੁੱਚੇ ਦੇਸ਼ ਵਾਸੀਆਂ ਨੂੰ ਕਮਰ ਕੱਸੇ ਕਰਦੇ ਹੋਏ ਭਾਜਪਾ ਨੂੰ ਵੱਡੀ ਲੀਡ ਨਾਲ ਜਤਾਉਣਾ ਚਾਹੀਦਾ ਹੈ।

LEAVE A RESPONSE

Your email address will not be published. Required fields are marked *