Reporter – Bablu
ਪੰਜਾਬ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਨੇ ਕਈ ਵਾਰ ਆਪਣੇ ਨਾਪਾਕ ਇਰਾਦਿਆਂ ਨਾਲ ਭਾਰਤ ਦੇ ਵਿਰੁੱਧ ਅੱਤਵਾਦੀ ਕਾਰਵਾਈਆਂ ਕੀਤੀਆਂ ਹਨ । ਪਰ ਇਹ ਪਹਿਲੀ ਵਾਰ ਹੋਇਆ ਸੀ ਜਦੋਂ ਮੋਦੀ ਸਰਕਾਰ ਬਣੀ ਤੇ ਪਾਕਿਸਤਾਨੀ ਅੱਤਵਾਦੀਆਂ ਨੂੰ ਉਹਨਾਂ ਦੇ ਘਰ ਵਿੱਚ ਜਾ ਕੇ ਮਾਰਿਆ ਗਿਆ।
ਉਹਨਾਂ ਕਿਹਾ ਕਿ 2014 ਤੋਂ ਬਾਅਦ ਦੇਸ਼ ਵਿੱਚ ਵੱਡੇ ਪੱਧਰ ਤੇ ਪਰਵਰਤਨ ਦੇਖਣ ਨੂੰ ਮਿਲ ਰਹੇ ਹਨ। ਅੱਜ ਦੇਸ਼ ਵਿੱਚ ਦ੍ਰਿੜ ਇੱਛਾ ਸ਼ਕਤੀ ਵਾਲੀ ਮਜਬੂਤ ਸਰਕਾਰ ਹੈ ਜਿਸਦੇ ਕਾਰਣ ਅੱਜ ਜੰਮੂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦੇਸ਼ ਬਾਹਰੀ ਖਤਰਿਆਂ ਤੋਂ ਪੂਰਨ ਤੌਰ ਤੇ ਸੁਰੱਖਿਅੱਤ।
ਉਹਨਾਂ ਨੇ ਕਿਹਾ ਕਿ ਕੇਂਦਰ ਵਿੱਚ ਦ੍ਰਿੜ ਇੱਛਾ ਸ਼ਕਤੀ ਵਾਲੀ ਸਰਕਾਰ ਦਾ ਹੀ ਨਤੀਜਾ ਹੈ ਕਿ ਅੱਜ ਜੰਮੂ ਕਸ਼ਮੀਰ ਵਿੱਚੋਂ 370 ਧਾਰਾ ਹਟਾ ਕੇ ਉਸਨੂੰ ਭਾਰਤ ਦਾ ਅਭਿਨ ਅੰਗ ਬਣਾਇਆ ਗਿਆ ਨਹੀਂ ਤਾਂ ਪਹਿਲਾਂ ਦੇਸ਼ ਵਿੱਚ ਦੋ ਝੰਡੇ ਅਤੇ ਸੰਵਿਧਾਨ ਚਲਦੇ ਸਨ ਜਿਸ ਕਾਰਨ ਅੱਤਵਾਦੀਆਂ ਨੂੰ ਵੀ ਸ਼ਹਿ ਮਿਲਦੀ ਸੀ।
ਉਹਨਾਂ ਕਿਹਾ ਕਿ ਹੁਣ ਸਮੇਂ ਦੀ ਲੋੜ ਹੈ ਕਿ ਪਾਕਿਸਤਾਨ ਵੱਲੋਂ ਜੋ ਕਸ਼ਮੀਰ ਦੇ ਹਿੱਸੇ ਤੇ ਕਬਜ਼ਾ ਕੀਤਾ ਗਿਆ ਹੈ ਉਸਨੂੰ ਵਾਪਸ ਭਾਰਤ ਵਿੱਚ ਮਿਲਾਉਣ ਦਾ ਅਤੇ ਇਸ ਲਈ ਕੇਂਦਰ ਵਿੱਚ ਮੁੜ ਮਜਬੂਤ ਸਰਕਾਰ ਲਿਆਉਣਾ ਬਹੁਤ ਜਰੂਰੀ ਹੈ ।




