3 ਬੱਚਿਆਂ ਦੇ ਪਿਓ ਨੇ 22 ਸਾਲਾ ਕੁੜੀ ਨਾਲ ਟੱਪੀਆਂ ਹੱਦਾਂ, ਗਰਭਵਤੀ ਹੋਈ ਕੁੜੀ ਦਾ ਬਿਆਨ ਸੁਣ ਉਡੇ ਸਭ ਦੇ ਹੋਸ਼
ਗੁਰਦਾਸਪੁਰ ਦਾ ਇਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ 3 ਬੱਚਿਆਂ ਦੇ ਪਿਓ ‘ਤੇ ਧਮਕੀਆਂ ਦੇ ਕੇ 22 ਸਾਲਾ ਕੁੜੀ ਨਾਲ ਸੰਬੰਧ ਬਣਾਉਣ ਅਤੇ ਗਰਭਵਤੀ ਕਰਨ ਦੇ ਦੋਸ਼ ਲੱਗੇ ਹਨ। ਕੁੜੀ ਨਾਲ ਨਾਜਾਇਜ਼ ਸਬੰਧ ਬਣਾਉਣ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਲੜਕੀ ਦੇ 5/6 ਮਹੀਨੇ ਦੀ ਗਰਭਵਤੀ ਹੋਣ ’ਤੇ ਥਾਣਾ ਸਦਰ ਪੁਲਸ ਗੁਰਦਾਸਪੁਰ ਨੇ 42 ਸਾਲਾ ਵਿਅਕਤੀ ਖ਼ਿਲਾਫ ਧਾਰਾ 376, 506 ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਸੀਮਾ ਨੇ ਦੱਸਿਆ ਕਿ ਥਾਣਾ ਸਦਰ ਪੁਲਸ ਸਟੇਸ਼ਨ ਦੇ ਅਧੀਨ ਪੈਂਦੇ ਇਕ ਪਿੰਡ ਦੀ 22 ਸਾਲਾ ਲੜਕੀ ਨੇ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਗੁਆਂਢੀ ਦੇਸਾ ਮਸੀਹ ਜਿਸ ਦੀ ਉਮਰ 42 ਸਾਲ ਹੈ ਅਤੇ ਵਿਆਹਿਆ ਹੋਇਆ ਹੈ ਜਿਸ ਦੇ ਤਿੰਨ ਬੱਚੇ ਵੀ ਹਨ। ਦੇਸਾ ਮਸੀਹ ਦੀ ਪਤਨੀ ਨਾਲ ਉਸ ਦਾ ਬੋਲਚਾਲ ਸੀ, ਜਿਸ ਦਾ ਅਕਸਰ ਦੋਸ਼ੀ ਦੇ ਘਰ ਆਉਣਾ ਜਾਣਾ ਸੀ।
ਇਸ ਦੌਰਾਨ ਉਸ ਦੇ ਦੇਸਾ ਮਸੀਹ ਦੇ ਨਾਲ ਨਾਜਾਇਜ਼ ਸਬੰਧ ਬਣ ਗਏ। ਇਸ ਤੋਂ ਬਾਅਦ ਦੋਸ਼ੀ ਬਹਾਨਾ ਬਣਾ ਕੇ ਉਸ ਦੇ ਘਰ ਆ ਕੇ ਉਸ ਨਾਲ ਰਿਲੇਸ਼ਨ ਬਣਾਉਂਦਾ ਹੁੰਦਾ ਸੀ। ਜਿਸ ਨੇ ਮਿਤੀ 10-11-23 ਨੂੰ ਵੀ ਉਸ ਨਾਲ ਰਿਲੇਸ਼ਨ ਬਣਾਏ ਸਨ ਤੇ ਉਸ ਤੋਂ ਬਾਅਦ ਵੀ ਦੋਸ਼ੀ ਵਾਰ-ਵਾਰ ਉਸ ਨਾਲ ਸੰਬੰਧ ਬਣਾਉਂਦਾ ਰਿਹਾ ਅਤੇ ਉਸ ਨੂੰ ਡਰਾਉਂਦਾ ਧਮਕਾਉਂਦਾ ਰਿਹਾ ਕਿ ਇਸ ਬਾਰੇ ਕਿਸੇ ਨਾਲ ਗੱਲਬਾਤ ਕੀਤੀ ਤਾਂ ਤੈਨੂੰ ਜਾਨੋਂ ਮਾਰ ਦਿਆਂਗਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਲੜਕੀ ਇਸ ਸਮੇਂ 5/6 ਮਹੀਨਿਆਂ ਦੀ ਗਰਭਵਤੀ ਹੈ। ਉਸ ਨੇ ਦੱਸਿਆ ਕਿ ਇਸ ਸਬੰਧੀ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਦੇਸਾ ਮਸੀਹ ਖ਼ਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।