250 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਵਾਲੀ ਟਰੇਨ ਜਲਦ ਦੌੜੇਗੀ ਪੱਟੜੀ ‘ਤੇ: ਪਰਮਜੀਤ ਸਿੰਘ ਗਿੱਲ
ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਕਾਰਨ ਹੀ ਦੇਸ਼ ਵਿਸ਼ਵ ਪੱਧਰੀ ਸਹੂਲਤਾਂ ਲੋਕਾਂ ਨੂੰ ਮੁਹਈਆ ਕਰਾਉਣ ਵਿੱਚ ਕਾਮਯਾਬ ਹੋਇਆ ਹੈ।
ਉਹਨਾਂ ਨੇ ਕਿਹਾ ਕਿ ਜਿੱਥੇ ਪਹਿਲਾਂ ਦੇਸ਼ ਦੇ ਕਈ ਰੇਲਵੇ ਸਟੇਸ਼ਨਾਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਉੱਥੇ ਹੀ ਹੁਣ 250 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਵਾਲੀ ਟਰੇਨ ਤੇ ਵੀ ਕੰਮ ਚੱਲ ਰਿਹਾ ਹੈ ਤੇ ਜਲਦੀ ਹੀ ਇਹ ਟਰੇਨ ਵੀ ਪਟਰੀ ਤੇ ਦੌੜਦੀ ਨਜ਼ਰ ਆਵੇਗੀ।
ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਅੰਮ੍ਰਿਤ ਭਾਰਤ ਟ੍ਰੇਨਾਂ ਜਿਸ ਵਿੱਚ ਵਿਸ਼ਵ ਪੱਧਰ ਦੀਆਂ ਸੁਵਿਧਾਵਾਂ ਹੋਣਗੀਆਂ ਦਾ ਕੰਮ ਵੀ ਜਾਰੀ ਹੈ ਅਤੇ ਅਗਲੇ ਸਾਲਾਂ ਵਿੱਚ ਇਹ ਵੀ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਹੋ ਜਾਣਗੀਆਂ।
ਉਹਨਾਂ ਨੇ ਕਿਹਾ ਕਿ ਦੇਸ਼ ਹੁਣ ਵੰਦੇ ਭਾਰਤ ਟਰੇਨ ਨੂੰ ਨਿਰਯਾਤ ਕਰੇਗਾ ਤੇ ਆਉਣ ਵਾਲੇ ਸਮੇਂ ਵਿੱਚ ਭਾਰਤ ਵਿੱਚ ਨਿਰਮਾਣ ਹੋਈ ਟ੍ਰੇਨ ਵਿਦੇਸ਼ਾਂ ਵਿੱਚ ਦੇਸ਼ ਦਾ ਨਾਂ ਚਮਕਾਏਗੀ।
ਗਿੱਲ ਨੇ ਦੱਸਿਆ ਕਿ ਰੋਜਾਨਾ ਭਾਰਤ ਵਿੱਚ 2.5 ਕਰੋੜ ਤੋਂ ਵੱਧ ਲੋਕ ਸਫਰ ਕਰਦੇ ਹਨ ਅਤੇ ਮੋਦੀ ਸਰਕਾਰ ਵੱਲੋਂ ਹਰੇਕ ਸਫਰ ਕਰਨ ਵਾਲੇ ਯਾਤਰੀ ਨੂੰ 100ਰੁਪਏ ਪਿੱਛੇ 55 ਰੁਪਏ ਯਾਤਰਾ ਤੇ ਛੂਟ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਅੰਮ੍ਰਿਤ ਭਾਰਤ ਟਰੇਨਾਂ ਦੇ ਨਿਰਮਾਣ ਤੋਂ ਬਾਅਦ 1000 ਕਿਲੋਮੀਟਰ ਸਫਰ ਕਰਨ ਤੇ ਯਾਤਰੀ ਨੂੰ ਮਹਿਜ 454 ਹੀ ਖਰਚ ਕਰਨੇ ਪੈਣਗੇ ਅਤੇ ਜਿਸ ਵਿੱਚ ਯਾਤਰੀਆਂ ਨੂੰ ਵਿਸ਼ਵ ਪੱਧਰ ਦੀਆਂ ਸੁਵਿਧਾਵਾਂ ਵੀ ਮਿਲਣਗੀਆਂ।
ਉਹਨਾਂ ਕਿਹਾ ਕਿ ਇਹ ਸਭ ਕੁਝ ਮੋਦੀ ਦੀ ਦੂਰਦਰਸ਼ਤਾ ਤੇ ਦੇਸ਼ ਦੇ ਹਰੇਕ ਗਰੀਬ ਨਾਗਰਿਕ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਦੇਣ ਦੇ ਵਿਜ਼ਨ ਕਾਰਨ ਹੀ ਸੰਭਵ ਹੋ ਰਿਹਾ ਹੈ।




