ਹੰਸ ਰਾਜ ਦੀ ਸਿੱਧੀ ਚਿਤਾਵਨੀ- ‘ਛਿੱਤਰਾਂ ਤੋਂ ਬਿਨਾਂ ਇਨ੍ਹਾਂ ਨੇ ਨਹੀਂ ਬਣਨਾ ਬੰਦੇ, ਚੋਣਾਂ ਤੋਂ ਬਾਅਦ ਵੇਖਾਂਗੇ ਕਿਹੜਾ ਖੰਘ
ਪੰਜਾਬ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਮੈਦਾਨ ਭਖਿਆ ਹੋਇਆ ਹੈ। ਸਿਆਸੀ ਧਿਰਾਂ ਜ਼ੋਰ-ਸ਼ੋਰ ਨਾਲ ਪ੍ਰਚਾਰ ਵਿਚ ਜੁਟੀਆਂ ਹੋਈਆਂ ਹਨ। ਇਸ ਦੌਰਾਨ ਭਾਜਪਾ ਉਮੀਦਵਾਰਾਂ ਨੂੰ ਸਭ ਤੋਂ ਔਖੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਖਾਸ ਕਰਕੇ ਪਿੰਡਾਂ ਵਿਚ ਪ੍ਰਚਾਰ ਲਈ ਆਉਂਦੇ ਉਮੀਦਵਾਰਾਂ ਨੂੰ ਘੇਰ ਕੇ ਸਵਾਲ ਪੁੱਛੇ ਜੇ ਰਹੇ ਹਨ। ਇਸ ਦੌਰਾਨ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਵਿਰੋਧ ਕਰ ਰਹੇ ਕਿਸਾਨਾਂ ਨੂੰ ਸਿੱਧੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਇਨ੍ਹਾਂ ਨੇ ਛਿੱਤਰਾਂ ਤੋਂ ਬਿਨਾਂ ਬੰਦੇ ਨਹੀਂ ਬਣਨਾ, 2 ਤਰੀਕ ਤੋਂ ਬਾਅਦ (ਚੋਣਾਂ ਤੋਂ ਬਾਅਦ) ਮੈਂ ਵੇਖਾਂਗਾ, ਕਿਹੜਾ ਖੱਬੀ ਖਾਣ ਇਥੇ ਖੰਘਦੈ ਹੈ।
ਪਰਸੋਂ ਤੁਸੀਂ ਬਾਜ਼ਾਰ ਵਿਚ ਲਾਲਿਆਂ ਤੋਂ ਡਾਂਗਾਂ ਖਾਧੀਆਂ ਹਨ, ਫਿਰ ਉਥੇ ਜਾ ਕੇ ਬੈਠ ਜਾਂਦੇ ਹਨ। ਇਹ ਤਾਂ ਮੈਂ ਇਨ੍ਹਾਂ ਨੂੰ ਰੋਕਿਆ ਹੋਇਆ ਹੈ ਕਿ ਕਿਸੇ ਨਾਲ ਲੜਨਾ ਨਹੀਂ, ਨਹੀਂ ਤਾਂ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾਂਦਾ ਹੈ ਤਾਂ ਧਰਤੀ ਨੂੰ ਅੱਗ ਲਗਾ ਦਿੰਦਾ ਹੈ।