ਪਤੀ-ਪਤਨੀ ਦਾ ਰਿਸ਼ਤਾ ਬਹੁਤ ਪਵਿੱਤਰ ਹੁੰਦਾ ਹੈ। ਅਜਿਹੇ ‘ਚ ਜੇਕਰ ਇਕ ਵਿਅਕਤੀ ਵੀ ਇਸ ਰਿਸ਼ਤੇ ਦੀਆਂ ਹੱਦਾਂ ਨੂੰ ਤੋੜ ਦੇਵੇ ਤਾਂ ਅੰਜ਼ਾਮ ਬਹੁਤ ਬੁਰਾ ਹੁੰਦਾ ਹੈ। ਅਜਿਹੇ ਵਿੱਚ ਉੱਤਰ ਪ੍ਰਦੇਸ਼ ਦੇ ਕਾਸਗੰਜ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਡਾਕਟਰ ਪਤੀ ਨੇ ਇੱਕ ਹੋਟਲ ਵਿੱਚ ਆਪਣੀ ਪਤਨੀ ਨੂੰ 2 ਪ੍ਰੇਮੀਆਂ ਨਾਲ ਰੰਗੇ ਹੱਥੀਂ ਫੜ ਲਿਆ।
ਮਤਲਬ ਡਾਕਟਰ ਦੀ ਪਤਨੀ ਆਪਣੇ ਦੋ ਪ੍ਰੇਮੀਆਂ ਨਾਲ ਹੋਟਲ ਦੇ ਕਮਰੇ ਵਿੱਚ ਮਿਲੀ। ਇਸ ਤੋਂ ਬਾਅਦ ਮਾਮਲਾ ਵਧ ਗਿਆ ਅਤੇ ਹੰਗਾਮਾ ਸ਼ੁਰੂ ਹੋ ਗਿਆ। ਜਿਵੇਂ ਹੀ ਪਤੀ ਨੇ ਜ਼ਬਰਦਸਤੀ ਹੋਟਲ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਸ ਦੀ ਪਤਨੀ ਅਤੇ ਦੋ ਪ੍ਰੇਮੀ ਹੋਟਲ ਦੇ ਕਮਰੇ ਦੇ ਬਾਥਰੂਮ ਵਿੱਚ ਲੁਕੇ ਹੋਏ ਮਿਲੇ। ਇਸ ਤੋਂ ਬਾਅਦ ਪਤੀ ਅਤੇ ਉਸ ਦੇ ਨਾਲ ਆਏ ਦੋ ਲੋਕਾਂ ਨੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਮਾਮਲਾ ਯੂਪੀ ਦੇ ਕਾਸਗੰਜ ਦਾ ਦੱਸਿਆ ਜਾ ਰਿਹਾ ਹੈ। ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ
ਦਰਅਸਲ, ਉੱਤਰ ਪ੍ਰਦੇਸ਼ ਦੇ ਕਾਸਗੰਜ ਦੇ ਇੱਕ ਹੋਟਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਡਾਕਟਰ ਪਤੀ ਨੇ ਆਪਣੀ ਡਾਕਟਰ ਪਤਨੀ ਨੂੰ ਦੋ ਪ੍ਰੇਮੀਆਂ ਨਾਲ ਹੋਟਲ ਦੇ ਇੱਕ ਕਮਰੇ ਵਿੱਚ ਫੜ ਲਿਆ। ਕਿਸੇ ਝਗੜੇ ਕਾਰਨ ਪਤਨੀ ਇੱਕ ਸਾਲ ਤੋਂ ਆਪਣੇ ਪਤੀ ਤੋਂ ਵੱਖ ਰਹਿ ਰਹੀ ਸੀ। ਪਤਨੀ ਦੇ ਦੋ ਪ੍ਰੇਮੀਆਂ ‘ਚੋਂ ਇਕ ਪ੍ਰੇਮੀ ਬੁਲੰਦਸ਼ਹਿਰ ਦਾ ਹੈ ਜਦਕਿ ਦੂਜਾ ਪ੍ਰੇਮੀ ਗਾਜ਼ੀਆਬਾਦ ਦਾ ਰਹਿਣ ਵਾਲਾ ਹੈ। ਜਦੋਂ ਪਤੀ ਨੇ ਜ਼ਬਰਦਸਤੀ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਪਤਨੀ ਆਪਣੇ ਦੋ ਪ੍ਰੇਮੀਆਂ ਨਾਲ ਕਮਰੇ ਦੇ ਬਾਥਰੂਮ ਵਿੱਚ ਲੁਕੀ ਹੋਈ ਸੀ। ਪਤਨੀ ਸਰਕਾਰੀ ਡਾਕਟਰ ਹੈ। ਹੰਗਾਮੇ ਤੋਂ ਬਾਅਦ ਪੁਲਿਸ ਨੇ ਉੱਥੇ ਪਹੁੰਚ ਕੇ ਦੋ ਪ੍ਰੇਮੀਆਂ, ਡਾਕਟਰ ਪਤੀ ਅਤੇ ਉਸਦੇ ਦੋ ਰਿਸ਼ਤੇਦਾਰਾਂ ਨੂੰ ਸੀਆਰਪੀਸੀ ਦੀ ਧਾਰਾ 107/151 ਅਤੇ ਸ਼ਾਂਤੀ ਭੰਗ ਕਰਨ ਦੇ ਤਹਿਤ ਗ੍ਰਿਫਤਾਰ ਕਰ ਲਿਆ।
ਸਹੁਰਾ ਪਰਿਵਾਰ ਨੂੰ ਝੂਠੇ ਕੇਸ ਵਿੱਚ ਫਸਾਉਣ ਦਾ ਦੋਸ਼
ਪਤੀ ਨੇ ਦੱਸਿਆ ਕਿ ਉਸ ਨੇ ਰਿਸ਼ਤਾ ਬਚਾਉਣ ਲਈ ਪਤਨੀ ਨੂੰ ਕਈ ਵਾਰ ਮਨਾਉਣ ਦੀ ਕੋਸ਼ਿਸ਼ ਕੀਤੀ। ਪਰ ਉਹ ਨਾ ਮੰਨੀ। ਉਸ ਦੇ ਸਹੁਰਿਆਂ ਨੇ ਵੀ ਉਸ ਨੂੰ ਸਮਝਾਇਆ। ਦੋਸ਼ ਹੈ ਕਿ ਡਾਕਟਰ ਪਤਨੀ ਆਪਣੇ ਪਤੀ ਅਤੇ ਸਹੁਰਾ ਪਰਿਵਾਰ ਨੂੰ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦਿੰਦੀ ਸੀ। ਇਸ ਦੌਰਾਨ ਦੋ ਸਾਲ ਪਹਿਲਾਂ ਉਹ ਘਰ ਛੱਡ ਕੇ ਆਪਣੇ ਪਤੀ ਤੋਂ ਵੱਖ ਰਹਿਣ ਲੱਗੀ। ਪਰ ਉਨ੍ਹਾਂ ਵਿਚਕਾਰ ਕੋਈ ਤਲਾਕ ਨਹੀਂ ਹੋਇਆ। ਫਿਲਹਾਲ ਪੁਲਸ ਨੇ ਪਤੀ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾਵੇਗੀ।