Breaking News Flash News India Punjab

ਹੁਣ ਪੈਟਰੋਲ ਦੀ ਥਾਂ ਗੁੜ ਤੇ ਮੱਕੀ ਨਾਲ ਚੱਲਣਗੇ ਵਾਹਨ!, ਕਿਸਾਨਾਂ ਕੋਲ ਹੋਣਗੇ ਈਥਾਨੌਲ ਪੰਪ, ਗਡਕਰੀ ਦਾ ਐਲਾਨ..

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਭਾਰਤੀ ਆਟੋ ਕੰਪਨੀਆਂ ਛੇਤੀ ਹੀ ਦੇਸ਼ ਵਿਚ 100 ਫੀਸਦੀ ਈਥਾਨੋਲ ਨਾਲ ਚੱਲਣ ਵਾਲੀਆਂ ਕਾਰਾਂ ਅਤੇ ਦੋਪਹੀਆ ਵਾਹਨਾਂ ਦਾ ਉਤਪਾਦਨ ਕਰਨਗੀਆਂ। ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਵਾਹਨ ਨਿਰਮਾਤਾ ਫਲੈਕਸ-ਫਿਊਲ ਤਕਨਾਲੋਜੀ ‘ਤੇ ਕੰਮ ਕਰ ਰਹੇ ਹਨ, ਜਿਸ ਕਾਰਨ ਪੈਟਰੋਲ ਅਤੇ ਈਥਾਨੋਲ ਦੋਵਾਂ ‘ਤੇ ਕਾਰ ਚਲਾਈ ਜਾ ਸਕਦੀ ਹੈ।

ਕੇਂਦਰੀ ਮੰਤਰੀ ਸੋਮਵਾਰ ਨੂੰ ਫਲੈਕਸ-ਫਿਊਲ ਇੰਜਣ ਉਤੇ ਚੱਲ ਰਹੀ ਕਾਰ ਵਿਚ ਸੰਸਦ ‘ਚ ਆਏ ਸਨ। ਏਐਨਆਈ ਦੇ ਅਨੁਸਾਰ ਗਡਕਰੀ ਨੇ ਕਿਹਾ ਕਿ ਇਹ ਦੁਨੀਆ ਦਾ ਪਹਿਲਾ ਵਾਹਨ ਹੈ ਜਿਸ ਵਿੱਚ ਫਲੈਕਸ ਇੰਜਣ ਹੈ ਅਤੇ ਯੂਰੋ 6 ਨਿਕਾਸੀ ਨਿਯਮਾਂ ਦੀ ਪਾਲਣਾ ਕਰਦਾ ਹੈ। “ਇਹ ਸ਼ੁੱਧ ਜ਼ੀਰੋ ਨਿਕਾਸੀ ਦਿੰਦਾ ਹੈ। ਗੰਨੇ ਦੇ ਰਸ, ਗੁੜ ਅਤੇ ਮੱਕੀ ਤੋਂ ਪੈਦਾ ਹੋਏ ਈਥਾਨੌਲ ‘ਤੇ ਚੱਲਦਾ ਹੈ।

ਟੋਇਟਾ ਨੇ ਇਸ ਤੋਂ ਪਹਿਲਾਂ ਅਗਸਤ 2023 ਵਿੱਚ ਭਾਰਤ ਵਿੱਚ ਇਨੋਵਾ ਹਾਈਕ੍ਰਾਸ ਦੇ ਫਲੈਕਸ-ਫਿਊਲ ਪ੍ਰੋਪੇਲਡ ਵਰਜ਼ਨ ਨੂੰ ਪੇਸ਼ ਕੀਤਾ ਸੀ। ਜਿਸ ਨੂੰ ਅਜੇ ਤੱਕ ਦੇਸ਼ ‘ਚ ਵੱਡੇ ਪੱਧਰ ‘ਤੇ ਵਿਕਰੀ ਲਈ ਉਪਲਬਧ ਨਹੀਂ ਕਰਵਾਇਆ ਗਿਆ ਹੈ। ਹਾਲਾਂਕਿ, ਇਹ ਇੱਕ ਟੈਕਨਾਲੋਜੀ ਪ੍ਰਦਰਸ਼ਨ ਸੀ ਜੋ ਜਪਾਨੀ ਕਾਰ ਨਿਰਮਾਤਾ ਦੀ ਫਲੈਕਸ-ਈਂਧਨ ਵਾਹਨ ਬਣਾਉਣ ਦੀ ਯੋਗਤਾ ਨੂੰ ਦਰਸਾਉਂਦਾ ਸੀ। ਇਹ MPV ਆਪਣੀ ਕੁੱਲ ਦੂਰੀ ਦਾ 40 ਪ੍ਰਤੀਸ਼ਤ ਈਥਾਨੌਲ ਅਤੇ ਬਾਕੀ 60 ਪ੍ਰਤੀਸ਼ਤ ਨੂੰ ਇਲੈਕਟ੍ਰਿਕ ‘ਤੇ ਪੂਰਾ ਕਰਨ ਦੇ ਯੋਗ ਹੋਣ ਦਾ ਦਾਅਵਾ ਕਰਦਾ ਹੈ ਜਦੋਂ ਪੈਟਰੋਲ ਇੰਜਣ ਬੰਦ ਹੁੰਦਾ ਹੈ।

ਹਾਲ ਹੀ ਵਿੱਚ ਟੋਇਟਾ ਨੇ ਘੋਸ਼ਣਾ ਕੀਤੀ ਕਿ ਉਹ ਸਥਾਨਕ ਤੌਰ ‘ਤੇ ਫਲੈਕਸ-ਫਿਊਲ ਕਾਰਾਂ ਦਾ ਉਤਪਾਦਨ ਕਰਨ ਲਈ ਭਾਰਤ ਵਿੱਚ ਇੱਕ ਪਲਾਂਟ ਸਥਾਪਤ ਕਰੇਗੀ। ਇਹ ਨਿਰਮਾਣ ਸਹੂਲਤ ਔਰੰਗਾਬਾਦ, ਮਹਾਰਾਸ਼ਟਰ ਵਿੱਚ 20,000 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਿਤ ਕੀਤੀ ਜਾਵੇਗੀ। ਗਡਕਰੀ ਨੇ ਖੁਲਾਸਾ ਕੀਤਾ ਹੈ ਕਿ ਟਾਟਾ ਮੋਟਰਜ਼ ਅਤੇ ਸੁਜ਼ੂਕੀ ਵੀ 100 ਫੀਸਦੀ ਈਥਾਨੌਲ ਜਾਂ ਫਲੈਕਸ-ਫਿਊਲ ਇੰਜਣ ਵਾਲੇ ਵਾਹਨ ਬਣਾਉਣ ‘ਤੇ ਕੰਮ ਕਰ ਰਹੇ ਹਨ।

ਸਿਰਫ਼ ਯਾਤਰੀ ਵਾਹਨ ਖੇਤਰ ਵਿੱਚ ਹੀ ਨਹੀਂ, ਸਗੋਂ ਭਾਰਤੀ ਦੋਪਹੀਆ ਵਾਹਨ ਬਾਜ਼ਾਰ ਵਿਚ ਵੀ ਬਜਾਜ ਆਟੋ, ਟੀਵੀਐਸ ਅਤੇ ਹੀਰੋ ਮੋਟੋਕਾਰਪ ਵਰਗੀਆਂ ਆਟੋ ਕੰਪਨੀਆਂ ਫਲੈਕਸ-ਫਿਊਲ ਇੰਜਣਾਂ ‘ਤੇ ਚੱਲਣ ਵਾਲੇ ਮੋਟਰਸਾਈਕਲ ਅਤੇ ਸਕੂਟਰ ਬਣਾ ਰਹੀਆਂ ਹਨ।ਗਡਕਰੀ ਨੇ ਕਿਹਾ, “ਹੋਰ ਨਿਰਮਾਤਾ ਵੀ ਫਲੈਕਸ ਇੰਜਣਾਂ ਨੂੰ ਪੇਸ਼ ਕਰਨ ‘ਤੇ ਕੰਮ ਕਰ ਰਹੇ ਹਨ। ਪੈਟਰੋਲ ਪੰਪਾਂ ਦੀ ਤਰ੍ਹਾਂ, ਸਾਡੇ ਕਿਸਾਨਾਂ ਕੋਲ ਹੁਣ ਈਥਾਨੌਲ ਪੰਪ ਹੋਣਗੇ। ਸਾਡੇ ਕੋਲ 16 ਲੱਖ ਕਰੋੜ ਰੁਪਏ ਦੇ ਆਯਾਤ ਹਨ। ਅਜਿਹੇ ਵਾਹਨ ਪ੍ਰਦੂਸ਼ਣ ਨੂੰ ਘੱਟ ਕਰਨਗੇ, ਖਰਚੇ ਦੀ ਬਚਤ ਕਰਨਗੇ ਅਤੇ ਕਿਸਾਨਾਂ ਨੂੰ ਲਾਭ ਪਹੁੰਚਾਉਣਗੇ। ..ਇਹ ਵਾਹਨ 100% ਈਥਾਨੌਲ ‘ਤੇ ਚੱਲਦਾ ਹੈ…”

LEAVE A RESPONSE

Your email address will not be published. Required fields are marked *