ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਮਨੂ ਭਾਕਰ, ਕਿਹਾ- “ਇੱਥੇ ਕੀਤੀ ਹੋਈ ਹਰ ਅਰਦਾਸ ਪੂਰੀ ਹੁੰਦੀ ਹੈ”
ਪੈਰਿਸ ਉਲੰਪਿਕ ਵਿਚ ਇਤਿਹਾਸ ਰਚਣ ਵਾਲੀ ਖਿਡਾਰਨ ਮਨੂ ਭਾਕਰ ਅੱਜ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ। ਇਸ ਦੌਰਾਨ ਮਨੂ ਭਾਕਰ ਨੇ ਕਿਹਾ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਆਈ ਹੈ।

ਮਨੂ ਭਾਕਰ ਨੇ ਅੱਗੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਆ ਕੇ ਉਸ ਨੂੰ ਆਤਮਿਕ ਤੌਰ ’ਤੇ ਪ੍ਰਸੰਨਤਾ ਮਿਲੀ ਹੈ। ਉਸ ਨੇ ਕਿਹਾ ਕਿ ਇੱਥੇ ਕੀਤੀ ਹੋਈ ਹਰ ਅਰਦਾਸ ਪੂਰੀ ਹੁੰਦੀ ਹੈ, ਮੈਂ ਵੀ ਅੱਜ ਅਰਦਾਸ ਕਰਾਂਗੀ ਤੇ ਉਹ ਜ਼ਰੂਰ ਪੂਰੀ ਹੋਵੇਗੀ।