ਸਾਊਥ ਫਿਲਮ ਅਦਾਕਾਰਾ ਰਾਣਿਆ ਰਾਓ ਨੂੰ ਸੋਨੇ ਦੀ ਤਸਕਰੀ ਦੇ ਦੋਸ਼ਾਂ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ ਹੈ। ਅਦਾਕਾਰਾ ਡਾਇਰੈਕਟਰ ਜਨਰਲ ਆਫ਼ ਪੁਲਸ ਦੇ ਰਾਮਚੰਦਰ ਰਾਓ ਦੀ ਮਤਰੇਈ ਧੀ ਹੈ। ਉਹ ਤਸਕਰੀ ਦੇ ਨੈੱਟਵਰਕ ਨਾਲ ਜੁੜੀ ਦੱਸੀ ਜਾਂਦੀ ਹੈ ਅਤੇ ਉਸ ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
14.8 ਕਿਲੋ ਸੋਨੇ ਰੱਖਣ ਦਾ ਹੈ ਦੋਸ਼
ਅਦਾਕਾਰਾ ‘ਤੇ 14.8 ਕਿਲੋਗ੍ਰਾਮ ਸੋਨਾ ਰੱਖਣ ਦਾ ਦੋਸ਼ ਹੈ। ਉਸ ਨੂੰ ਮੰਗਲਵਾਰ ਸ਼ਾਮ ਜੱਜ ਦੇ ਸਾਹਮਣੇ ਪੋਸ਼ ਕੀਤਾ ਗਿਆ, ਜਿਸ ਤੋਂ ਬਾਅਦ ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।
ਹਵਾਈ ਅੱਡੇ ‘ਤੇ ਇਸ ਸਾਲ ਦੀ ਸਭ ਤੋਂ ਵੱਡੀ ਸੋਨੇ ਦੀ ਬਰਾਮਦਗੀ
ਇਸ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਬੈਂਗਲੁਰੂ ਹਵਾਈ ਅੱਡੇ ‘ਤੇ ਹਾਲ ਦੇ ਸਾਲਾਂ ‘ਚ ਸੋਨੇ ਦੀ ਤਸਕਰੀ ਦੀ ਇਹ ਸਭ ਤੋਂ ਵੱਡੀ ਬਰਾਮਦਗੀ ਹੋ ਸਕਦੀ ਹੈ। ਡੀ.ਆਰ.ਆਈ. ਅਧਿਕਾਰੀ ਇਸ ਗੱਲ ‘ਤੇ ਵਿਚਾਰ ਕਰ ਰਹੇ ਹਨ ਕਿ ਔਰਤ ਇਸ ਵੱਡੇ ਤਸਕਰੀ ਨੈੱਟਵਰਕ ਦਾ ਹਿੱਸਾ ਹੋ ਸਕਦੀ ਹੈ ਅਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਵੀ ਛੇਤੀ ਹੀ ਪਛਾਣ ਹੋ ਸਕਦੀ ਹੈ।
ਰਾਣਿਆ ਰਾਓ ਦਾ ਫਿਲਮੀ ਕਰੀਅਰ
ਰਣਿਆ ਰਾਓ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 2014 ‘ਚ ਕੀਤੀ ਸੀ। ਉਸ ਦੀ ਪਹਿਲੀ ਫਿਲਮ “ਮਣਿਕਿਆ” ਸੀ, ਜਿਸ ‘ਚ ਉਹ ਕਿਚਾ ਸੁਦੀਪ ਦੇ ਨਾਲ ਨਜ਼ਰ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ”ਵਾਘਾ” ਅਤੇ ”ਪੱਤਕੀ” ਵਰਗੀਆਂ ਫਿਲਮਾਂ ”ਚ ਵੀ ਕੰਮ ਕੀਤਾ। ਹਾਲਾਂਕਿ, ਉਸਦਾ ਫਿਲਮੀ ਕਰੀਅਰ ਚੰਗਾ ਨਹੀਂ ਚੱਲ ਸਕਿਆ ਅਤੇ ਉਹ 2017 ਤੋਂ ਬਾਅਦ ਕਿਸੇ ਫਿਲਮ ਵਿੱਚ ਨਜ਼ਰ ਨਹੀਂ ਆਈ।