ਸ਼ੈਰੀ ਕਲਸੀ ਦੇ ਰੋਡ ਸ਼ੋ ਨੂੰ ਮਿਲਿਆ ਲਾ -ਮਿਸਾਲ ਸਮਰਥਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਕੀਤਾ ਭਰਵਾਂ ਸਵਾਗਤ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਵੱਲੋਂ ਅੱਜ ਚੋਣ ਮੁਹਿੰਮ ਦਾ ਆਗਾਜ਼ ਬਟਾਲਾ ਹਲਕੇ ਤੋਂ ਇੱਕ ਜਬਰਦਸਤ ਰੋਡ ਸ਼ੋ ਕੱਢ ਕੇ ਕਰ ਦਿੱਤਾ ਗਿਆ।
ਅੱਜ ਇਤਿਹਾਸਿਕ ਗੁਰਦੁਆਰਾ ਸ੍ਰੀ ਅਚਲ ਸਾਹਿਬ ਅਤੇ ਪ੍ਰਾਚੀਨ ਮੰਦਰ ਅਚਲੇਸ਼ਵਰ ਧਾਮ ਵਿਖੇ ਨਤਮਸਤਕ ਹੋ ਕੇ ਸ਼ੈਰੀ ਕਲਸੀ ਨੇ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ ਬਟਾਲਾ ਹਲਕੇ ਵਿੱਚ ਸ਼ਕਤੀ ਪ੍ਰਦਰਸ਼ਨ ਦੇ ਤੌਰ ਤੇ ਇੱਕ ਰੋਡ ਸ਼ੋ ਕੱਢਿਆ।
ਇਸ ਰੋਡ ਸ਼ੋ ਵਿੱਚ ਬਟਾਲਾ ਹਲਕੇ ਨਾਲ ਸਬੰਧਤ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰ ਕਾਰਾਂ, ਮੋਟਰਸਾਈਕਲਾਂ, ਸਕੂਟਰਾਂ ਅਤੇ ਹੋਰ ਆਪੋ ਆਪਣੇ ਵਹੀਕਲਾਂ ਤੇ ਪਹੁੰਚੇ ਅਤੇ ਬੜੀ ਹੀ ਗਰਮ ਜੋਸ਼ੀ ਨਾਲ ਸਵਾਗਤ ਕਰਦਿਆਂ ਫੁੱਲਾਂ ਨਾਲ ਲੱਦ ਦਿੱਤਾ।
ਜਲੰਧਰ ਬਾਈਪਾਸ ਤੇ
ਪਿੰਡ ਸਤਕੋਹਾ,ਅਠਵਾਲ,ਪੱਤੀ ਹਵੇਲੀਆਂ ,ਅਰਜੁਨਪੁਰ ,ਪੈਰੋਸ਼ਾਹ ,ਤਾਰਾਗੜ੍ਹ ,ਦਾਣਿਆਵਾਲੀ,ਖਾਨ ਪਿਆਰਾ ,ਧਾਰੀਵਾਲ ਭੋਜਾ ,ਬਹਿਬਲ ਚੱਕ ,ਚੌਧਰਪੁਰ ,ਮੂਲਿਆਵਾਲ,ਸੁਚੇਤਗੜ੍ਹ ,ਵਡਾਲਾ ਗ੍ਰੰਥੀਆਂ ,ਥੇਹ ਗੁਲਾਮ ਨਬੀ ਆਦੀ ਪਿੰਡਾਂ ਦੇ ਲੋਕਾਂ ਨੇ ਸਵਾਗਤ ਕੀਤਾ।
ਏਸੇ ਤਰ੍ਹਾਂ ਉਮਰਪੁਰਾ ਚੌਂਕ ਵਿੱਚ
ਵਾਰਡ ਨੰਬਰ 22, ਵਾਰਡ ਨੰਬਰ 24, ਮਸਾਣੀਆਂ ,ਕੰਡੀਅਲ ਦੌਲਤਪੁਰ ,ਰਸੂਲਪੁਰ ,ਪੱਤੀ ਰਿਆੜ ,ਮਨੋਹਰਪੁਰ ,ਦੁਨੀਆਂ ਸੰਧੂ ,ਧੰਨੇ ਪਿੰਡਾ ਦੇ ਵਰਕਰ ਪੁਹੰਚੇ।
ਸੋਹਲ ਹਸਪਤਾਲ
ਉਮਰਪੁਰਾ,ਡ੍ਰੀਮ ਲੈੰਡ ਕਲੋਨੀ ,ਸੁਖਮਨੀ ਕਲੋਨੀ , ਨਰਾਇਣ ਨਗਰ ,ਮਲਾਵੇ ਦੀ ਕੋਠੀ ਅਤੇ ਗੁਰੂ ਨਾਨਕ ਕਾਲਜ ਲਾਗੇ
ਪਿੰਡ ਲੋਹ ਚੱਪ ,ਧੁੱਪਸੜੀ ਦੇ ਲੋਕਾਂ ਨੇ ਆਪਣੇ ਮਹਿਬੂਬ ਨੇਤਾ ਦਾ ਜ਼ਬਰਦਸਤ ਸਵਾਗਤ ਕੀਤਾ।
ਗਾਉਂਸਪੁਰਾ ਮੋੜ ਤੇ
ਵਾਰਡ 23,29 ਅਤੇ 31 ਦੇ ਵਰਕਰ ਪੁਹੰਚੇ ਕਾਦੀਆਂ ਚੁੰਗੀ ਵਿਖੇ
ਵਾਰਡ ਨੰਬਰ 20, ਵਾਰਡ ਨੰਬਰ 21, ਵਾਰਡ 33, ਵਾਰਡ 35, ਪਿੰਡ ਦਿਵਾਨੀਵਾਲ ਕਲਾਂ ,ਦਿਵਾਨੀਵਾਲ ਖੁਰਦ ,ਲਖੋਰਾਹ ,ਅਵਾਣ ,ਵਡਾਲਾ ਗ੍ਰੰਥੀਆਂ ,ਪੁਰਾਣਾ ਪਿੰਡ ,ਗ੍ਰੰਥਗੜ ,ਤਲਵੰਡੀ ਝੁੰਗਲਾ ਦੇ ਸੈਂਕੜੇ ਲੋਕ ਸਵਾਗਤ ਕਰਨ ਲਈ ਆਏ।
ਬੇਰਿੰਗ ਕਾਲਜ ਦੇ ਸਾਹਮਣੇ
ਵਾਰਡ34, ਪਿੰਡ ਨੰਗਲ ਬੁੱਟਰ ,ਭਾਗੀਆਂ ,ਚਾਹ ਗਿੱਲ ਅਤੇ
ਬੇਰੰਗ ਸਕੂਲ ਦੇ ਸਾਹਮਣੇ ਮਾਰਕੀਟ, ਪਿੰਡ ਡੱਲਾ ਮੌੜ ,ਡੱਲਾ ਕਲਾਂ ,ਡੱਲਾ ਵਾੜੇ ,ਡੱਲਾ ਹਵੇਲੀਆਂ ,ਭਿੱਟੇਵਿਢ ,ਚੀਮਾ , ਕੋਟਲਾ ਮੂਸਾ , ਭਗਤਪੂਰਾ ਦੇ ਸੈਂਕੜੇ ਵਰਕਰਾਂ ਨੇ ਹਾਰਾਂ ਅਤੇ ਫੁੱਲਾਂ ਦੇ ਨਾਲ ਊਮੀਦਵਾਰ ਕਲਸੀ ਦਾ ਸਵਾਗਤ ਕੀਤਾ ।
ਏਸੇ ਤਰ੍ਹਾਂ
ਹੰਸਲੀ ਪੁੱਲ ਜਲੰਧਰ ਰੋਡ
ਵਿਖੇ ਵਾਰਡ 38, ਵਾਰਡ 39, ਵਾਰਡ 18, ਵਾਰਡ 19, ਵਾਰਡ 5,ਖਜੂਰੀ ਗੇਟ , ਸਮਾਧ ਰੋਡ ਮਾਰਕੀਟ , ਪਿੰਡ ਸੇਖਵਾਂ ,ਥੇਹ ਪੱਤੀ ,ਨਾਗਰਾ ,ਸ਼ੇਰਪੁਰ ,ਬਹਿਲੂਵਾਲ ਅਤੇ ਜੋਹਲ ਹਸਪਤਾਲ ਲਾਗੇ
ਵਾਰਡ ਨੰਬਰ 37, ਵਾਰਡ ਨੰਬਰ 16, ਵਾਰਡ ਨੰਬਰ 17, ਵਾਰਡ ਨੰਬਰ 15, ਵਾਰਡ ਨੰਬਰ 2, ਵਾਰਡ ਨੰਬਰ 4 ਅਤੇ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਵਾਰਡ 6,7,8, ਪਿੰਡ ਕਿਲ੍ਹਾ ਟੇਕ ਸਿੰਘ,ਠੀਕਰੀਵਾਲ ਗੋਰਾਇਆਂ ,ਠੀਕਰੀਵਾਲ ਸਰਾਂ ,ਠੀਕਰੀਵਾਲ ਕ੍ਰਿਸ਼ਚਨ ,ਠੀਕਰੀਵਾਲ ਉੱਚਾ ,ਬੁੱਟਰ ਕਲਾਂ ,ਰਜਾਦਾ ,ਤਤਲਾ ,ਕੋਹਾੜ ,ਬੁੱਢਾ ਕੋਟ ਦੇ ਸੈਂਕੜੇ ਲੋਕ ਇਸ ਕਾਫਲੇ ਵਿੱਚ ਸ਼ਾਮਿਲ ਹੋਏ।
ਏਸੇ ਤਰ੍ਹਾਂ ਸਬਜ਼ੀ ਮੰਡ੍ਹੀ ਜਲੰਧਰ ਰੋਡ
ਵਿਖੇ ਵਾਰਡ 10,11 ਅਤੇ 12ਦੇ ਲੋਕ ਵੱਡੀ ਗਿਣਤੀ ਵਿੱਚ ਪੁਹੰਚੇ। ਗਾਂਧੀ ਚੌਂਕ ਵਿੱਚ ਵਾਰਡ ਨੰਬਰ 13,50,49,48,47,14,46,1 ਅਤੇ ਪਿੰਡ ਕੋਟਲੀ ਭਾਨ ਸਿੰਘ ,ਨਵਾਂ ਪਿੰਡ ਮਹਿਮੋਵਾਲ ,ਕੰਡੀਅਲ ,ਨਵਾਂ ਪਿੰਡ ਪੰਜ ਖੰਡਾਲ ਤੋਂ ਲੋਕ ਆਏ। ਜੈਲ ਘਰ ਮਾਰਕੀਟ ,ਲੱਕੜ ਮੰਡ੍ਹੀ , ਬਾਬਾ ਬਾਲਕ ਨਾਥ ਮੰਦਰ ਦੇ ਬਾਹਰ
ਵਾਰਡ ਨੰਬਰ 25,26, ਅਤੇ 28 ਦੇ ਲੋਕ ਭਾਰੀ ਉਤਸਾਹ ਨਾਲ ਸ਼ਾਮਲ ਹੋਏ।
ਸਿਟੀ ਰੋਡ , ਚਰਚ ਸਿਟੀ ਰੋਡ ,ਨਹਿਰੂ ਗੇਟ ਬਟਾਲਾ ਵਿਖੇ
ਵਾਰਡ ਨੰਬਰ 41,42,43,44, ਅਤੇ 45 ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਮਹਿਬੂਬ ਨੇਤਾ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ।
ਬਟਾਲਾ ਹਲਕੇ ਦੇ ਲੋਕਾਂ ਵੱਲੋਂ ਮਿਲੇ ਅਥਾਹ ਪਿਆਰ ਅਤੇ ਜਬਰਦਸਤ ਸਵਾਗਤ ਤੋਂ ਖੁਸ਼ ਹੋਏ ਵਿਧਾਇਕ ਕਲਸੀ ਨੇ ਸਾਰੇ ਹੀ ਲੋਕਾਂ ਦਾ ਧੰਨਵਾਦ ਕਰਦਿਆਂ ਹਰ ਵੇਲੇ ਲੋਕਾਂ ਦੀ ਸੇਵਾ ਵਿੱਚ ਸਮਰਪਿੱਤ ਰਹਿਣ ਦਾ ਆਪਣਾ ਵਾਅਦਾ ਮੁਰ ਦੋਹਰਾਇਆ ਅਤੇ ਪ੍ਰਨ ਲਿਆ ਕੀ ਉਹ ਬਟਾਲਾ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਦਿਨ ਰਾਤ ਇੱਕ ਕਰ ਦੇਣਗੇ।