ਬਟਾਲਾ ,ਬਬਲੂ ,ਅੱਜ ਈਦ ਦੇ ਮੌਕੇ ਤੇ ਹਲਕਾ ਫ਼ਤਹਿਗੜ੍ਹ ਚੂੜੀਆਂ ਤੋ ਹਲਕਾ ਇੰਚਾਰਜ, ਪਨਸਪ ਚੇਅਰਮੈਨ ਅਤੇ ਜਿਲਾ ਦਿਹਾਤੀ ਪ੍ਰਧਾਨ ਸਰਦਾਰ ਬਲਬੀਰ ਸਿੰਘ ਪੰਨੂ ਵੱਲੋ ਦੇਸ਼ ਵਿਦੇਸ਼ ਵਿੱਖੇ ਵਸਦੇ ਭਾਈਚਾਰੇ ਨੂੰ ਵਧਾਈ ਦਿੱਤੀ ਹੈ। ਉਹਨਾਂ ਆਖਿਆ ਕਿ ਸਾਨੂੰ ਭਾਰਤ ਅਤੇ ਖਾਸ ਕਰਕੇ ਪੰਜਾਬੀ ਹੋਣ ਤੇ ਇਸ ਗੱਲ ਦਾ ਮਾਣ ਹੈ ਕਿ ਅਸੀ ਲੋਕ ਹਰੇਕ ਧਰਮ ਤੋ ਉੱਪਰ ਉੱਠਕੇ ਭਾਈਚਾਰਿਕ ਸਾਂਝ ਵਾਲੇ ਤਿਉਹਾਰ ਤਨ ਮਨ ਤੋ ਮਨਾਉਂਦੇ ਹਾ। ਉਹਨਾਂ ਆਖਿਆ ਕਿ ਅੱਜ ਵੀ ਈਦ ਦੇ ਤਿਉਹਾਰ ਦੇ ਮੌਕੇ ਤੇ ਸਭ ਧਰਮਾਂ ਦੇ ਲੋਕ ਉਸ ਪਰਮਾਤਮਾ ਨੂੰ ਸੱਜਦਾ ਕਰ ਰਹੇ ਹਨ। ਇਸ ਮੌਕੇ ਤੇ ਉਹਨਾਂ ਆਖਿਆ ਕਿ ਭਾਈਚਾਰਿਕ ਸਾਂਝ ਲਈ ਆਪ ਸਰਕਾਰ ਸਦਾ ਹੀ ਵਚਨਬੱਧ ਹੈ।