ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਬੱਸਾਂ… ਹੁਣ ਮੀਂਹ, ਹਨ੍ਹੇਰੀ ’ਚ ਵੀ ਰਹੇਗੀ ਪੜ੍ਹਾਈ ਜਾਰੀ
ਪੰਜਾਬ ਦੇ ਸਰਕਾਰੀ ਸਕੂਲਾਂ ’ਚ ਵੱਡਾ ਕਦਮ ਚੁੱਕਦਿਆਂ ਮਾਨ ਸਰਕਾਰ ਵਲੋਂ ਬੱਸ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਪਹਿਲੇ ਗੇੜ ’ਚ ਇਹ ਬੱਸ ਸੇਵਾ 200 ਸਕੂਲਾਂ ’ਚ ਮੁਹੱਈਆ ਕਰਵਾਈ ਗਈ ਹੈ, ਇਸ ਤੋਂ ਬਾਅਦ ਇਸ ਯੋਜਨਾ ਨੂੰ ਅ੍ੱਗੇ ਵਧਾਇਆ ਜਾਵੇਗਾ।ਇਸ ਸਬੰਧੀ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਵੀ ਸਾਂਝੀ ਕੀਤੀ ਗਈ। ਉਨ੍ਹਾਂ ਮਾਨ ਸਰਕਾਰ ਦੇ ਇਸ ਕਦਮ ਨੂੰ ਬੱਚਿਆਂ ਲਈ ਲਾਹੇਵੰਦ ਦੱਸਦਿਆ ਕਿਹਾ ਕਿ ਹੁਣ ਕੋਈ ਵੀ ਲੋੜਵੰਦ ਬੱਚਾ ਸਿੱਖਿਆ ਤੋਂ ਵਾਂਝਾ ਨਹੀਂ ਰਹੇਗਾ। ਜਿੱਥੇ ਬੱਸ ਦੀ ਸਹੂਲਤ ਨਾਲ ਦੂਰ-ਦੁਰਾਡੇ ਦੇ ਬੱਚੇ ਅਰਾਮ ਨਾਲ ਸਮੇਂ ਸਿਰ ਸਕੂਲ ਪਹੁੰਚ ਸਕਣਗੇ, ਉੱਥੇ ਹੀ ਮਾਪੇ ਹੁਣ ਕੁੜੀਆਂ ਨੂੰ ਵੀ ਸੁਰਖਿਅਤ ਮਹਿਸੂਸ ਕਰਨਗੇ।ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਸਰਕਾਰ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਤਤਪਰ ਹੈ।




