Politics

ਸਭ ਤੋਂ ਤੇਜ਼ੀ ਨਾਲ ਵੱਧ ਰਹੀ ਹੈ ਭਾਰਤ ਦੀ ਅਰਥ ਵਿਵਸਥਾ : ਪਰਮਜੀਤ ਸਿੰਘ ਗਿੱਲ

ਪੰਜਾਬ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਬਹੁਤ ਤੇਜੀ ਨਾਲ ਵੱਧ ਰਹੀ ਹੈ ਅਤੇ ਕੌਮਾਂਤਰੀ ਕਰੰਸੀ ਫੰਡ ਵੱਲੋ ਜਾਰੀ ਵਰਲਡ ਇਕਨਾਮੀ ਆਊਟਲੁਕ (ਡਬਲਯੂ. ਈ .ਓ.) ਵਿੱਚ ਵਿੱਤੀ ਸਾਲ 2023- 24 ਲਈ ਭਾਰਤ ਦੇ ਅਸਲ ਜੀਡੀਪੀ ਵਿਕਾਸ ਦੇ ਅਨੁਮਾਨ ਨੂੰ ਵਧਾ ਕੇ 7.8 ਫੀਸਦੀ ਕੀਤਾ ਹੈ।

ਗਿੱਲ ਨੇ ਕਿਹਾ ਕਿ ਭਾਵੇਂ ਆਲਮੀ ਪੱਧਰ ਤੇ ਤਨਾਅ ਬਣਿਆ ਹੋਇਆ ਹੈ ਪਰ ਫਿਰ ਵੀ ਹਾਲ ਹੀ ਵਿੱਚ ਬਣੇ ਘਟਨਾਕ੍ਰਮ ਦੇ ਬਾਵਜੂਦ ਵਿਕਾਸ ਹੋਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ ਵਿੱਤ ਮੰਤਰਾਲੇ ਵੱਲੋਂ ਇਸ ਤਰ੍ਹਾਂ ਦੀ ਰਿਪੋਰਟ ਜਾਰੀ ਹੋਣ ਨਾਲ ਇੱਕ ਵਾਰ ਫਿਰ ਸਪਸ਼ਟ ਹੋ ਗਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਤੇਜੀ ਨਾਲ ਵਧਦੀ ਅਰਥ ਵਿਵਸਥਾ ਵਾਲਾ ਦੇਸ਼ ਬਣ ਕੇ ਉਭਰੇਗਾ।

ਗਿੱਲ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਤੇ ਤਨਾਅ ਦੇ ਬਾਵਜੂਦ 2023 ਵਿੱਚ ਭਾਰਤ ਦੀ ਸੇਵਾ ਬਰਾਮਦ ਦਰ 11.4 ਫੀਸਦੀ ਵੱਧ ਕੇ 345 ਅਰਬ ਅਮਰੀਕੀ ਡਾਲਰ ਹੋ ਗਈ ਹੈ ਜਦਕਿ ਚੀਨ ਦੀ ਬਰਾਮਦ ਦਰ ਪਹਿਲਾਂ ਨਾਲੋਂ 10.1 ਫ਼ੀਸਦੀ ਘੱਟ ਕੇ 381 ਅਰਬ ਅਮਰੀਕੀ ਡਾਲਰ ਰਹੀ ਹੈ ।

ਯੂਨਾਇਟਡ ਨੇਸ਼ਨ ਕਾਨਫਰੰਸ ਆਨ ਟਰੇਡ ਐਂਡ ਡਿਵੈਲਪਮੈਂਟ (ਯੂ. ਐਨ. ਸੀ. ਟੀ. ਏ. ਡੀ.)ਦੀ ਇੱਕ ਰਿਪੋਰਟ ਮੁਤਾਬਕ ਭਾਰਤ ਦੇ ਸੇਵਾ ਬਰਾਮਦ ਵਾਧੇ ਵਿੱਚ ਸਭ ਤੋਂ ਵੱਧ ਯੋਗਦਾਨ ਦੇਣ ਵਾਲੇ ਖੇਤਰਾਂ ਵਿੱਚ ਯਾਤਰਾ, ਮੈਡੀਕਲ ਅਤੇ ਹੋਸਪਿਟੈਲਿਟੀ ਅਤੇ ਟਰਾਂਸਪੋਰਟ ਸ਼ਾਮਿਲ ਹਨ।

ਗਿੱਲ ਨੇ ਕਿਹਾ ਕਿ ਮੋਦੀ ਵੱਲੋਂ ਦੇਸ਼ ਨੂੰ ਆਲਮੀ ਪੱਧਰ ਤੇ ਨੰਬਰ ਇੱਕ ਬਣਾਉਣ ਲਈ ਦਸਾਂ ਸਾਲਾਂ ਵਿੱਚ ਬਹੁਤ ਜਿਆਦਾ ਵੱਡੇ ਪੱਧਰ ਤੇ ਯਤਨ ਕੀਤੇ ਗਏ ਹਨ ਜਿਸ ਦੇ ਨਤੀਜੇ ਹੁਣ ਸਾਹਮਣੇ ਦਿਖਾਈ ਦੇਣ ਲੱਗ ਪਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਭਾਰਤ ਦੁਨੀਆ ਦੀ ਤੀਸਰੀ ਅਰਥ ਵਿਵਸਥਾ ਬਣ ਕੇ ਉਭਰੇਗਾ । ਇਸਦੇ ਨਾਲ ਹੀ 2047 ਤੱਕ ਭਾਰਤ ਦੁਨੀਆ ਭਰ ਵਿੱਚ ਇੱਕ ਨੰਬਰ ਦੀ ਸ਼ਕਤੀ ਬਣ ਜਾਵੇਗਾ ਜਿਸ ਨੂੰ ਹੁਣ ਕੋਈ ਵੀ ਰੋਕ ਨਹੀਂ ਸਕੇਗਾ।

LEAVE A RESPONSE

Your email address will not be published. Required fields are marked *