Flash News Punjab

ਵੱਡੀ ਖ਼ਬਰ: ਪੰਜਾਬ ‘ਚ ਟਰੇਨ ਨੂੰ ਪਟੜੀ ਤੋਂ ਉਤਾਰਨ ਦੀ ਸਾਜਿਸ਼, ਰੇਲਵੇ ਟਰੈਕ ‘ਤੇ ਰੱਖੇ ਸਰੀਏ

ਪੰਜਾਬ ਵਿਚ ਅੱਜ ਚਲਦੀ ਟਰੇਨ ਨੂੰ ਪਟੜੀ ਤੋਂ ਹੇਠਾਂ ਉਤਾਰਣ ਦੀ ਕੋਸ਼ਿਸ਼ ਕੀਤੀ ਗਈ। ਸ਼ਰਾਰਤੀ ਅਨਸਰਾਂ ਵੱਲੋਂ ਪਟੜੀ ‘ਤੇ ਲੋਹੇ ਦੇ ਸਰੀਏ ਰੱਖ ਦਿੱਤੇ ਗਏ, ਜਿਸ ਕਾਰਨ ਵੱਡਾ ਹਾਦਸਾ ਹੋ ਸਕਦਾ ਸੀ। ਸਰੀਏ ਨਾਲ ਟਰੇਨ ਦਾ ਸੰਤੁਲਨ ਵਿਗੜ ਸਕਦਾ ਸੀ ਅਤੇ ਟਰੇਨ ਪਟੜੀ ਤੋਂ ਹੇਠਾਂ ਆ ਸਕਦੀ ਸੀ। ਹਾਲਾਂਕਿ ਟਰੇਨ ਦੇ ਪਾਇਲਟ ਦੀ ਸੂਝਬੂਝ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਪਾਇਲਟ ਨੇ ਸਮਾਂ ਰਹਿੰਦੇ ਟਰੇਨ ਨੂੰ ਰੋਕ ਲਿਆ ਅਤੇ ਆਰ.ਪੀ.ਐੱਫ਼. ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਰੇਲਵੇ ਅਧਿਕਾਰੀ, ਰੇਲਵੇ ਪੁਲਸ ਅਤੇ ਜ਼ਿਲ੍ਹਾ ਪੁਲਸ ਦੇ ਅਧਿਕਾਰੀ ਮੌਕੇ ਉਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ।

PunjabKesari

ਟਰੇਨ ਦੀ ਸਪੀਡ ਘੱਟ ਹੋਣ ਕਾਰਨ ਟਲਿਆ ਵੱਡਾ ਹਾਦਸਾ
ਗੇਟ ਮੇਨ ਕ੍ਰਿਸ਼ਨਾ ਮੀਨਾ ਅਨੁਸਾਰ ਅੱਜ ਤੜਕੇ 3 ਵਜੇ ਦੇ ਕਰੀਬ ਬੰਗੀ ਨਗਰ ਬਠਿੰਡਾ ਨੇੜੇ ਵੱਡਾ ਰੇਲ ਹਾਦਸਾ ਟਲ ਗਿਆ। ਦਿੱਲੀ ਤੋਂ ਇਥੇ ਮਾਲ ਗੱਡੀ ਆ ਰਹੀ ਸੀ, ਜਿਸ ਦੀ ਰਫ਼ਤਾਰ ਘੱਟ ਸੀ, ਇਸ ਲਈ ਪਾਇਲਟ ਦੀ ਨਜ਼ਰ ਅਚਾਨਕ ਰੇਲਵੇ ਟਰੈਕ ‘ਤੇ ਰੱਖੀ ਕਿਸੇ ਚੀਜ਼ ‘ਤੇ ਪਈ।  ਇਸ ਦੇ ਬਾਅਦ ਪਾਇਲਟ ਨੇ ਸਮਾਂ ਰਹਿੰਦੇ ਟਰੇਨ ਵਿਚ ਬਰੇਕ ਲਗਾ ਦਿੱਤੀ। ਜਦੋਂ ਉਨ੍ਹਾਂ ਗੱਡੀ ਤੋਂ ਉਤਰ ਕੇ ਪੈਦਲ ਜਾ ਕੇ ਵੇਖਿਆ ਤਾਂ ਉਥੇ ਟਰੈਕ ‘ਤੇ ਕੁਝ ਸਰੀਏ ਪਏ ਸਨ। ਪਾਇਲਟ ਨੇ ਉਨ੍ਹਾਂ ਸਰੀਏ ਨੂੰ ਇਕ ਪਾਸੇ ਕੀਤਾ ਅਤੇ ਆਰ. ਡੀ. ਐੱਫ਼. ਨੂੰ ਸਾਜਿਸ਼ ਦੇ ਬਾਰੇ ਦੱਸਿਆ।

 

ਅਧਿਕਾਰੀਆਂ ਦੇ ਨਾਲ ਜੀ. ਆਰ. ਪੀ. ਨੇ ਮੌਕੇ ਉਤੇ ਪਹੁੰਚੇ ਕੇ ਵੇਖਿਆ ਕਿ ਰੇਲਵੇ ਟਰੈਕ ਵਿਚਕਾਰ ਮੋਟੇ ਸਰੀਏ ਪਏ ਸਨ। ਇਸ ਦੇ ਬਾਅਦ ਟਰੇਨ ਨੂੰ ਡੀਰੇਲ ਕਰਨ ਦੀ ਸਾਜਿਸ਼ ਦਾ ਖ਼ੁਲਾਸਾ ਹੋਇਆ। ਇਸ ਰੁਕਾਵਟ ਦੇ ਕਾਰਨ ਟਰੇਨ ਆਪਣੇ ਨਿਰਧਾਰਿਤ ਸਮੇਂ ਤੋਂ ਕਰੀਬ ਇਕ ਘੰਟੇ ਲੇਟ ਹੋਈ। ਸਭ ਕੁਝ ਠੀਕ ਹੋਣ ਮਗਰੋਂ ਅਧਿਕਾਰੀਆਂ ਨੇ ਗੱਡੀ ਨੂੰ ਰਵਾਨਾ ਕੀਤਾ।

LEAVE A RESPONSE

Your email address will not be published. Required fields are marked *