Punjab

ਮੋਦੀ ਦੀ ਆਲਮੀ ਪੱਧਰ ਤੇ ਵਧਦੀ ਲੋਕਪ੍ਰੀਅਤਾ ਨੂੰ ਵੇਖ ਕੇ ਟਰੂਡੋ ਦੇ ਰਿਹਾ ਦੇਸ਼ ਵਿਰੋਧੀ ਅਨਸਰਾਂ ਨੂੰ ਸ਼ਹਿ : ਪਰਮਜੀਤ ਸਿੰਘ ਗਿੱਲ

ਰਿਪੋਰਟਰ (ਬਬਲੂ) ਪੰਜਾਬ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ਵਿਰੋਧੀ ਅਨਸਰਾਂ ਨੂੰ ਸ਼ਹਿ ਦੇਣ ਦੇ ਮਾਮਲੇ ਤੇ ਤਲਖ਼ ਟਿੱਪਣੀ ਕਰਦਿਆਂ ਹੋਇਆਂ ਟਰੂਡੋ ਨੂੰ ਸਖਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਉਹ ਅਜਿਹੀਆਂ ਕਾਰਵਾਈਆਂ ਤੋਂ ਗੁਰੇਜ ਕਰਨ।

ਉਹਨਾਂ ਨੇ ਕਿਹਾ ਕਿ ਪਿਛਲੇ ਸਮਿਆਂ ਵਿੱਚ ਵੀ ਭਾਰਤ ਵਿਰੋਧੀ ਅਨਸਰਾਂ ਨੂੰ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਕਨੇਡਾ ਵੱਲੋਂ ਉਕਸਾਇਆ ਜਾਂਦਾ ਰਿਹਾ ਹੈ ਅਤੇ ਬੀਤੇ ਸਮੇਂ ਵਿੱਚ ਕਨੇਡਾ ਚ ਹੋਏ ਇੱਕ ਕਤਲ ਦਾ ਜਿੰਮੇਵਾਰ ਵੀ ਜਿੱਥੇ ਭਾਰਤ ਨੂੰ ਗਰਦਾਨਿਆ ਜਾਂਦਾ ਰਿਹਾ ਹੈ। ਉੱਥੇ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਮੇਸ਼ਾ ਹੀ ਭਾਰਤ ਵਿਰੋਧੀ ਆਪਣੀ ਨੀਤੀ ਨੂੰ ਅੱਗੇ ਵਧਾਇਆ ਹੈ।

ਉਹਨਾਂ ਨੇ ਕਿਹਾ ਕਿ ਹੁਣ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੌਜੂਦਗੀ ਵਿੱਚ ਭਾਰਤ ਵਿਰੋਧੀ ਅਨਸਰ ਖਾਲਿਸਤਾਨ ਪੱਖੀ ਨਾਅਰੇ ਲਗਾਉਂਦੇ ਦਿਖਾਈ ਦੇ ਰਹੇ ਹਨ । ਕਨੇਡਾ ਦੇ ਪ੍ਰਧਾਨ ਮੰਤਰੀ ਵੱਲੋ ਭਾਰਤ ਵਿਰੋਧੀ ਅਨਸਰਾਂ ਨਾਲ ਸਾਂਝੀ ਕੀਤੀ ਗਈ ਸਟੇਜ ਆਲਮੀ ਪੱਧਰ ਤੇ ਕਈ ਸਵਾਲ ਖੜੇ ਕਰਦੀ ਹੈ ਅਤੇ ਜਿਸ ਤਰ੍ਹਾਂ ਟਰੂਡੋ ਵੱਲੋਂ ਭਾਰਤ ਵਿਰੋਧੀ ਅਨਸਰਾਂ ਨੂੰ ਥਾਪੀ ਦਿੱਤੀ ਜਾ ਰਹੀ ਹੈ ਉਸ ਨਾਲ ਦੋਵਾਂ ਮੁਲਕਾਂ ਵਿੱਚ ਤਨਾਅ ਵੱਧ ਸਕਦਾ ਹੈ । ਜਿਸ ਲਈ ਟਰੂਡੋ ਨੂੰ ਅਜਿਹਿਆਂ ਕਾਰਵਾਈਆਂ ਤੋਂ ਗੁਰੇਜ ਕਰਕੇ ਭਾਰਤ ਨਾਲ ਆਪਣੇ ਸੰਬੰਧਾਂ ਨੂੰ ਸੁਖਾਵੇ ਬਣਾਉਣਾ ਚਾਹੀਦਾ ਹੈ । ਤਾਂ ਜੋ ਦੋਵਾਂ ਮੁਲਕਾਂ ਵਿੱਚ ਰਹਿੰਦੇ ਲੱਖਾਂ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਪਰੇਸ਼ਾਨੀ ਦਾ ਭਵਿੱਖ ਵਿੱਚ ਸਾਹਮਣਾ ਨਾ ਕਰਨਾ ਪਵੇ।

ਗਿੱਲ ਨੇ ਕਿਹਾ ਕਿ ਮੋਦੀ ਦੀ ਲੋਕਪ੍ਰਿਅਤਾ ਆਲਮੀ ਪੱਧਰ ਤੇ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ ਜਿਸ ਨੂੰ ਦੇਖਦੇ ਹੋਏ ਵੱਡੇ ਵੱਡੇ ਮੁਲਕਾਂ ਦੇ ਲੀਡਰ ਜਿੱਥੇ ਮੋਦੀ ਨਾਲ ਆਪਣੀ ਸਾਂਝ ਵਧਾਉਣ ਲਈ ਲੱਗੇ ਹੋਏ ਹਨ ਉਥੇ ਕਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਅਜਿਹੀ ਗਤੀਵਿਧੀ ਵਿੱਚ ਹਿੱਸਾ ਲੈਣਾ ਸ਼ੋਭਾ ਨਹੀਂ ਦਿੰਦਾ।

ਉਹਨਾਂ ਨੇ ਕਿਹਾ ਕਿ ਭਾਰਤ ਵਿਸ਼ਵ ਦੀ ਤੀਸਰੀ ਅਰਥ ਵਿਵਸਥਾ ਬਣਨ ਜਾ ਰਿਹਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਆਲਮੀ ਪੱਧਰ ਤੇ ਆਪਣਾ ਲੋਹਾ ਮਨਵਾਉਂਦੇ ਹੋਏ ਵਿਸ਼ਵ ਸ਼ਕਤੀ ਦੇ ਰੂਪ ਵਿੱਚ ਉਭਰੇਗਾ । ਇਸ ਲਈ ਭਾਰਤ ਦੀ ਤਰੱਕੀ ਅਤੇ ਤਾਕਤ ਨੂੰ ਰੋਕਣ ਲਈ ਹੀ ਕਈ ਮੁਲਕਾਂ ਵੱਲੋਂ ਅਜਿਹੇ ਹੱਥਕੰਡੇ ਅਪਣਾਏ ਜਾ ਰਹੇ ਹਨ ਪਰ ਅਜਿਹੇ ਮੁਲਕਾਂ ਦੇ ਲੀਡਰਾਂ ਦੇ ਕਿਸੇ ਵੀ ਤਰਾਂ ਦਾ ਕੋਈ ਵੀ ਮਨਸੂਬਾ ਕਾਮਯਾਬ ਨਹੀਂ ਹੋਵੇਗਾ।

LEAVE A RESPONSE

Your email address will not be published. Required fields are marked *