ਮੂਸੇਵਾਲਾ ਨੇ ਆਖੀ ਸੀ ਇਹ ਵੱਡੀ ਗੱਲ, ਜੋ ਅੱਜ ਵੀ 100 ਪ੍ਰਤੀਸ਼ਤ ਹੋ ਰਹੀ ਹੈ ਸੱਚ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਰਹਿੰਦੇ ਹਨ। ਭਾਵੇਂ ਉਹ ਅੱਜ ਇਸ ਦੁਨੀਆ ‘ਚ ਨਹੀਂ ਹੈ ਪਰ ਉਨ੍ਹਾਂ ਦਾ ਬੱਚਾ-ਬੱਚਾ ਜਾਣਦਾ ਹੈ। ਹੁਣ ਗਾਇਕ ਦੀ ਪੁਰਾਣੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਫੈਨਜ਼ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਆਓ ਜਾਣਦੇ ਹਾਂ ਕੀ ਹੈ ਵੀਡੀਓ ‘ਚ।
ਦੱਸ ਦਈਏ ਕਿ ਇੱਕ ਵੀਡੀਓ ਵਿੱਚ ਗਾਇਕ ਸਿੱਧੂ ਮੂਸੇਵਾਲਾ ਕਹਿ ਰਹੇ ਹਨ, “ਗੱਲ ਯਾਦ ਰੱਖਣਾ ਪੰਜਾਬੀਆਂ ਦਾ ਨਾਂਅ ਆਉਣ ਵਾਲੇ ਦੋ ਤਿੰਨ ਸਾਲਾਂ ਵਿੱਚ ਪੂਰੀ ਦੁਨੀਆਂ ਵਿੱਚ ਚਮਕੇਗਾ। ਗਾਇਕੀ ਖੇਤਰ ਵਿੱਚ ਵੀ। ਇਹ ਕੋਈ ਗੱਪ ਨਹੀਂ ਹੈ, ਜੱਟ ਦੀ ਜ਼ੁਬਾਨ ਹੈ, ਜੇਕਰ ਨਾ ਹੋਇਆ ਤਾਂ ਕਿਤੇ ਮਰਜ਼ੀ ਖੜ੍ਹਾ ਕੇ ਕਹਿ ਦੇਣਾ ਕਿ ਸਿੱਧੂ ਝੂਠ ਬੋਲਦਾ ਸੀ, ਇਹ ਹੋਇਆ ਨਹੀਂ।” ਹੁਣ ਇਸ ਵੀਡੀਓ ਉਤੇ ਦਰਸ਼ਕ ਵੀ ਆਪਣੀ ਆਪਣੀ ਰਾਏ ਰੱਖ ਰਹੇ ਹਨ ਅਤੇ ਗਾਇਕ ਨਾਲ ਸਹਿਮਤੀ ਬਣਾ ਰਹੇ ਹਨ।
ਜ਼ਿਕਰਯੋਗ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਕੁੱਝ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਸੀ। ਮੌਤ ਤੋਂ ਬਾਅਦ ਗਾਇਕ ਦੇ ਕਈ ਗੀਤ ਰਿਲੀਜ਼ ਹੋਏ ਹਨ, ਜਿਨ੍ਹਾਂ ਨੂੰ ਨੌਜਵਾਨਾਂ ਵੱਲੋਂ ਕਾਫੀ ਪਿਆਰ ਦਿੱਤਾ ਗਿਆ ਹੈ।