ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਨਾਲ ਹੋ ਰਹੀਆਂ ਮੌਤਾਂ ਸਰਕਾਰ ਦੀ ਨਾਲਾਇਕੀ ਦਾ ਨਤੀਜਾ : ਗੁਦੇਵ ਸ਼ਰਮਾ ਦੇਬੀ
ਪਰਿਵਾਰਾਂ ਇਕ-ਇਕ ਲੱਖ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ। ਗੁਰਦੇਵ ਸ਼ਰਮਾ ਦੇਬੀ ਨੇ ਕਿਹਾ ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਨਾਲ ਹੋ ਰਹੀਆਂ ਮੌਤਾਂ ਸਰਕਾਰ ਦੀ ਨਾਲਾਇਕੀ ਦਾ ਨਤੀਜਾ ਹੈ। ਸਰਕਾਰ ਦਾ ਯੁੱਧ ਨਸ਼ਿਆਂ ਵਿਰੁਧ ਪ੍ਰੋਗਰਾਮ ਮਹਿਜ਼ ਇਕ ਡਰਾਮਾ ਹੈ। ਭਾਜਪਾ ਆਗੂ ਨੇ ਕਿਹਾ ਕਿ ਜਦੋਂ ਮਾਰਚ ਮਹੀਨੇ ਲੁਧਿਆਣਾ ਦੇ ਕੰਗਣਵਾਲ, ਲੋਹਾਰਾ ਤੇ ਜਸਪਾਲ ਬਾਂਗਰ ਸਥਿਤ ਛਾਪੇਮਾਰੀ ਦੌਰਾਨ ਏਟੀਸੀ ਸ਼ਿਵਾਨੀ ਗੁਪਤਾ ਨੇ ਖੁਲਾਸਾ ਕੀਤਾ ਸੀ ਕਿ ਘਟਨਾਸਥਲ ‘ਤੇ ਵੱਖ-ਵੱਖ ਬ੍ਰੈਂਡ ਦੀਆਂ ਖਾਲੀ ਬੋਤਲਾਂ, ਬੋਤਲਾਂ ਦੇ ਢੱਕਣ, ਬਾਰਦਾਨਾ ਸਮੇਤ ਸਸਤੇ ਤੇ ਦੇਸੀ ਸ਼ਰਾਬ ਮਿਲੀ ਸੀ, ਜਿਸ ਦੀ ਹਾਲੇ ਤੱਕ ਕੋਈ ਜਾਂਚ ਨਹੀਂ ਹੋਈ ਕਿ ਉਕਤ ਨਕਲੀ ਸ਼ਰਾਬ ਫੈਕਟਰੀ ਦਾ ਸਰਗਨਾ ਕੌਣ ਹੈ ? ਕਿੱਥੋਂ ਵੱਡੀ ਮਾਤਰਾ ‘ਚ ਸ਼ਰਾਬ ਉਸ ਸਥਾਨ ‘ਤੇ ਪੁੱਜੀ। ਗੁਰਦੇਵ ਸ਼ਰਮਾ ਨੇ ਕਿਹਾ ਕਿ ਜੇਕਰ ਲੁਧਿਆਣਾ ‘ਚ ਨਕਲੀ ਸ਼ਰਾਬ ਫੈਕਟਰੀ ਦੀ ਸਹੀ ਜਾਂਚ ਕੀਤੀ ਹੁੰਦੀ ਤਾ ਅੱਜ ਇਹ ਨੌਬਤ ਨਾ ਆਉਂਦੀ ਪਰ ਦੁੱਖ ਦੀ ਗੱਲ੍ਹ ਜਿਸ ਏਟੀਸੀ ਮੈਡਮ ਸ਼ਿਵਾਨੀ ਗੁਪਤਾ ਨੇ ਕਾਰਵਾਈ ਕਰਨੀ ਹੈ ਉਹ ਜਿਆਦਾਤਰ ਆਪਣਾ ਸਮਾਂ ਚੰਡੀਗੜ੍ਹ ਬਤੀਤ ਕਰਦੇ ਹਨ ਅਜਿਹੇ ‘ਚ ਇਨਸਾਫ਼ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਨਕਲੀ ਜਾਂ ਜ਼ਹਿਰੀਲੀ ਸ਼ਰਾਬ ਦਾ ਸਭ ਵੱਡਾ ਕਰਨ ਠੇਕਿਆਂ ‘ਤੇ ਲੋੜ ਤੋਂ ਜਿਆਦਾ ਸ਼ਰਾਬ ਭੇਜਣਾ ਤੇ ਉਹਨਾਂ ਗਲਤ ਢੰਗ ਨਾਲ ਵੇਚਣਾ ਹੈ, ਜਿਸ ਦੀ ਆੜ ‘ਚ ਮਾੜੇ ਅਨਸਰ ਜ਼ਹਿਰੀਲੀ ਸ਼ਰਾਬ ਦਾ ਕਾਰੋਬਾਰ ਕਰਕੇ ਕੀਮਤੀ ਜ਼ਿੰਦਗੀਆਂ ਬਰਬਾਦ ਕਰ ਰਹੇ ਹੈ। ਭਾਜਪਾ ਆਗੂ ਨੇ ਕਿਹਾ ਕਿ ਉਹਨਾਂ ਨੇ ਪੀੜਿਤ ਪਰਿਵਾਰ ਨਾਲ ਗਲ੍ਹਬਾਤ ਕਰਕੇ ਉਹਨਾਂ ਹਾਲ ਜਾਣਿਆਂ, ਜਿਸ ਪਰਿਵਾਰ ਦੇ ਜੀਅ ਚਲਾਅ ਗਿਆ ਉਹ ਵਾਪਿਸ ਤਾਂ ਨਹੀਂ ਆ ਸਕਦਾ ਪਰ ਇਨਸਾਨੀਅਤ ਨਾਤੇ ਉਹ ਪੀੜਿਤ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਸਹਾਇਤਾ ਰਾਸ਼ੀ ਦੇਣਗੇ ਤੇ ਸਰਕਾਰ ਤੋ ਮੰਗ ਕਰਦੇ ਹਨ ਕਿ ਸਰਕਾਰ ਵੀ ਉਹਨਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਅਤੇ ਸਰਕਾਰ ਨੌਕਰੀ ਦੇਵੇ। ਇਸ ਮੌਕੇ ਗੁਰਦੇਵ ਸ਼ਰਮਾ ਦੇਬੀ ਨਾਲ ਸਤਨਾਮ ਸਿੰਘ ਸੇਠੀ ਜ਼ਿਲ੍ਹਾ ਸਕੱਤਰ ਲੁਧਿਆਣਾ, ਹਰਜਿੰਦਰਪਾਲ ਸਿੰਘ ਜਨਰਲ ਸਕੱਤਰ ਸੁਭਾਨੀ ਬਿਲਡਿੰਗ ਮੰਡਲ, ਸੰਜੇ ਖੱਟਕ ਜਨਰਲ ਸਕੱਤਰ ਕਿਦਵਈ ਬਿਲਡਿੰਗ ਮੰਡਲ ਹਾਜ਼ਰ ਸਨ।