Flash News India Punjab

ਬੱਚਿਆਂ ਤੋਂ ਮੋਬਾਈਲ ਛੁਡਵਾਉਣ ਲਈ ਖਰਚਣੇ ਪੈਣਗੇ ਲੱਖਾਂ ਰੁਪਏ!

ਕੋਰੋਨਾ ਮਹਾਮਾਰੀ ਤੋਂ ਬਾਅਦ ਜ਼ਿਆਦਾਤਰ ਮਾਪਿਆਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਦਾ ਬੱਚਾ ਹਰ ਵੇਲੇ ਫ਼ੋਨ ਨਾਲ ਚਿਪਕਿਆ ਰਹਿੰਦਾ ਹੈ। ਬੱਚਿਆਂ ਦੀ ਫ਼ੋਨ ਦੀ ਆਦਤ ਸੋਚ ਨਾਲੋਂ ਵੱਧ ਖ਼ਤਰਨਾਕ ਹੁੰਦੀ ਜਾ ਰਹੀ ਹੈ। ਇਸ ਦਾ ਅਸਰ ਬੱਚੇ ਦੀ ਸਰੀਰਕ ਅਤੇ ਮਾਨਸਿਕ ਸਿਹਤ ‘ਤੇ ਪੈ ਰਿਹਾ ਹੈ। ਅਜਿਹੀਆਂ ਸ਼ਿਕਾਇਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਹੁਣ ਬੱਚਿਆਂ ਦੀ ਇਹ ਆਦਤ ਛੁਡਵਾਉਣ ਲਈ ਲੱਖਾਂ ਰੁਪਏ ਦਾ ਖਰਚਾ ਕਰਨਾ ਪਵੇਗਾ।

ਦਰਅਸਲ, ਪੰਜਾਬ ਸਣੇ 2 ਸੂਬਿਆਂ ਦੇ ਵਿਗਿਆਨੀ ਬੱਚਿਆਂ ਨੂੰ ਮੋਬਾਈਲ ਦੀ ਆਦਤ ਤੋਂ ਦੂਰ ਰੱਖਣ ਲਈ ਰਿਸਰਚ ਸ਼ੁਰੂ ਕਰਨ ਜਾ ਰਹੇ ਹਨ। ਇਸ ਪ੍ਰਾਜੈਕਟ ਦੇ ਲਈ 17 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇੰਡੀਅਨ ਕੌਂਸਲ ਆਫ਼ ਸਇੰਸ ਐਂਡ ਸੋਸ਼ਲ ਰਿਸਰਚ ਨੇ ‘ਸਕੂਲੀ ਬੱਚਿਆਂ ਵਿਚ ਪੋਸ਼ਣ ਦੀ ਸਥਿਤੀ ਅਤੇ ਮਨੋਵਿਗਿਆਨਕ ਸੰਕਟ ‘ਤੇ ਸਕ੍ਰੀਨ ਟਾਈਮ ਦਾ ਪ੍ਰਭਾਅ- ਇਕ ਡਿਜੀਟਲ ਡਿਟਾਕਸ ਮਾਡਲ’ ਸਿਰਲੇਖ ਹੇਠ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਹਿਮਾਚਲ ਪ੍ਰਦੇਸ਼ ਦੀ ਚੌਧਰੀ ਸਰਵਨ ਕੁਮਾਰ ਹਿਮਾਚਲ ਪ੍ਰਦੇਸ਼ ਖੇਤੀਬਾੜੀ ਯੂਨੀਵਰਸਿਟੀ ਪਾਲਮਪੁਰ ਨੂੰ ਪ੍ਰਾਜੈਕਟ ਦਿੱਤਾ ਹੈ। ਦੋਹਾਂ ਯੂਨੀਵਰਸਿਟੀਆਂ ਇਸ ਪ੍ਰਾਜੈਕਟ ‘ਤੇ ਸਾਂਝੇ ਤੌਰ ‘ਤੇ ਕੰਮ ਕਰਨਗੀਆਂ।

ਇਕ ਸਾਲ ਦੇ ਇਸ ਪ੍ਰਾਜੈਕਟ ਤਹਿਤ ਬੱਚਿਆਂ ਵਿਚ ਮੋਬਾਈਲ ਦੀ ਆਦਤ ਵੱਧਣ ਦੇ ਕਾਰਨ ਤੇ ਉਸ ਦੇ ਪ੍ਰਭਾਵਾਂ ਨੂੰ ਜਾਣਿਆ ਜਾਵੇਗਾ। ਪ੍ਰਾਜੈਕਟ ਤਹਿਤ ਪੰਜਾਬ ਦੇ ਮਾਝਾ, ਮਾਲਵਾ ਤੇ ਦੋਆਬਾ ਵਿਚ ਸਥਿਤ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਣ ਵਾਲੇ ਇਕ ਹਜ਼ਾਰ ਵਿਦਿਆਰਥੀਆਂ ਤੇ ਹਿਮਾਚਲ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਸਰਕਾਰੀ ਤੇ ਨਿਜੀ ਸਕੂਲਾਂ ਵਿਚ ਪੜ੍ਹਣ ਵਾਲੇ 800 ਵਿਦਿਆਰਥੀਆਂ ਨੂੰ ਸ਼ਾਮਲ ਕਰ ਕੇ ਸਰਵੇਖਣ ਕੀਤਾ ਜਾਵੇਗਾ। ਸਰਵੇਖਣ ਵਿਚ ਸ਼ਾਮਲ ਕੀਤੇ ਜਾਣ ਵਾਲੇ ਵਿਦਿਆਰਥੀਆਂ ਦੀ ਉਮਰ 13 ਤੋਂ 15 ਸਾਲ ਰਹੇਗੀ। ਸਰਵੇਖਣ ਨੂੰ ਲੈ ਕੇ ਇਕ ਪ੍ਰੋਗਰਾਮ ਉਲੀਕਿਆ ਗਿਆ ਹੈ। ਸਰਵੇਖਣ ਦੇ ਨਤੀਜੇ ਦੇ ਅਧਾਰ ‘ਤੇ ਬੱਚਿਆਂ ਨੂੰ ਸਕ੍ਰੀਨ ਤੋਂ ਦੂਰ ਰੱਖਮ ਜਾਂ ਸਕ੍ਰੀਨ ਟਾਈਮ ਨੂੰ ਘੱਟ ਕਰਨ ਲਈ ਇਕ ਮਾਡਲ ਤਿਆਰ ਕੀਤਾ ਜਾਵੇਗਾ। ਇਸ ਨੂੰ ਡਿਜੀਟਲ ਡਿਟਾਕਸ ਮਾਡਲ ਦਾ ਨਾਂ ਦਿੱਤਾ ਜਾਵੇਗਾ। ਇਸ ਤਹਿਤ ਸਕੂਲਾਂ ਨੂੰ ਸੰਵੇਦਨਸ਼ੀਲ ਬਣਾਉਣ ਦੀ ਯੋਜਨਾ ਬਣਾਈ ਜਾਵੇਗੀ।

LEAVE A RESPONSE

Your email address will not be published. Required fields are marked *