ਤਲਵਾੜਾ ਪੁਲਸ ਸਟੇਸ਼ਨ ਵਿਖੇ ਇਕ 64 ਸਾਲਾ ਵਿਅਕਤੀ ਵੱਲੋਂ 16 ਸਾਲਾ ਕੁੜੀ ਨਾਲ ਅਸ਼ਲੀਲ ਹਰਕਤਾਂ ਕੀਤੇ ਜਾਣ ਤੇ ਕੇਸ ਦਰਜ ਕੀਤੇ ਜਾਣ ‘ਤੇ ਕੇਸ ਦਰਜ ਕੀਤਾ ਗਿਆ ਹੈ। ਤਲਵਾੜਾ ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਤਲਵਾੜਾ ਪੁਲਸ ਨੂੰ ਦਿੱਤੇ ਬਿਆਨ ‘ਚ 16 ਸਾਲਾ ਨਾਬਾਲਗ ਕੁੜੀ ਦੇ ਪਿਤਾ ਨੇ ਦਸਿਆ ਹੈ ਕਿ 64 ਸਾਲਾ ਬੁੱਢੇ ਵਿਅਕਤੀ ਜਸਮੇਰ ਸਿੰਘ ਰਾਣਾ ਨੇ ਉਸ ਵੇਲੇ ਮੇਰੀ ਨਾਬਾਲਗ ਕੁੜੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਜਦੋਂ ਮੇਰੀ ਪਤਨੀ ਆਪਣੇ ਪਿੰਡ ਹਿਮਾਚਲ ਗਈ ਹੋਈ ਸੀ। ਮੇਰਾ ਲੜਕਾ ਬਾਹਰ ਖੇਡਣ ਗਿਆ ਸੀ ਅਤੇ ਮੈਂ ਬਾਜ਼ਾਰ ਸਾਮਾਨ ਲੈਣ ਗਿਆ ਸੀ।
ਇਸ ਦੌਰਾਨ ਕੁੜੀ ਘਰ ‘ਚ ਇਕੱਲੀ ਸੀ। ਮੈਨੂੰ ਮੇਰੀ ਪਤਨੀ ਦਾ ਫੋਨ ਆਇਆ ਘਰ ਕੁੜੀ ਇਕੱਲੀ ਹੈ ਅਤੇ ਉਸ ਨਾਲ ਕੋਈ ਅੰਕਲ ਅਸ਼ਲੀਲ ਹਰਕਤਾਂ ਕਰ ਰਿਹਾ ਹੈ। ਤਲਵਾੜਾ ਪੁਲਸ ਨੇ ਕੁੜੀ ਦੇ ਪਿਤਾ ਦੇ ਬਿਆਨਾਂ ‘ਤੇ 64 ਸਾਲਾ ਵਿਅਕਤੀ ਜਸਮੇਰ ਸਿੰਘ ਰਾਣਾਂ ਦੇ ਖ਼ਿਲਾਫ਼ ਮੁਕੱਦਮਾ ਨੰਬਰ 73 ਅੰਡਰ ਸੈਕਸ਼ਨ 74 ਬੀ. ਐੱਨ. ਐੱਸ. ਪੋਸਕੋ ਐਕਟ 2012 ਦੇ ਤਹਿਤ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।