Breaking News Flash News Punjab

ਪੰਜਾਬ ਦੇ ਸਕੂਲਾਂ ‘ਚ ਹੋਵੇਗੀ NEET-JEE ਮੇਨਸ ਦੀ ਤਿਆਰੀ, ਅੱਜ ਤੋਂ ਹੀ ਸ਼ੁਰੂ ਹੋਣਗੀਆਂ ਆਨਲਾਈਨ ਕਲਾਸਾਂ

ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਜੇਈਈ ਮੇਨ ਅਤੇ ਨੀਟ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਅੱਜ ਤੋਂ ਸਕੂਲਾਂ ਵਿੱਚ NEET ਪ੍ਰੀਖਿਆ ਲਈ ਆਨਲਾਈਨ ਕਲਾਸਾਂ ਸ਼ੁਰੂ ਹੋਣ ਜਾ ਰਹੀਆਂ ਹਨ। ਸਿੱਖਿਆ ਵਿਭਾਗ ਨੇ ਪਿਛਲੇ ਹਫ਼ਤੇ ਤੋਂ ਜੇਈਈ ਮੇਨਜ਼ ਲਈ ਕੋਚਿੰਗ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ IIT ਕਾਨਪੁਰ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਆਧਾਰਿਤ ਸਾਫਟਵੇਅਰ ਤਿਆਰ ਕੀਤਾ ਹੈ।

ਇਹ ਸਕੀਮ ਸਿੱਖਿਆ ਮੰਤਰਾਲੇ ਸਕੂਲ ਸਿੱਖਿਆ ਅਤੇ ਸਾਖਰਤਾ ਸਾਹਿਤ ਐਪ ਨਾਲ ਜੁੜੀ ਹੋਈ ਹੈ। NEET ਪ੍ਰੀਖਿਆ ਲਈ Physics, Chemistry, Biology ਅਤੇ ਗਣਿਤ ਦੀਆਂ ਕਲਾਸਾਂ 20 ਨਵੰਬਰ ਤੋਂ ਸ਼ਾਮ 4.30 ਵਜੇ ਤੋਂ ਸ਼ਾਮ 6.30 ਵਜੇ ਤੱਕ ਲ਼ੱਗਣਗੀਆਂ। ਤੁਹਾਨੂੰ ਦੱਸ ਦਈਏ ਕਿ 11 ਨਵੰਬਰ ਤੋਂ ਸਕੂਲ ਵੇਲੇ ਦੁਪਹਿਰ 1.15 ਤੋਂ 3.20 ਤੱਕ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਅਤੇ ਮੈਥਸ ਦਾ ਪੀਰੀਅਡ ਲੱਗ ਰਿਹਾ ਹੈ।

ਸਿੱਖਿਆ ਵਿਭਾਗ ਦੇ ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ JEE ਅਤੇ NEET ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾਵੇਗੀ। ਇਹ ਕੋਰਸ ਡੇਢ ਤੋਂ ਚਾਰ ਮਹੀਨੇ ਦਾ ਹੋਵੇਗਾ। ਇਸ ਵਿੱਚ ਬੱਚਿਆਂ ਨੂੰ ਫਿਜ਼ਿਕਸ, ਕੈਮਿਸਟਰੀ ਅਤੇ ਮੈਥ ਸਣੇ ਸਾਰੇ ਵਿਸ਼ਿਆਂ ਵਿੱਚ ਸ਼ਾਮਲ ਕੀਤਾ ਜਾਵੇਗਾ। ਕੋਚਿੰਗ ਲਈ ਸਰਕਾਰੀ ਸਕੂਲਾਂ ਵਿੱਚ ਡਿਜੀਟਲ ਕਲਾਸਰੂਮ ਤਿਆਰ ਕੀਤੇ ਗਏ ਹਨ। ਵਿਭਾਗ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਇਸ ਸਕੀਮ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਨਿਰਦੇਸ਼ ਦਿੱਤੇ ਹਨ।

LEAVE A RESPONSE

Your email address will not be published. Required fields are marked *