Flash News Punjab

ਪੰਜਾਬ ਦੇ ਸਕੂਲਾਂ ‘ਚ ਪਰੋਸੇ ਜਾਂਦੇ Mid Day Meal ਨੂੰ ਲੈ ਕੇ ਵੱਡਾ ਖੁਲਾਸਾ, ਜਾਰੀ ਹੋਏ ਸਖਤ ਹੁਕਮ

ਸਾਰੇ ਸਰਕਾਰੀ ਸਕੂਲਾਂ ‘ਚ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਪੀ.ਐੱਮ. ਪੋਸ਼ਣ ਯੋਜਨਾ (ਪੁਰਾਣਾ ਨਾਮ ਮਿਡ-ਡੇ ਮੀਲ) ਦੇ ਤਹਿਤ ਪ੍ਰਦਾਨ ਕੀਤਾ ਜਾਂਦਾ ਹੈ। ਹੁਣ ਭਾਵੇਂ ਅਸੀਂ ਇਸ ਨੂੰ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਦੀ ਘਾਟ ਕਹਿ ਲਈਏ ਜਾਂ ਫਿਰ ਇਸ ਦਾ ਫੀਡਬੈਕ ਲੈਣ ਵਿਚ ਅਧਿਕਾਰੀਆਂ ਦੀ ਬਰਤੀ ਗਈ ਢਿੱਲ ਪਰ ਪੀ.ਐੱਮ. ਪੋਸ਼ਣ ਸਕੀਮ ਦੇ ਅਧੀਨ ਆਉਣ ਵਾਲੇ ਨਿਯਮਾਂ ਪੂਰਾ ਕਰਨ ਵਿਚ ਪੂਰੀ ਲਾਪਰਵਾਹੀ ਵਰਤੀ ਜਾ ਰਹੀ ਹੈ।

ਇਸ ਗੱਲ ਦਾ ਖੁਲਾਸਾ ਪੰਜਾਬ ਮਿਡ-ਡੇ-ਮੀਲ ਸੁਸਾਇਟੀ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਜਾਰੀ ਪੱਤਰ ਵਿੱਚ ਕੀਤਾ ਗਿਆ ਹੈ। ਇਸ ਤਹਿਤ ਸਕੀਮ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ-ਮੀਲ ਦੇ ਸੈਂਪਲ ਟੈਸਟ ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ। ਪਰ ਕਿਸੇ ਵੀ ਜ਼ਿਲ੍ਹੇ ਵੱਲੋਂ ਸਾਲ 2023-24 ਦੌਰਾਨ ਸਕੂਲ ਵਿਚ ਬੱਚਿਆਂ ਨੂੰ ਦਿੱਤੇ ੇਜਾਣ ਵਾਲੇ ਖਾਣ ਦਾ ਸੈਂਪਲ ਟੈਸਟ ਨਹੀਂ ਕਰਵਾਇਆ ਹੈ ਜਦਕਿ ਭਾਰਤ ਤਸਰਕਾਰ ਦੀ ਗਾਈਡਲਾਈਨਸ ਦੇ ਮੁਤਾਬਕ ਟੈਸਟਿੰਗ ਕਰਵਾਉਣਾ ਜ਼ਰੂਰੀ ਹੈ। ਪਲਾਨਿੰਗ ਅਪਰੂਵਲ ਬੋਰਡ ਦੀ ਆਯੋਜਿਤ ਮੀਟਿੰਗ ਵਿਚ ਸਕੱਤਰ ਸਕੂਲ ਸਿੱਖਿਆ ਭਾਰਤ ਸਰਕਾਰ ਵੱਲੋਲਂ ਜਾਰੀ ਹਿਦਾਇਤਾਂ ਤੋਂ ਬਾਅਦ ਪੰਜਾਬ ਸਟੇਟ ਮਿਡ-ਡੇ-ਮੀਲ ਸੁਸਾਇਟੀ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ ਅਤੇ ਐਲੀਮੈਂਟਰੀ ਸਿੱਖਿਆ) ਨੂੰ ਵਿਸ਼ੇਸ਼ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

big disclosure regarding mid day meal served in schools of punjab

ਦਿਸ਼ਾ-ਨਿਰਦੇਸ਼ਾਂ ਮੁਤਾਬਕ ਵਿੱਤੀ ਸਾਲ 2024-25 ਦੀ ਪਹਿਲੀ ਤਿਮਾਹੀ ਦੇ ਅਖੀਰ ਤੋਂ ਪਹਿਲਾਂ, ਜ਼ਿਲ੍ਹੇ ਦੇ ਅਧੀਨ ਸਾਰੇ ਸਕੂਲਾਂ ਵਿੱਚੋਂ ਇੱਕ ਪ੍ਰਾਇਮਰੀ, ਇੱਕ ਮਿਡਲ/ਹਾਈ ਅਤੇ ਇੱਕ ਸੀਨੀਅਰ ਸੈਕੰਡਰੀ ਸਕੂਲ ਆਪਣੇ ਜ਼ਿਲ੍ਹੇ ਜਾਂ ਨੇੜਲੇ ਜ਼ਿਲ੍ਹੇ ਦੇ NABH ਐਕ੍ਰੇਡਿਟਡ ਲੈਬ/ FSAI ਤੋਂ ਪਕੇ ਹੋਏ ਖਾਣੇ ਦਾ ਟੈਸਟ ਕਰਵਾਉਣਾ ਯਕੀਨੀ ਕੀਤਾ ਜਾਵੇ ਅਤੇ ਰਿਪੋਰਟ ਮੁੱਖ ਦਫਤਰ ਨੂੰ ਭੇਜੀ ਜਾਵੇ। ਇਸ ‘ਤੇ ਆਉਣ ਵਾਲਾ ਖਰਚਾ ਮਿਡ-ਡੇ-ਮੀਲ ਸੁਸਾਇਟੀ ਵੱਲੋਂ ਦਿੱਤਾ ਜਾਵੇਗਾ।

ਸਕੂਲਾਂ ਵਿੱਚ ਮਿਡ-ਡੇ-ਮੀਲ ਖਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੀ ਰਿਪੋਰਟ ਸਕੂਲਾਂ ਵੱਲੋਂ ਆਨਲਾਈਨ ਪੋਰਟਲ ਈ-ਪੰਜਾਬ ਦੀ ਸਾਈਟ ਰਾਹੀਂ ਭੇਜੀ ਜਾਂਦੀ ਹੈ ਅਤੇ ਇਸ ਦੀ ਰਿਪੋਰਟ MHRD ਨੂੰ ਭੇਜੀ ਜਾਂਦੀ ਹੈ। ਫੰਡਾਂ ਦੀ ਪ੍ਰਤੀਸ਼ਤਤਾ ਦੇ ਆਧਾਰ ‘ਤੇ ਵੈਬਸਾਈਟ ‘ਤੇ ਫੰਡ ਅਪਲੋਡ ਕੀਤੇ ਜਾਂਦੇ ਹਨ। ਪੋਰਟਲ ‘ਤੇ ਵਿਦਿਆਰਥੀ ਪ੍ਰਤੀਸ਼ਤਤਾ ਡਾਟਾ ਨੂੰ ਫੀਡ ਕਰਨ ਲਈ ਭਾਰਤ ਸਰਕਾਰ ਵੱਲੋਂ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ, ਇਸ ਲਈ ਸਾਰੇ ਸਕੂਲ ਵਿਚ ਛੁੱਟੀ ਹੋਣ ਤੋਂ ਪਹਿਲਾਂ ਐੱਸ.ਐੱਮ.ਐੱਸ. ਕਰਨਾ ਯਕੀਨੀ ਕੀਤਾ ਜਾਵੇ।

ਹਰੇਕ ਬਲਾਕ ਵਿੱਚ ਕੁੱਕ-ਕਮ-ਹੈਲਪਰ ਕੁਕਿੰਗ ਮੁਕਾਬਲਾ ਕਰਵਾਇਆ ਜਾਵੇਗਾ। ਬਲਾਕ ਪੱਧਰ ‘ਤੇ ਜਿੱਤਣ ਵਾਲੇ ਕੁੱਕ-ਕਮ-ਹੈਲਪਰ ਨੂੰ ਜ਼ਿਲ੍ਹਾ ਪੱਧਰ ‘ਤੇ ਮੁਕਾਬਲਾ ਕਰਵਾਇਆ ਜਾਵੇਗਾ ਅਤੇ ਜ਼ਿਲ੍ਹਾ ਪੱਧਰ ‘ਤੇ ਜਿੱਤਣ ਵਾਲੇ ਕੁੱਕ-ਕਮ-ਹੈਲਪਰ ਨੂੰ ਰਾਜ ਪੱਧਰ ‘ਤੇ ਮੁਕਾਬਲਾ ਕਰਵਾਇਆ ਜਾਵੇਗਾ। ਇਹ ਮੁਕਾਬਲੇ ਮੌਜੂਦਾ ਮਿਡ-ਡੇ-ਮੀਲ ਮੁਤਾਬਕ ਕਰਵਾਏ ਜਾਣਗੇ, ਜਿਵੇਂਕਿ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਚੌਲਾਂ ਜਾਂ ਕਣਕ ਤੋਂ ਵਧੀਆ ਪਕਵਾਨ ਬਣਾਇਆ ਜਾਵੇ ਅਤੇ ਉਸ ਡਿਸ਼ ਨੂੰ ਉੱਚ ਅਧਿਕਾਰੀਆਂ ਵੱਲੋਂ ਪ੍ਰਵਾਨ ਕਰਕੇ ਸਕੂਲਾਂ ਵਿੱਚ ਲਾਗੂ ਕੀਤਾ ਜਾਵੇਗਾ। ਇਸ ਮੁਕਾਬਲੇ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਕੁੱਕ-ਕਮ-ਹੈਲਪਰ ਨੂੰ ਕ੍ਰਮਵਾਰ 1000, 500 ਅਤੇ 300 ਰੁਪਏ ਦਾ ਇਨਾਮ ਦਿੱਤਾ ਜਾਵੇਗਾ।

LEAVE A RESPONSE

Your email address will not be published. Required fields are marked *