Breaking News Flash News Punjab

ਪੰਜਾਬ ਦੇ ਇਸ ਪਿੰਡ ਵਿਚ ਲਵ-ਮੈਰਿਜ ਹੋਈ ਬੈਨ, ਪਾਸ ਕੀਤੇ ਮਤੇ ਦੇਖ ਰਹਿ ਜਾਓਗੇ ਹੈਰਾਨ

ਮਾਨਸਾ ਦੇ ਪਿੰਡ ਜਵਾਹਰਕੇ ਦੀ ਪੰਚਾਇਤ ਨੇ ਪਿੰਡ ਵਾਸੀਆਂ ਲਈ ਸਖ਼ਤ ਫ਼ਰਮਾਨ ਜਾਰੀ ਕੀਤੇ ਹਨ। ਸਰਬ ਸੰਮਤੀ ਨਾਲ ਪਾਸ ਕੀਤੇ ਮਤਿਆਂ ਵਿਚ ਸਾਫ਼ ਆਖਿਆ ਗਿਆ ਹੈ ਕਿ ਜੇਕਰ ਪਿੰਡ ਦਾ ਕੋਈ ਵਿਅਕਤੀ ਕਿਸੇ ਪਰਵਾਸੀ ਨਾਲ ਵਿਆਹ ਕਰਵਾਉਂਦਾ ਹੈ ਤਾਂ ਉਸ ਨੂੰ ਪਿੰਡ ਵਿਚ ਰਹਿਣ ਨਹੀਂ ਦਿੱਤਾ ਜਾਵੇਗਾ। ਪੰਚਾਇਤੀ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਇਸ ਤੋਂ ਇਲਾਵਾ ਪਿੰਡ ਵਿਚ ਲਵ ਮੈਰਿਜ ਵੀ ਬੈਨ ਕੀਤੀ ਗਈ ਹੈ। ਹੁਕਮਾਂ ਵਿਚ ਇਹ ਵੀ ਆਖਿਆ ਗਿਆ ਹੈ ਕਿ ਜੇਕਰ ਪਿੰਡ ਦਾ ਕੋਈ ਮੁੰਡਾ-ਕੁੜੀ ਪਿੰਡ ਵਿਚ ਹੀ ਵਿਆਹ ਕਰਵਾਉਂਦਾ ਹੈ ਤਾਂ ਉਸ ਨੂੰ ਵੀ ਪਿੰਡ ਵਿਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

PunjabKesari

* ਸਵੇਰੇ ਸਕੂਲ ਸਮੇਂ ਬੱਸ ਅੱਡੇ ਵਿਚ ਜੇ ਕੋਈ ਮੁੰਡਾ ਬਿਨਾਂ ਕੰਮ ਤੋਂ ਖੜ੍ਹਦਾ ਹੈ ਤਾਂ ਉਹ ਆਪਣੀ ਜ਼ਿੰਮੇਵਾਰੀ ਆਪ ਲਵੇਗਾ। ਪਿੰਡ ਦੇ ਚਾਰੇ ਪਾਸੇ ਬਿਨਾਂ ਕੰਮ ਤੋਂ ਨਾ ਖੜ੍ਹਿਆ ਜਾਵੇ। ਪ੍ਰਸ਼ਾਸਨ ਵਲੋਂ ਹਦਾਇਤ ਹੈ।
* ਚਿੱਟਾ ਵੇਚਣ ਵਾਲਾ ਜਾਂ ਪੀਣ ਵਾਲੇ ਦਾ ਜੋ ਵੀ ਸਾਥ ਦਿੰਦਾ ਹੈ ਉਸ ਦਾ ਬਾਈਕਾਟ ਕੀਤਾ ਜਾਵੇਗਾ।
* ਸਕੂਲ ਦੇ ਵਿਦਿਆਰਥੀਆਂ ਨੂੰ ਕੋਈ ਵੀ ਦੁਕਾਨਦਾਰ ਤੰਬਾਕੂ ਸਿਗਰੇਟ ਨਹੀਂ ਦੇਵੇਗਾ। ਜੇਕਰ ਕੋਈ ਦੁਕਾਨਦਾਰ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ 15000 ਰੁਪਏ ਜੁਰਮਾਨਾ ਕੀਤਾ ਜਾਵੇਗਾ।
* ਪਿੰਡ ਦੇ ਚਾਰੇ ਪਾਸੇ ਗੰਦ ਨਾ ਫੈਲਾਇਆ ਜਾਵੇ। ਸੜਕ ਦੀ ਜਗ੍ਹਾ ਵਿਚ ਕੋਈ ਵੀ ਕੂੜਾ ਕਰਕਟ ਨਾ ਸੁੱਟਿਆ ਜਾਵੇ। ਪਿੰਡ ਦੀ ਫਿਰਨੀ ‘ਤੇ ਜੋ ਪਹਾੜੀ ਕਿੱਕਰਾਂ ਹਨ, ਉਹ ਕੋਈ ਵੀ ਕੱਟ ਸਕਦਾ ਹੈ। ਜੋ ਵੀ ਗੰਦ ਫੈਲਾਉਂਦਾ ਹੈ, ਉਸ ‘ਤੇ ਕਾਰਵਾਈ ਹੋਵੇਗੀ।
* ਜੇ ਕੋਈ ਸਰਕਾਰੀ ਸੰਸਥਾ ਵਿਚ ਨੁਕਸਾਨ ਜਾਂ ਚੋਰੀ ਕਰਦਾ ਫੜਿਆ ਗਿਆ ਤਾਂ ਪੰਚਾਇਤ ਬਣਦੀ ਕਾਰਵਾਈ ਕਰੇਗੀ।
* ਪਿੰਡ ਦੇ ਸ਼ਮਸ਼ਾਨਘਾਟ, ਗਰਾਊਂਡ, ਵਾਟਰ ਵਰਕਸ ਅਤੇ ਪਾਰਕਾਂ ਵਿਚ ਕੁੱਤੇ ਅਤੇ ਬੱਕਰੀਆਂ ਨਾ ਲਿਜਾਈਆਂ ਜਾਣ। ਜੇਕਰ ਕੋਈ ਲੈ ਕੇ ਜਾਂਦਾ ਹੈ ਤਾਂ ਉਸ ਤੋਂ ਸਫ਼ਾਈ ਕਰਵਾਈ ਜਾਵੇਗੀ।
* ਪਿੰਡ ਵਿਚ ਆਉਣ ਵਾਲੇ ਮਹੰਤਾਂ ਦੀ ਵਧਾਈ 1100 ਰੁਪਏ ਹੋਵੇਗੀ।
* ਗੁਰੂ ਘਰ ਵਿਚ ਸਾਦਾ ਭੋਗ ਸਾਦੀ ਰੋਟੀ ਕੀਤੀ ਜਾਵੇਗੀ। ਜੇ ਕੋਈ ਮਿਠਾਈ ਜਾਂ ਪਕੌੜੇ ਬਣਾਉਣਾ ਚਾਹੁੰਦਾ ਹੈ ਤਾਂ 3 ਹਜ਼ਾਰ ਰੁਪਏ ਪੰਚਾਇਤ ਨੂੰ ਜਮ੍ਹਾ ਕਰਵਾਉਣੇ ਪੈਣਗੇ।
* ਵਾਟਰ ਵਰਕਸ ਪਾਣੀ ਦੇ ਬਿੱਲ ਦਿੱਤੇ ਜਾਣ, ਜੋ ਨਹੀਂ ਦਿੰਦਾ ਉਸ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ।
* ਨਾਲੀਆਂ ਦੀ ਸਫਾਈ ਲਈ 50 ਰੁਪਏ ਮਹੀਨਾ ਲਿਆ ਜਾਵੇਗਾ ਅਤੇ ਸਫਾਈ ਲਈ 100 ਰੁਪਏ ਮਹੀਨਾ ਲਿਆ ਜਾਵੇਗਾ।

LEAVE A RESPONSE

Your email address will not be published. Required fields are marked *