ਪੰਜਾਬ ”ਚ ਸ਼ਰਮਨਾਕ ਘਟਨਾ! ਧੀ ਦੀ ਲਵ-ਮੈਰਿਜ ਦਾ ਬ.ਦ.ਲਾ ਲੈਣ ਲਈ ਪਿਓ ਤੇ ਚਾਚੇ ਨੇ ਮੁੰਡੇ ਦੀ ਭੈਣ ਨਾਲ ਕੀਤਾ ਗੈਂ./ਗ..ਰੇਪ
ਲੁਧਿਆਣਾ ਦੇ ਬੇਹੱਦ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਕੁੜੀ ਵੱਲੋਂ ਆਪਣੀ ਮਰਜ਼ੀ ਦੇ ਮੁੰਡੇ ਨਾਲ ਕੀਤੀ ਲਵ ਮੈਰਿਜ ਦਾ ਬਦਲਾ ਲੈਣ ਲਈ ਕੁੜੀ ਦੇ ਪਿਓ ਅਤੇ ਚਾਚੇ ਨੇ ਮੁੰਡੇ ਦੀ ਭੈਣ ਨਾਲ ਗੈਂਗਰੇਪ ਕਰ ਦਿੱਤਾ। ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ
ਜਾਣਕਾਰੀ ਮੁਤਾਬਕ ਪੀੜਤਾ ਦੇ ਭਰਾ ਨੇ ਇਕ ਕੁੜੀ ਨਾਲ ਲਵ ਮੈਰਿਜ ਕੀਤੀ ਸੀ। ਜਦੋਂ ਉਸ ਕੁੜੀ ਦੇ ਪਿਤਾ ਅਤੇ ਚਾਚਾ ਕੁੜੀ ਦੀ ਭਾਲ ਕਰਨ ਆਏ ਤਾਂ ਉਨ੍ਹਾਂ ਨੇ ਆਪਣੇ ਕਥਿਤ ਬੇਇਜ਼ਤੀ ਦਾ ਬਦਲਾ ਲੈਣ ਲਈ ਮੁੰਡੇ ਦੀ ਭੈਣ ਦੀ ਪੱਤ ਰੋਲ਼ ਦਿੱਤੀ। ਇਸ ਮਾਮਲੇ ਵਿਚ ਥਾਣਾ ਟਿੱਬਾ ਦੀ ਪੁਲਸ ਨੇ ਕਾਰਵਾਈ ਕਰਦਿਆਂ ਕੁੜੀ ਦੇ ਪਿਤਾ ਰਵਿੰਦਰ ਸਿੰਘ, ਚਾਚਾ ਵਰਿੰਦਰ ਸਿੰਘ, ਸੰਤੋਖ ਸਿੰਘ ਅਤੇ ਅਮਨ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।