Breaking News Flash News Punjab

ਪੰਜਾਬ ‘ਚ ਲੱਗੀ ਛੁੱਟੀਆਂ ਦੀ ਝੜੀ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਪੰਜਾਬ ਵਾਸੀਆਂ ਲਈ ਅਹਿਮ ਖ਼ਬਰ ਹੈ। ਦਰਅਸਲ, ਸੂਬੇ ਵਿਚ ਕਈ ਛੁੱਟੀਆਂ ਇੱਕੋ ਸਮੇਂ ਆ ਰਹੀਆਂ ਹਨ। ਜੀ ਹਾਂ, ਅਕਤੂਬਰ ਮਹੀਨਾ ਤਿਉਹਾਰੀ ਹੋਣ ਕਾਰਣ ਛੁੱਟੀਆਂ ਨਾਲ ਭਰਿਆ ਹੋਇਆ ਹੈ। ਇਸ ਮਹੀਨੇ ਵਿਚ ਕਈ ਵੱਡੇ ਤਿਉਹਾਰ ਸ਼ਾਮਲ ਹਨ, ਜਿਨ੍ਹਾਂ ਵਿਚ ਨਵਰਾਤਰੇ, ਦੁਰਗਾ ਪੂਜਾ, ਕਰਵਾ ਚੌਥ, ਦੁਸਹਿਰਾ, ਮਹਾਪੁਰਖਾਂ ਦੇ ਜਨਮ ਦਿਨ ਅਤੇ ਮਹੀਨੇ ਦੇ ਅਖੀਰ ਵਿਚ ਦੀਵਾਲੀ ਹੈ। ਅਜਿਹੇ ‘ਚ ਸਰਕਾਰੀ ਦਫਤਰਾਂ, ਬੈਂਕਾਂ ਅਤੇ ਸਕੂਲਾਂ ‘ਚ ਛੁੱਟੀ ਰਹੇਗੀ।

ਦੂਜੇ ਪਾਸੇ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਸੂਬੇ ਵਿਚ 15 ਅਕਤੂਬਰ ਨੂੰ ਛੁੱਟੀ ਰਹੇਗੀ ਜਦਕਿ 12 ਅਕਤੂਬਰ ਨੂੰ ਦੁਸਹਿਰਾ ਹੈ ਇਸ ਤੋਂ ਬਾਅਦ 15 ਤਾਰੀਖ਼ ਨੂੰ ਚੋਣਾਂ ਦੀ ਛੁੱਟੀ ਕਾਰਨ ਸਕੂਲ, ਕਾਲਜ ਅਤੇ ਦਫ਼ਤਰ ਬੰਦ ਰਹਿਣਗੇ। ਇਸ ਮਗਰੋਂ 17 ਤਾਰੀਖ਼ ਨੂੰ ਮਹਾਰਿਸ਼ੀ ਵਾਲਮੀਕਿ ਜੈਯੰਤੀ ‘ਤੇ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਮਹੀਨੇ ਦੇ ਅਖੀਰ ਵਿਚ 31 ਅਕਤੂਬਰ ਨੂੰ ਦੀਵਾਲੀ ਦੀ ਛੁੱਟੀ ਹੈ

LEAVE A RESPONSE

Your email address will not be published. Required fields are marked *