Flash News Punjab

ਨਜ਼ਾਇਜ ਸਬੰਧਾਂ ਕਾਰਨ ਪਤਨੀ ਨੇ ਕਰਵਾਇਆ ਪਤੀ ਦਾ ਕ..ਤ..ਲ, ਮਹਿਲਾ ਦੇ ਪ੍ਰੇਮੀਆਂ ਨੇ ਦਿੱਤਾ ਵਾ.ਰ.ਦਾ..ਤ ਨੂੰ ਅੰਜਾਮ

ਬਾਬਾ ਬਕਾਲਾ ਸਾਹਿਬ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਆਹੁਤਾ ਮਹਿਲਾ ਵੱਲੋਂ ਨਜ਼ਾਇਜ ਸਬੰਧਾਂ ਦੇ ਚੱਲਦਿਆਂ ਆਪਣੇ ਹੀ ਪਤੀ ਦਾ ਕਤਲ ਕਰਵਾਉਣ ਦੀ ਖਬਰ ਸਾਹਮਣੇ ਆਈ ਹੈ। ਵਿਅਕਤੀ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਮਹਿਲਾ ਦੇ ਹੀ ਦੋ ਪ੍ਰੇਮੀਆਂ ਨੇ ਕੀਤਾ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਸੁਖਦੇਵ ਸਿੰਘ (42) ਸਪੁੱਤਰ ਪ੍ਰੇਮ ਸਿੰਘ, ਵਾਸੀ ਬਾਲੀਆ ਮੰਝਪੁਰ, ਹਾਲ ਵਾਸੀ ਬਾਬਾ ਬਕਾਲਾ ਸਾਹਿਬ (ਅੰਮ੍ਰਿਤਸਰ) ਵਜੋਂ ਹੋਈ ਹੈ। ਸੁਖਦੇਵ ਸਿੰਘ ਸਾਬਕਾ ਫ਼ੌਜੀ ਸੀ।

ਮਿਲੀ ਜਾਣਕਾਰੀ ਅਨੁਸਾਰ ਜਸਵਿੰਦਰ ਕੌਰ ਪਤਨੀ ਸੁਖਦੇਵ ਸਿੰਘ ਦੇ ਗੈਰ ਮਰਦਾਂ ਨਾਲ ਨਜ਼ਾਇਜ ਸਬੰਧ ਸਨ, ਜਿਸ ਕਰਕੇ ਉਹ ਪਤਨੀ ਨੂੰ ਵਰਜਦਾ ਸੀ। ਬੀਤੀ ਰਾਤ ਜਦੋਂ ਉਸਦਾ ਪਤੀ ਆਪਣੇ ਕਮਰੇ ਵਿੱਚ ਸੁੱਤਾ ਪਿਆ ਸੀ ਤਾਂ ਉਕਤ ਮਹਿਲਾ ਨੇ ਆਪਣੇ ਪ੍ਰੇਮੀਆਂ ਨੂੰ ਸੱਦ ਲਿਆ ਅਤੇ ਉਨ੍ਹਾਂ ਨੇ ਰਲਕੇ ਸੁਖਦੇਵ ਸਿੰਘ ਦਾ ਸਿਰਹਾਣੇ ਨਾਲ ਮੂੰਹ ਤੇ ਸਿਰ ਘੁੱਟਕੇ ਉਸਨੂੰ ਮਾਰ ਦਿੱਤਾ।

ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ‘ਤੇ ਤੇਜਿੰਦਰ ਸਿੰਘ ਬੱਲ ਚੌਂਕੀ ਇੰਚਾਰਜ ਨੇ ਉਕਤ ਮਹਿਲਾ ਅਤੇ ਉਸਦੇ ਦੋ ਆਸ਼ਕ ਕਾਤਲਾਂ, ਜਿੰਨ੍ਹਾਂ ਦੀ ਪਹਿਚਾਣ ਕੁਲਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਭੁੱਲਰ ਬੇਟ, ਜ਼ਿਲ੍ਹਾ ਕਪੂਰਥਲਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੋਸ਼ੀਆਂ ਖਿਲਾਫ ਥਾਣਾ ਬਿਆਸ ਵਿਖੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

 

LEAVE A RESPONSE

Your email address will not be published. Required fields are marked *