Punjab

ਧਾਰਾ 370 ਪ੍ਰਤੀ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦਾ ਏਜੰਡਾ ਪਾਕਿਸਤਾਨ ਨੂੰ ਉਕਸਾਉਣ ਵਾਲਾ : ਗਿੱਲ

ਰਿਪੋਰਟਰ (ਬਬਲੂ)

ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਗਿੱਲ ਨੇ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦਾ ਧਾਰਾ 370 ਪ੍ਰਤੀ ਰਵਈਆ ਪਾਕਿਸਤਾਨ ਨੂੰ ਉਕਸਾਉਣ ਵਾਲਾ ਦੱਸਿਆ ।

ਉਹਨਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਵੱਲੋਂ ਇਹ ਕਿਹਾ ਜਾਣਾ ਕਿ ਉਹ ਸੱਤਾ ਵਿੱਚ ਆਉਣ ਤੋਂ ਬਾਅਦ ਧਾਰਾ 370 ਅਤੇ 35ਏ ਨੂੰ ਹਟਾ ਦੇਣਗੇ ਜਿਸ ਦੇ ਸਬੰਧ ਵਿੱਚ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਵੀ ਅਜਿਹੇ ਹੀ ਬਿਆਨ ਦਿੱਤੇ ਹਨ ਜੋ ਕਿ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਨਾਲ ਰਲਦੇ ਮਿਲਦੇ ਹਨ।

ਉਨਾਂ ਨੇ ਕਿਹਾ ਕਿ ਜੇਕਰ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦੇ ਏਜੰਡੇ ਨੂੰ ਵੇਖਿਆ ਜਾਵੇ ਅਤੇ ਇਹੀ ਏਜੰਡਾ ਪਾਕਿਸਤਾਨ ਦੇ ਰੱਖਿਆ ਮੰਤਰੀ ਵੱਲੋਂ ਦਰਸਾਇਆ ਜਾ ਰਿਹਾ ਹੈ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਵਿਰੋਧੀ ਪਾਰਟੀਆਂ ਭਾਰਤ ਨੂੰ ਕਮਜ਼ੋਰ ਕਰਨ ਲਈ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਜੋ ਹਰ ਵੇਲੇ ਨਾਪਾਕ ਹਰਕਤਾਂ ਕਰਕੇ ਭਾਰਤ ਵਾਸੀਆਂ ਨੂੰ ਅੱਤਵਾਦ ਦੀ ਭੱਠੀ ਵਿੱਚ ਝੋਂਕ ਰਿਹਾ ਹੈ ਨੂੰ ਹਮਾਇਤ ਕਰਨ ਵਾਲਾ ਹੈ।

ਗਿੱਲ ਨੇ ਕਿਹਾ ਕਿ ਵਿਰੋਧੀ
ਪਾਰਟੀਆਂ ਅਤੇ ਪਾਕਿਸਤਾਨ ਹਕੂਮਤ ਅਤੇ ਉਥੋਂ ਦੀ ਆਰਮੀ ਸਮੇਤ ਜਿੰਨੀਆਂ ਵੀ ਏਜੰਸੀਆਂ ਭਾਰਤ ਵਿਰੋਧੀ ਕੰਮ ਕਰ ਰਹੀਆਂ ਹਨ ਉਹ ਜੋ ਮਰਜ਼ੀ ਕਰ ਲੈਣ ਅਤੇ ਜਿਨਾਂ ਮਰਜੀ ਜੋਰ ਲਗਾ ਲੈਣ ਪਰ ਹੁਣ ਦੁਬਾਰਾ ਜੰਮੂ ਕਸ਼ਮੀਰ ਵਿੱਚ ਧਾਰਾ 370 ਕਦੇ ਵੀ ਬਹਾਲ ਨਹੀਂ ਹੋਵੇਗੀ।
ਉਹਨਾਂ ਕਿਹਾ ਕਿ ਦੇਸ਼ ਨੂੰ ਹੁਣ ਦ੍ਰਿੜ ਇੱਛਾ ਸ਼ਕਤੀ ਰੱਖਣ ਵਾਲਾ ਤੇ ਮਜਬੂਤ ਨੇਤਾ ਮਿਲ ਚੁੱਕਾ ਹੈ ਅਤੇ ਮੋਦੀ ਦੇ ਹੁੰਦਿਆਂ ਦੇਸ਼ ਨੂੰ ਕਦੇ ਵੀ ਮੁੜ ਵੰਡ ਪਾਊ ਸ਼ਕਤੀਆਂ ਦਾ ਨਿਸ਼ਾਨਾ ਨਹੀਂ ਬਣਨ ਦਿੱਤਾ ਜਾਵੇਗਾ।

LEAVE A RESPONSE

Your email address will not be published. Required fields are marked *