Breaking News Flash News Punjab

ਦਿਲਜੀਤ ਦੀ ਫ਼ਿਲਮ ‘ਪੰਜਾਬ 95’ ਨੂੰ ਲੈ ਕੇ ਭਖਿਆ ਵਿਵਾਦ, SGPC ਨੇ ਜਥੇਦਾਰ ਕੋਲ ਚੁੱਕਿਆ ਮਾਮਲਾ

ਪੰਜਾਬ ਦੇ ਮਸ਼ਹੂਰ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੀ ਫ਼ਿਲਮ ‘ਪੰਜਾਬ 95’ ‘ਤੇ ਕੱਟ ਲਾਉਣ ਦਾ ਮਾਮਲਾ ਹੋਰ ਵੀ ਭੱਖਦਾ ਜਾ ਰਿਹਾ ਹੈ। ਇਸ ਸਬੰਧੀ SGPC ਮੈਂਬਰ ਗੁਰਚਰਨ ਸਿੰਘ ਗਰੇਵਾਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕੀਤੀ। ਇਸ ਸਬੰਧੀ ਗੁਰਚਰਨ ਸਿੰਘ ਗਰੇਵਾਲ ਨੇ ਜਥੇਦਾਰ ਨੂੰ ਮੰਗ ਪੱਤਰ ਸੌਂਪਿਆ, ਜਿਸ ‘ਚ ਸੈਂਸਰ ਬੋਰਡ ਵੱਲੋਂ ਫ਼ਿਲਮ ‘ਚ 120 ਕੱਟ ਲਾਉਣ ਦਾ ਵਿਰੋਧ ਕੀਤਾ ਗਿਆ ਹੈ। ਇਸ ਮੌਕੇ ਗਰੇਵਾਲ ਦਾ ਕਹਿਣਾ ਹੈ ਕਿ ‘ਪੰਜਾਬ 95’ ਫ਼ਿਲਮ, ਜਿਸ ‘ਚ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਦਿਖਾਈ ਗਈ ਹੈ ਪਰ ਇਸ ‘ਤੇ ਸੈਂਸਰ ਬੋਰਡ ਨੇ ਉਹ ਪੱਤੀ ਕਰਕੇ 120 ਸੀਨ ਕੱਟ ਕੇ ਸਿੱਖਾਂ ਦੇ ਦਿਲਾਂ ਨੂੰ ਢਾਅ ਲਾਇਆ ਹੈ।

ਕੌਮ ਨੂੰ ਸਮਰਪਿਤ ਸਨ ਖਾਲੜਾ
ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਮਹਾਨ ਯੌਧੇ ਰਹੇ ਜਸਵੰਤ ਸਿੰਘ ਖਾਲੜਾ ਦੇ ਧਰਮ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਵੱਲੋਂ ਇੱਕ ਚਿੱਠੀ ਪੰਥ ਨਾਲ ਜਾਰੀ ਕੀਤੀ ਗਈ, ਜਿਸ ਨੂੰ 2-4 ਦਿਨ ਹੋ ਗਏ ਹਨ ਪਰ ਅਜੇ ਤੱਕ ਇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਨੁੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਗਈ ਹੈ। ਇਸ ਮੌਕੇ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਹਰ ਵਾਰ ਆਹਤ ਕੀਤਾ ਜਾਂਦਾ ਹੈ। ਅਸਲ ਨਸਲਕੁਸ਼ੀ ਕੀ ਸੀ ਇਹ ਫ਼ਿਲਮ ‘ਚ ਵਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਜੋ-ਜੋ ਹੋਇਆ ਉਸ ਦਾ ਇਤਿਹਾਸ ਦਰਸਾਉਂਦੀ ਫ਼ਿਲਮ ਹੈ ‘ਪੰਜਾਬ 95’, ਜਿਸ ਨੂੰ ਇਸ ਤਰ੍ਹਾਂ ਕੱਟ ਵੱਢ ਕੇ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ।
‘ਪੰਜਾਬ 95’ ‘ਚ ਜਿਹੜੇ ਸੀਨ ਦਿਖਾਏ ਗਏ ਹਨ ਉਹ ਦੇ ਮੁਕਾਬਲੇ ਤਾਂ ਮੈਂ ਕਹਿੰਦਾ ਵੀ ਇਸ ਜ਼ਿੰਦਗੀ ‘ਚ ਮੈਂ ਇਨੀ ਵੱਡੀ ਇਸ ਤਰ੍ਹਾਂ ਦਾ ਇਤਿਹਾਸ ਦਰਸਾਉਂਦੀ ਕੋਈ ਫ਼ਿਲਮ ਨਹੀਂ। ਉਹ ਫ਼ਿਲਮ ‘ਚ ਕਿਤੇ ਵੀ ਕੋਈ ਮਨੋਰੰਜਨ ਦੀ ਗੱਲ ਨਹੀਂ ਹੈ। ਇਹ ਫ਼ਿਲਮ ਸਿਆਸਤ ਤੋਂ ਪ੍ਰਭਾਵਿਤ ਨਹੀਂ ਬਲਕਿ ਸੱਚਾਈ ਤੋਂ ਪ੍ਰਭਾਵਿਤ ਹੈ।

ਬੀਬੀ ਖਾਲੜਾ ਦੀ ਅਪੀਲ
ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਵੱਲੋਂ ਜਾਰੀ ਬਿਆਨ ‘ਚ ਸੀ. ਬੀ. ਐੱਫ. ਸੀ. ਨੂੰ ਅਪੀਲ ਕੀਤੀ ਗਈ ਹੈ ਕਿ ਸੈਂਸਰਸ਼ਿਪ ਦੇ ਨਾਂ ‘ਤੇ ਫ਼ਿਲਮ ‘ਚ ਦਿਖਾਏ ਗਏ ਇਤਿਹਾਸਕ ਤੱਥਾਂ ਨੂੰ ਨਾ ਬਦਲਿਆ ਜਾਵੇ। ਅਸੀਂ ਨਿਰਮਾਤਾਵਾਂ ਨੂੰ ਵੀ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸੱਚਾਈ ਅਤੇ ਫ਼ਿਲਮ ਦੀ ਕਹਾਣੀ ਨਾਲ ਖੜ੍ਹੇ ਹੋਣ ਦੀ ਅਪੀਲ ਕਰਦੇ ਹਾਂ।

LEAVE A RESPONSE

Your email address will not be published. Required fields are marked *