ਦਸਵੰਧ ਫਾਉਂਡੇਸ਼ਨ ਵਲੋਂ ਲਗਾਏ ਜਾ ਰਹੇ ਖੂਨਦਾਨ ਕੈਂਪ ਵਿੱਚ ਖ਼ੂਨ ਦੇਣ ਲਈ ਨੌਜਵਾਨਾਂ ਵਿਚ ਭਾਰੀ ਉਤਸ਼ਾਹ -ਜਸਮੀਤ ਸਿੰਘ ਕੋਚ
ਖ਼ੂਨਦਾਨ ਕਰਨਾ ਕਿਸੇ ਨੂੰ ਜੀਵਨਦਾਨ ਦੇਣ ਦੇ ਬਰਾਬਰ ਹੈ- ਗੁਰਵਿੰਦਰ ਸਿੰਘ, ਸ਼ੈਂਕੀ ਮਹਾਜਨ
ਖੂਨਦਾਨ ਕਰਨ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ – ਲਵਲੀ ਕੁਮਾਰ, ਭਰਤ ਗੈਂਤ
14 ਅਪ੍ਰੈਲ ਦਿਨ ਨੂੰ ਬਟਾਲਾ ਦੇ ਚੰਦਰ ਨਗਰ ਮੁਰਗੀ ਮੁਹੱਲਾ ਵਿਖੇ ਦਸਵੰਧ ਫਾਉਂਡੇਸ਼ਨ ਸੰਸਥਾਂ ਵਲੋਂ ਇੱਕ ਵਿਸ਼ਾਲ ਖੂਨਦਾਨ ਕੈਂਪ ਸੰਸਥਾਂ ਦੇ ਚੇਅਰਮੈਨ ਇਸ਼ੂ ਰਾਂਚਲ ਅਤੇ ਪ੍ਰਧਾਨ ਲਵਲੀ ਕੁਮਾਰ ਦੀ ਅਗੁਵਾਈ ਚ ਲਗਾਇਆ ਜਾ ਰਿਹਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਨੇਕਸਟ ਲੈਵਲ ਗਿਮ ਦੇ ਫਿਟਨੈਂਸ ਕੋਚ ਜਸਮੀਤ ਸਿੰਘ ਨੇ ਦੱਸਿਆ ਕਿ ਇਸ ਖੂਨਦਾਨ ਕੈਂਪ ਲਈ ਨੌਜਵਾਨਾਂ ਚ ਭਾਰੀ ਉਤਸ਼ਾਹ ਹੈ ਉਹਨਾਂ ਕਿਹਾ ਫਿੱਟਨੈੱਸ ਮਾਹਿਰਾਂ ਦਾ ਮੰਨਣਾ ਹੈ ਕਿ ਹਰ ਤੰਦਰੁਸਤ ਇੰਨਸਾਨ ਨੂੰ ਸਾਲ ਚ 2,3 ਵਾਰ ਖ਼ੂਨਦਾਨ ਕਰਨਾ ਚਾਹੀਦਾ ਹੈ ਇਸ ਮੌਕੇ ਉੱਘੇ ਕਾਰੋਬਾਰੀ ਨੌਜਵਾਨ ਗੁਰਿੰਦਰ ਸਿੰਘ ਅਤੇ ਸ਼ੈਂਕੀ ਮਹਾਜਨ ਨੇ ਕਿਹਾ ਕਿ ਸਾਡੇ ਵਲੋਂ ਦਿੱਤਾ ਗਿਆ ਖੂਨ ਕੁਝ ਕੂ ਦਿਨਾਂ ਚ ਚੰਗੀ ਖੁਰਾਕ ਨਾਲ ਸਰੀਰ ਪੂਰਾ ਕਰ ਲੈਂਦਾ ਪਰ ਕਿਸੇ ਦੀ ਕੀਮਤੀ ਜਿੰਦਗੀ ਬੱਚ ਜਾਂਦੀ ਹੈ ਖੂਨਦਾਨ ਕਰਨਾ ਕਿਸੇ ਨੂੰ ਜੀਵਨਦਾਨ ਦੇਣ ਬਰਾਬਰ ਹੈ ਇਸ ਮੌਕੇ ਸਮਾਜਸੇਵੀ ਲਵਲੀ ਕੁਮਾਰ ਅਤੇ ਭਰਤ ਗੈਂਤ ਨੇ ਕਿਹਾ ਖੂਨਦਾਨ ਕੋਈ ਵੀ ਤੰਦਰੁਸਤ ਵਿਅਕਤੀ ਕਿਸੇ ਵੀ ਉਮਰ ਚ ਕਰ ਸਕਦਾ ਹੈ ਖੂਨਦਾਨ ਕਰਨ ਲਈ ਨੌਜਵਾਨਾਂ ਅੱਗੇ ਆਉਂਣਾ ਚਾਹੀਦਾ ਹੈ ਉਹਨਾਂ ਕਿਹਾ ਖੂਨਦਾਨ ਕੈਂਪ ਸੇਵੇਰੇ 9.30 ਤੋਂ ਦੁਪਹਿਰ 2 ਤੱਕ ਚੱਲੇਗਾ ਇਸ ਮੌਕੇ ਮਾਨਵ ,ਪਾਹੁਲ, ਟਿੰਕੂ, ਭਰਤ ਮਹਾਜਨ ਹਾਜਿਰ ਸਨ