Flash News Punjab

ਤਰਨਤਾਰਨ : ਭੇਟਾਂ ਦੇ ਪੈਸੇ ਲੈਣ ਗਏ 2 ਭਰਾਵਾਂ ‘ਤੇ ਪਾਠੀ ਨੇ ਕੀਤਾ ਹ. ਮਲਾ, ਇੱਕ ਦੀ ਮੌ . /ਤ, ਦੂਜਾ ਜ਼.ਖਮੀ

ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਵਰਪਾਲ ਦੇ ਰਹਿਣ ਵਾਲੇ ਇੱਕ ਪਾਠੀ ਵੱਲੋਂ ਦੂਜੇ ਪਾਠੀ ਸਿੰਘ ਦੇ ਕਤਲ ਕਰਨ ਦਾ ਸਮਾਚਾਰ ਮਿਲਿਆ ਹੈ। ਭੇਟਾਂ ਦੇ ਪੈਸੇ ਲੈਣ ਗਏ 2 ਭਰਾਵਾਂ ਤੇ ਦੋਸ਼ੀ ਪਾਠੀ ਨੇ ਜਾਨਲੇਵਾ ਹਮਲਾ ਕੀਤਾ, ਜਿਸ ‘ਚ ਛੋਟੇ ਭਰਾ ਦੀ ਮੌਤ ਹੋ ਗਈ ਅਤੇ ਵੱਡਾ ਭਰਾ ਗੰਭੀਰ ਜ਼ਖਮੀ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਪਾਠੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਦਿੱਤੀ ਹੈ।

ਮਾਮਲੇ ਦੀ ਜਾਣਕਾਰੀ ਦਿੰਦੇ ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਦੋਵਾਂ ਭਰਾਵਾਂ ਨੇ ਪਾਠ ਦੀ ਭੇਟਾ ਲੈਣੀ ਸੀ, ਇਸ ਲਈ ਉਹ ਪਿੰਡ ਗੋਹਲਵੜ ਸ਼ੁਬਕਰਨ ਸਿੰਘ ਕੋਲ ਗਏ। ਸ਼ੁਬਕਰਨ ਸਿੰਘ ਪਾਠੀ ਹੈ ਅਤੇ ਅੱਡੇ ਤੇ ਹੀ ਸ਼ਰਦਾਈ ਲਾਉਂਦਾ ਹੈ। ਜਦੋਂ ਦੋਵਾਂ ਭਰਾਵਾਂ ਨੇ ਉਸ ਕੋਲ ਪੈਸਿਆਂ ਦੀ ਮੰਗ ਕੀਤੀ ਤਾਂ ਉਨ੍ਹਾਂ ਵਿਚਕਾਰ ਕਿਸੇ ਕਾਰਨ ਝਗੜਾ ਹੋ ਗਿਆ। ਪਾਠੀ ਸ਼ੁਬਕਰਨ ਨੇ ਛੋਟੇ ਭਰਾ ਦੇ ਸੀਨੇ ਵਿੱਚ ਕਿਰਚ ਮਾਰ ਦਿੱਤਾ ਜਦਕਿ ਵੱਢੇ ਭਰਾ ਦੇ ਸਿਰ ਵਿਚ ਸ਼ਰਦਾਈ ਰਗੜਨ ਵਾਲ਼ਾ ਘੋਟਨਾ ਮਾਰ ਕੇ ਜ਼ਖਮੀ ਕਰ ਦਿੱਤਾ।

ਇਸ ਹਮਲੇ ਵਿੱਚ ਜ਼ਖਮੀ ਹੋਏ ਨੌਜਵਾਨ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਗੰਭੀਰ ਦਾਸੀ ਜਾ ਰਹੀ ਹੈ। ਜ਼ਖਮੀ ਦਾ ਨਾਮ ਜਸ਼ਨਪ੍ਰੀਤ ਸਿੰਘ ਹੈ ਅਤੇ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਹੈ। ਮ੍ਰਿਤਕ ਦੀ ਪਹਿਚਾਣ ਮਨਪ੍ਰੀਤ ਸਿੰਘ ਉਮਰ ਕਰੀਬ 16 ਸਾਲ ਦੱਸੀ ਜਾ ਰਹੀ ਹੈ ਜੋਂ ਕਿ ਦੱਸਵੀਂ ਜਮਾਤ ਦਾ ਵਿਦਿਆਰਥੀ ਸੀ। ਉਹ ਪਾਠੀ ਸਿੰਘ ਦੀ ਡਿਊਟੀ ਵੀ ਕਰਦਾ ਸੀ।

ਮਾਮਲੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ। ਇਸ ਸਬੰਧੀ ਜਾਣਕਾਰੀ ਦਿੰਦਿਆਂ SHO ਸੁਨੀਲ ਕੁਮਾਰ ਨੇ ਦੱਸਿਆ ਕਿ ਪਰਿਵਾਰ ਵੱਲੋ ਜੋਂ ਵੀ ਬਿਆਨ ਦਿੱਤਾ ਜਾਵੇਗਾ, ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਫ਼ਿਲਹਾਲ ਦੋਸ਼ੀ ਮੌਕੇ ਤੋਂ ਫਰਾਰ ਹੈ, ਪਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

LEAVE A RESPONSE

Your email address will not be published. Required fields are marked *