Flash News Punjab

ਟਿਊਸ਼ਨ ਪੜ੍ਹਨ ਗਈ ਕੁੜੀ ਨਹੀਂ ਪਹੁੰਚੀ ਘਰ, 2 ਦਿਨਾਂ ਤੋਂ ਗਾਇਬ ਹੈ 10ਵੀਂ ਜਮਾਤ ਦੀ ਜੋਤੀ

ਜਨਤਾ ਕਾਲੋਨੀ ਦੀ ਇਕ ਕੁੜੀ ਟਿਊਸ਼ਨ ਪੜ੍ਹਨ ਲਈ ਘਰ ਤੋਂ ਨਿਕਲੀ ਪਰ ਉਹ ਵਾਪਸ ਘਰ ਨਹੀਂ ਪਹੁੰਚੀ। ਪਰਿਵਾਰਕ ਮੈਂਬਰਾਂ ਵਲੋਂ ਇਸ ਪ੍ਰਤੀ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਪਰ ਕੁੜੀ ਦਾ ਕੁਝ ਪਤਾ ਨਹੀਂ ਲੱਗਾ, ਜਿਸ ਤੋਂ ਬਾਅਦ ਪੁਲਸ ਨੂੰ ਵੀ ਸ਼ਿਕਾਇਤ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਕੁੜੀ ਜਨਤਾ ਕਾਲੋਨੀ ਵਾਰਡ ਨੰ. 17 ਦੀ ਰਹਿਣ ਵਾਲੀ ਹੈ, ਜੋ ਚੰਡੀਗੜ੍ਹ ਦੇ ਸਕੂਲ ’ਚ 10ਵੀਂ ਜਮਾਤ ’ਚ ਪੜ੍ਹਦੀ ਹੈ। ਉਹ ਜਨਤਾ ਕਾਲੋਨੀ ’ਚ ਹੀ ਟਿਊਸ਼ਨ ਲੱਗੀ ਹੋਈ ਸੀ।

ਉਥੇ ਹੀ ਰੋਜ਼ਾਨਾ ਦੀ ਤਰ੍ਹਾਂ ਟਿਊਸ਼ਨ ਗਈ ਤੇ ਜਦੋਂ ਉਹ ਘਰ ਨਾ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਨੂੰ ਚਿੰਤਾ ਸਤਾਉਣ ਲੱਗੀ ਤਾਂ ਉਨ੍ਹਾਂ ਵਲੋਂ ਜਾਣਕਾਰੀ ਹਾਸਲ ਕੀਤੀ ਗਈ ਪਰ ਕੁੜੀ ਦਾ ਕੁਝ ਪਤਾ ਨਹੀਂ ਲੱਗਾ। ਇਸ ਦੌਰਾਨ ਪੁਲਸ ਨੂੰ ਵੀ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਪੁਲਸ ਵੀ ਇਸ ਮਾਮਲੇ ਦੀ ਜਾਂਚ-ਪੜਤਾਲ ’ਚ ਜੁੜ ਗਈ ਹੈ।

ਕੌਂਸਲਰ ਵੀ ਕੁੜੀ ਦੀ ਭਾਲ ’ਚ ਜੁਟੇ
ਜਨਤਾ ਕਾਲੋਨੀ ਦੀ ਰਹਿਣ ਵਾਲੀ ਕੁੜੀ ਦੇ ਪਰਿਵਾਰਕ ਮੈਂਬਰਾਂ ਵਲੋਂ ਮੌਜੂਦਾ ਕੌਂਸਲਰ ਅਰਚਨਾ ਸੇਠੀ ਦੇ ਪਤੀ ਸਮਾਜ ਸੇਵੀ ਬਬਲੂ ਕੋਰੀ ਨਾਲ ਵੀ ਗੱਲਬਾਤ ਕੀਤੀ ਗਈ। ਉਥੇ ਹੀ ਬਬਲੂ ਕੋਰੀ ਵਲੋਂ ਵੀ ਕੁੜੀ ਦੀ ਭਾਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਲੜਕੀ ਦਾ ਨਾਮ ਜੋਤੀ ਹੈ, ਜੋ 10ਵੀਂ ਜਮਾਤ ’ਚ ਪੜ੍ਹਦੀ ਹੈ। ਸਾਡੇ ਵਲੋਂ ਕੁੜੀ ਦੀ ਭਾਲ ਲਈ ਆਲੇ-ਦੁਆਲੇ ਏਰੀਆ ’ਚ ਵੀ ਵ੍ਹਟਸਐੱਪ ਰਾਹੀਂ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਤਾਂ ਕਿ ਕੁੜੀ ਦਾ ਜਲਦੀ ਤੋਂ ਜਲਦੀ ਪਤਾ ਲੱਗ ਸਕੇ। ਉਨ੍ਹਾਂ ਦੱਸਿਆ ਕਿ ਕੁੜੀ 2 ਦਿਨ ਪਹਿਲਾਂ ਸ਼ਾਮ ਨੂੰ ਟਿਊਸ਼ਨ ਗਈ ਸੀ ਪਰ ਅਜੇ ਤੱਕ ਘਰ ਨਹੀਂ ਆਈ ਤੇ ਨਾ ਹੀ ਉਸ ਦਾ ਕੁਝ ਪਤਾ ਲੱਗਾ ਹੈ।

 

LEAVE A RESPONSE

Your email address will not be published. Required fields are marked *