Bollywood Flash News Politics Punjab

ਕੰਗਨਾ ਖ਼ਿਲਾਫ਼ ਹਮੇਸ਼ਾ ਕਿਉਂ ਬੋਲਦੇ ਨੇ ਜਸਬੀਰ ਜੱਸੀ? ਕਲਾਕਾਰਾਂ ਨੂੰ ਵੀ ਲੈ ਕੇ ਆਖ ”ਤੀ ਵੱਡੀ ਗੱਲ

ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਜਸਬੀਰ ਜੱਸੀ ਨੇ ਹਾਲ ਹੀ ‘ਚ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਪੰਜਾਬ ‘ਚ ਵਧਦੇ ਨਸ਼ੇ ਤੇ ਅਦਾਕਾਰਾ ਕੰਗਨਾ ਰਣੌਤ ‘ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਜਸਬੀਰ ਜੱਸੀ ਕਈ ਵਾਰ ਕੰਗਨਾ ਖ਼ਿਲਾਫ਼ ਬਿਆਨ ਦੇ ਚੁੱਕੇ ਹਨ।

ਕਿਉਂ ਬੋਲਦੇ ਨੇ ਕੰਗਨਾ ਖ਼ਿਲਾਫ਼?
ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਸੁਰਖੀਆਂ ‘ਚ ਰਹਿੰਦੀ ਹੈ ਤੇ ਇਸ ਕਾਰਨ ਅਕਸਰ ਘਿਰੀ ਵੀ ਰਹਿੰਦੀ ਹੈ। ਕਿਸਾਨਾਂ ‘ਤੇ ਦਿੱਤੇ ਬਿਆਨ ਨੂੰ ਲੈ ਕੇ ਜਸਬੀਰ ਜੱਸੀ ਨੇ ਉਨ੍ਹਾਂ ‘ਤੇ ਜ਼ੁਬਾਨੀ ਹਮਲਾ ਵੀ ਕੀਤਾ ਹੈ। ਜੱਸੀ ਨੇ ਕਿਹਾ ਕਿ ਮੈਨੂੰ ਕੰਗਨਾ ਰਣੌਤ ਤੋਂ ਕੋਈ ਪਰੇਸ਼ਾਨੀ ਨਹੀਂ ਹੈ ਅਤੇ ਨਾ ਹੀ ਮੈਂ ਕੰਗਨਾ ਖ਼ਿਲਾਫ਼ ਬੋਲਣਾ ਚਾਹੁੰਦਾ ਹਾਂ। ਮੈਂ ਕੰਗਨਾ ਰਣੌਤ ਖ਼ਿਲਾਫ਼ ਉਦੋਂ ਹੀ ਬੋਲਦਾ ਹਾਂ ਜਦੋਂ ਉਹ ਪੰਜਾਬ ਖ਼ਿਲਾਫ਼ ਬੋਲਦੀ ਹੈ। ਪੰਜਾਬ ਗੁਰੂਆਂ ਦੀ ਧਰਤੀ ਹੈ। ਇੱਥੋਂ ਦੇ ਨੌਜਵਾਨ ਦੇਸ਼ ਦੀ ਰੱਖਿਆ ਕਰਦੇ ਹਨ। ਹਰ ਰੋਜ਼ ਪੰਜਾਬ ਦੇ ਜਵਾਨ ਸਰਹੱਦ ‘ਤੇ ਦੇਸ਼ ਲਈ ਜਾਨ ਖ਼ਤਰੇ ‘ਚ ਪਾ ਰਹੇ ਹਨ। ਅਜਿਹੇ ‘ਚ ਜਦੋਂ ਕੰਗਨਾ ਪੰਜਾਬ ਖ਼ਿਲਾਫ਼ ਕੁਝ ਵੀ ਕਹਿੰਦੀ ਹੈ ਤਾਂ ਮੈਨੂੰ ਚੰਗਾ ਨਹੀਂ ਲੱਗਦਾ। ਮੈਂ ਕੰਗਨਾ ਖ਼ਿਲਾਫ਼ ਨਹੀਂ ਹਾਂ, ਮੈਂ ਪੰਜਾਬ ਖ਼ਿਲਾਫ਼ ਬੋਲਣ ਵਾਲੇ ਹਰ ਵਿਅਕਤੀ ਜਾਂ ਮਾਨਸਿਕਤਾ ਦੇ ਖ਼ਿਲਾਫ਼ ਹਾਂ। ਪੰਜਾਬ ਤੇ ਇਸ ਦੇ ਨੌਜਵਾਨਾਂ ਦੀ ਗੱਲ ਕਰੀਏ ਤਾਂ ਪੰਜਾਬ ‘ਚ ਇਕ ਵੱਡਾ ਮੁੱਦਾ ‘ਨਸ਼ਾ’ ਹੈ।

ਕਲਾਕਾਰਾਂ ਲਈ ਆਖ ‘ਤੀ ਵੱਡੀ ਗੱਲ
ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ? ਇਸ ਸਵਾਲ ਦਾ ਜਵਾਬ ਦਿੰਦਿਆਂ ਜੱਸੀ ਨੇ ਕਿਹਾ ਕਿ ਨਸ਼ਾ ਸਿਰਫ਼ ਪੰਜਾਬ ‘ਚ ਹੀ ਨਹੀਂ ਸਗੋਂ ਕਈ ਸੂਬਿਆਂ ਦੀ ਵੱਡੀ ਸਮੱਸਿਆ ਹੈ। ਹਾਂ… ਪੰਜਾਬ ‘ਚ ਇਹ ਥੋੜ੍ਹਾ ਜ਼ਿਆਦਾ ਹੈ ਕਿਉਂਕਿ ਪੰਜਾਬ ਸਰਹੱਦ ‘ਤੇ ਸਥਿਤ ਹੈ। ਡਰੱਗਜ਼ ਤੇ ਨਸ਼ਿਆਂ ਤੋਂ ਬਚਾਉਣ ਲਈ ਨੌਜਵਾਨਾਂ ਨੂੰ ਪਹਿਲਾਂ ਉਨ੍ਹਾਂ ਕਲਾਕਾਰਾਂ ਦੇ ਗੀਤ ਸੁਣਨੇ ਬੰਦ ਕਰਨੇ ਚਾਹੀਦੇ ਹਨ, ਜੋ ਨਸ਼ਿਆਂ ਤੇ ਹਥਿਆਰਾਂ ਦੀ ਵਡਿਆਈ ਕਰਦੇ ਹਨ। ਇੰਨਾ ਹੀ ਨਹੀਂ ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਨੂੰ ਵੀ ਇਸ ਵਿਰੁੱਧ ਕੰਮ ਕਰਨਾ ਚਾਹੀਦਾ ਹੈ ਤੇ ਅਜਿਹੇ ਕਲਾਕਾਰਾਂ ਦੇ ਗੀਤਾਂ ‘ਤੇ ਪਾਬੰਦੀ ਲਗਾਉਣੀ ਚਾਹੀਦੀ ਹੈ।

LEAVE A RESPONSE

Your email address will not be published. Required fields are marked *