Breaking News Flash News Politics Punjab

‘ਕੋਹਿਨੂਰ ਤੇ ਮਹਾਰਾਜਾ ਰਣਜੀਤ ਸਿੰਘ ਦਾ ਤਖ਼ਤ ਭਾਰਤ ਨਹੀਂ ਆਉਣਾ ਚਾਹੀਦਾ’- MP ਖਾਲਸਾ

ਅੰਮ੍ਰਿਤਸਰ ਪਹੁੰਚੇ ਫ਼ਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਮੁੜ ਆਖਿਆ ਕਿ ਪੰਜਾਬ ਵਿੱਚ ਨਵੀਂ ਸਿੱਖ ਸਿਆਸੀ ਪਾਰਟੀ ਦਾ ਗਠਨ ਕੀਤਾ ਜਾਵੇਗਾ ਪਰ ਇਹ ਸਿਆਸੀ ਪਾਰਟੀ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਹੀ ਬਣਾਈ ਜਾਵੇਗੀ।

ਉਹ ਅੱਜ ਇੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ ਸਨ। ਮਰਹੂਮ ਅਕਾਲੀ ਆਗੂ ਮੋਹਨ ਸਿੰਘ ਤੁੜ ਦੀ ਬਰਸੀ ਵਿੱਚ ਸ਼ਾਮਲ ਹੋਣ ਲਈ ਪੁੱਜੇ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਵਿੱਚ ਨਵੀਂ ਸਿੱਖ ਸਿਆਸੀ ਪਾਰਟੀ ਦਾ ਗਠਨ ਸੰਸਦ ਮੈਂਬਰ ਤੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਮਗਰੋਂ ਕੀਤਾ ਜਾਵੇਗਾ।

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 8 ਅਗਸਤ ਨੂੰ ਇਸ ਸਬੰਧ ਵਿੱਚ ਕੇਂਦਰੀ ਮੰਤਰੀ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਕਿਹਾ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜੀਆਂ ਜਾਣਗੀਆਂ।

ਪੱਤਰਕਾਰਾਂ ਵੱਲੋਂ ਕੋਹਿਨੂਰ ਹੀਰਾ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਗੱਡੀ ਭਾਰਤ ਲਿਆਉਣ ਸਬੰਧੀ ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ‘ਅਜੇ ਕੋਹਿਨੂਰ (Koh-i-Noor) ਭਾਰਤ ਨਹੀਂ ਆਉਣਾ ਚਾਹੀਦਾ। ਖਾਲਸਾ ਨੇ ਮਹਾਰਾਜਾ ਰਣਜੀਤ ਸਿੰਘ ਦੀ ਗੱਦੀ ਅਤੇ ਕੋਹਿਨੂਰ ਹੀਰਾ ਭਾਰਤ ਵਾਪਸ ਨਾ ਲਿਆਉਣ ਦੀ ਸਲਾਹ ਦਿੱਤੀ ਹੈ।

ਵੇਖੋ ਵੀਡੀਓ

ਉਨ੍ਹਾਂ ਕਿਹਾ ਕਿ ਜੇਕਰ ਇਹ ਚੀਜਾਂ ਵਾਪਸ ਆ ਵੀ ਜਾਂਦੀਆਂ ਹਨ ਤਾਂ ਇਹ ਕਿਸ ਦੇ ਕੋਲ ਰਹਿਣਗੀਆਂ? ਅਖੀਰ ਚ ਉਨ੍ਹਾਂ ਕਿਹਾ ਕਿ ‘ਜਾਂ ਤਾਂ ਇਨ੍ਹਾਂ ਚੀਜ਼ਾਂ ਨੂੰ ਸ਼੍ਰੋਮਣੀ ਕਮੇਟੀ ਹੀ ਵਾਪਸ ਲਿਆਵੇ’ਦੱਸ ਦਈਏ ਕਿ ਇਸ ਬਾਰੇ ਭਾਰਤ ਦੇ ਰਾਸ਼ਟਰੀ ਪੁਰਾਲੇਖ ਵਿੱਚ ਦੱਸਿਆ ਗਿਆ ਹੈ ਕਿ, ‘‘ਮਹਾਰਾਜਾ ਰਣਜੀਤ ਸਿੰਘ ਕੋਹਿਨੂਰ ਨੂੰ ਦਿਵਾਲੀ, ਦੁਸ਼ਿਹਰੇ ਅਤੇ ਵੱਡੇ ਤਿਓਹਾਰਾਂ ਮੌਕੇ ਆਪਣੀ ਬਾਂਹ ਵਿੱਚ ਬੰਨ੍ਹ ਕੇ ਨਿਕਲਦੇ ਸਨ। ਜਦੋਂ ਵੀ ਕੋਈ ਬਰਤਾਨਵੀ ਅਫ਼ਸਰ ਉਨ੍ਹਾਂ ਦੇ ਦਰਬਾਰ ਵਿੱਚ ਆਉਂਦਾ ਸੀ ਤਾਂ ਉਸ ਨੂੰ ਇਹ ਹੀਰਾ ਖ਼ਾਸ ਤੌਰ ‘ਤੇ ਦਿਖਾਇਆ ਜਾਂਦਾ ਸੀ। ਜਦੋਂ ਵੀ ਉਹ ਮੁਲਤਾਨ, ਪੇਸ਼ਾਵਰ ਜਾਂ ਦੂਜੇ ਸ਼ਹਿਰਾਂ ਦੇ ਦੌਰੇ ‘ਤੇ ਜਾਂਦੇ ਸਨ, ਕੋਹਿਨੂਰ ਉਨ੍ਹਾਂ ਦੇ ਨਾਲ ਜਾਂਦਾ ਸੀ।’’

LEAVE A RESPONSE

Your email address will not be published. Required fields are marked *