ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਸੋਨਾ ਦੋਗੁਣਾ ਕਰਨ ਵਾਲੇ 2 ਮੁਲਜ਼ਮਾਂ ਦੇ ਖ਼ਿਲਾਫ਼ ਘਰੋਂ 10 ਤੋਲੇ ਸੋਨਾ ਤੇ 2 ਲੱਖ ਰੁਪਏ ਦੀ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਹੈ।
ਉਕਤ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਥਾਣੇਦਾਰ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਔਰਤ ਪ੍ਰਿਯੰਕਾ ਪਤਨੀ ਨਵੀ ਅਰੋੜਾ ਵਾਸੀ ਪੀਰੂ ਬੰਦਾ ਮੁਹੱਲਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਪਤੀ ਦਾ ਦੋਸਤ ਸਰਬਜੀਤ ਸਿੰਘ ਵਾਸੀ ਫਿਰੋਜ਼ਪੁਰ ਤੇ ਸੋਨੂੰ ਬਾਬਾ ਉਸ ਦੇ ਘਰ ਆਏ ਤੇ ਉਸ ਨੂੰ ਸੋਨਾ ਦੋਗੁਣਾ ਕਰਨ ਦਾ ਲਾਲਚ ਦੇਣ ਲੱਗ ਪਏ, ਪਰ ਉਸ ਨੇ ਮਨਾ ਕਰ ਦਿੱਤਾ।
ਇਸ ਮਗਰੋਂ ਸਰਬਜੀਤ ਨੇ ਉਨ੍ਹਾਂ ਨੂੰ ਗੱਲਾਂ ਵਿਚ ਲਗਾਇਆ ਤੇ ਉਸ ਦੇ ਘਰ ਅੰਦਰ ਪਈ ਅਲਮਾਰੀ ਵਿਚੋਂ 10 ਤੋਲੇ ਸੋਨਾ ਤੇ 2 ਲੱਖ ਦੀ ਨਕਦੀ ਚੋਰੀ ਕਰ ਕੇ ਲੈ ਗਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਦੋਹਾਂ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।