Flash News

ਇੰਡਸਟਰੀ ਏਰੀਆ ਫੈਕਟਰੀ ਐਸੋਸੀਏਸ਼ਨ ਵੱਲੋਂ ਵਿਕਾਸ ਕਾਰਜਾਂ ਲਈ ਫੰਡ ਜਾਰੀ ਕਰਨ ‘ਤੇ ਪੰਜਾਬ ਸਰਕਾਰ ਅਤੇ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ

ਰਿਪੋਰਟਰ (ਬਬਲੂ)

ਇੰਡਸਟਰੀ ਏਰੀਆ ਫੈਕਟਰੀ ਐਸੋਸੀਏਸ਼ਨ ਬਟਾਲਾ ਦੀ ਮੀਟਿੰਗ ਪ੍ਰਧਾਨ ਪਰਮਜੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਐਸੋਸੀਏਸ਼ਨ ਦੇ ਅਹੁਦੇਦਾਰਾਂ ਜਨਰਲ ਸਕੱਤਰ ਰਵਿੰਦਰ ਹਾਂਡਾ, ਰਣਧੀਰ ਸਿੰਘ, ਮਹੇਸ਼ ਅਗਰਵਾਲ ਸੁਭਾਸ਼ ਗੋਇਲ ਪੈਟਰਨ, ਸਾਹਿਲ ਗਿੱਲ,ਰਜਤ ਸਰੀਨ ,ਹਰਜੀਤ ਸਿੰਘ ,ਸੁਭਾਸ਼ ਅਗਰਵਾਲ ਵਾਈਸ ਪ੍ਰਧਾਨ , ਪਵਨ ਅਗਰਵਾਲ ਖਜਾਨਚੀ, ਰਸ਼ਪਾਲ ਸਿੰਘ ਸੈਕਟਰੀ, ਬਲਵੰਤ ਸਿੰਘ, ਬਲਵਿੰਦਰ ਸਿੰਘ ,ਸੁਰਿੰਦਰ ਸਿੰਘ, ਅਮਿਤ ਸੇਖੜੀ , ਮੋਹਿਤ ਅਗਰਵਾਲ ਅਨਿਲ ਕੁਮਾਰ , ਰਜਤ ਸਰੀਨ, ਰਮਨ ਗੋਇਲ ,ਹਰਜੀਤ ਸਿੰਘ, ਵਿਨੀਸ਼ ਸ਼ੁਕਲਾ ,ਗੁਰਪ੍ਰੀਤ ਸਿੰਘ ਨੇ ਹਿੱਸਾ ਲਿਆ ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ ਪਿਛਲੇ ਸਾਲ ਸਨਅਤਕਾਰਾਂ ਦੀ ਇੱਕ ਮੀਟਿੰਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਹੋਈ ਸੀ ਜਿਸ ਸਬੰਧੀ ਸਨਅਤਕਾਰਾਂ ਵੱਲੋਂ ਇੰਡਸਟਰੀ ਏਰੀਆ ਇਲਾਕਿਆਂ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਵਿਚਾਰ ਸਾਂਝੇ ਕੀਤੇ ਗਏ ਸਨ।

ਉਹਨਾਂ ਦੱਸਿਆ ਕਿ ਉਸ ਵਕਤ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਉਦਯੋਗਿਕ ਸਨਅਤਕਾਰਾਂ ਨਾਲ ਮਿਲਣੀ ਦੌਰਾਨ ਵਾਅਦਾ ਕੀਤਾ ਸੀ ਕਿ ਉਹ ਉਦਯੋਗਿਕ ਖੇਤਰਾਂ ਦੀ ਮੇਨਟੇਨੈਂਸ ਅਤੇ ਅਪਗਰੇਡੇਸ਼ਨ ਲਈ ਗਰਾਂਟ ਜਾਰੀ ਕਰਨਗੇ ਤਾਂ ਜੋ ਉਦਯੋਗਿਕ ਖੇਤਰਾਂ ਦਾ ਵਿਕਾਸ ਹੋ ਸਕੇ।

ਗਿੱਲ ਨੇ ਦੱਸਿਆ ਕਿ ਇਸੇ ਕੜੀ ਤਹਿਤ ਹੀ ਹੁਣ ਪੰਜਾਬ ਸਰਕਾਰ ਵੱਲੋਂ ਬਟਾਲਾ ਦੇ ਇੰਡਸਟਰੀ ਏਰੀਆ ਦੀ ਮੇਨਟੇਨੈਂਸ ਅਤੇ ਅਪਗਰੇਡੇਸ਼ਨ ਵਾਸਤੇ 2 ਕਰੋੜ 21 ਲੱਖ 30 ਹਜਾਰ ਰੁਪਏ ਜਾਰੀ ਕਰ ਦਿੱਤੇ ਗਏ ਹਨ ।

ਇਸ ਮੌਕੇ ਜਨਰਲ ਸਕੱਤਰ ਰਵਿੰਦਰ ਹਾਂਡਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਧੀਕਾਰੀਆਂ ਨੂੰ ਇਹ ਵੀ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਸਰਕਾਰ ਦੇ ਉਦਯੋਗਿਕ ਖੇਤਰਾਂ ਦੇ ਵਿਕਾਸ ਲਈ ਜਾਰੀ ਬਜਟ ਦਾ ਤੀਸਰਾ ਹਿੱਸਾ ਇੰਡਸਟਰੀ ਏਰੀਆ , ਉਦਯੋਗਿਕ ਮਿਲਖਾ ਅਤੇ ਉਦਯੋਗਿਕ ਵਿਕਾਸ ਕਲੋਨੀਆਂ ਤੇ ਖਰਚ ਕੀਤਾ ਜਾਵੇ ਜਿਸ ਤਹਿਤ ਇਹ ਗਰਾਂਟ ਜਾਰੀ ਕੀਤੀ ਗਈ ਹੈ ।

ਜਨਰਲ ਸਕੱਤਰ ਰਵਿੰਦਰ ਹਾਂਡਾ ਨੇ ਕਿਹਾ ਕਿ ਹਲਕਾ ਵਿਧਾਇਕ ਸ਼ੈਰੀ ਕਲਸੀ ਵੱਲੋਂ ਵੀ ਇੰਡਸਟਰੀ ਏਰੀਆ ਫੈਕਟਰੀ ਐਸੋਸੀਏਸ਼ਨ ਦੀ ਮੰਗ ਨੂੰ ਪੂਰਾ ਕਰਦਿਆਂ ਜੋਰ ਦੇ ਕੇ ਵਿਕਾਸ ਕਾਰਜ ਲਈ ਫੰਡ ਜਾਰੀ ਕਰਨ ਦਾ ਵਾਅਦਾ ਕੀਤਾ ਗਿਆ ਸੀ ਅਤੇ ਇਹ ਹਲਕਾ ਵਿਧਾਇਕ ਦੀ ਬਦੌਲਤ ਹੀ ਸਾਰਾ ਕੰਮ ਨੇਪੜੇ ਚੜਿਆ ਹੈ।

ਇੰਡਸਟਰੀ ਏਰੀਆ ਫੈਕਟਰੀ ਐਸੋਸੀਏਸ਼ਨ ਬਟਾਲਾ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਸਨਤਕਾਰਾਂ ਨੂੰ ਦਰਪੇਸ਼ ਹੋਰ ਮੁਸ਼ਕਿਲਾਂ ਦਾ ਵੀ ਜਲਦੀ ਹੱਲ ਕਰਨ ਦੀ ਮੰਗ ਕੀਤੀ।

LEAVE A RESPONSE

Your email address will not be published. Required fields are marked *