ਅੰਮ੍ਰਿਤਸਰ ਪਹੁੰਚ ਰਹੇ USA ਤੋਂ ਡਿਪੋਰਟ ਕੀਤੇ ਭਾਰਤੀ ਪ੍ਰਵਾਸੀ, 205 ਭਾਰਤੀਆਂ ‘ਚ ਕਈ ਪੰਜਾਬੀ ਵੀ ਸ਼ਾਮਲ
ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀ ਅੰਮ੍ਰਿਤਸਰ ਏਅਰਪੋਰਟ ‘ਤੇ ਪਹੁੰਚਣੇ ਸ਼ੁਰੂ ਹੋ ਗਏ ਹਨ। 205 ਵਿਚੋਂ 104 ਅੱਜ ਅੰਮ੍ਰਿਤਸਰ ਏਅਰਪੋਰਟ ਪਹੁੰਚਣਗੇ। ਮਿਲਟਰੀ ਦੇ C-17 ਜਹਾਜ਼ ਰਾਹੀਂ ਡਿਪੋਰਟ ਕੀਤੇ ਗਏ ਅਪ੍ਰਵਾਸੀ ਭਾਰਤੀ ਪਹੁੰਚ ਰਹੇ ਹਨ। ਏਅਰਪੋਰਟ ਤੇ ਲੋਕਾਂ ਦਾ ਭਾਰੀ ਇਕੱਠ ਹੋ ਗਿਆ ਹੈ ਤੇ ਨਾਲ ਹੀ ਡਿਪੋਰਟ ਹੋਏ ਬੰਦਿਆਂ ਦੀ ਡਿਟੇਲ ਵੀ ਸਾਹਮਣੇ ਆ ਗਈ ਹੈ।
ਅਮਰੀਕਾ ਵੱਲੋਂ ਜਿਹੜੇ 205 ਭਾਰਤੀ ਡਿਪੋਰਟ ਕੀਤੇ ਗਏ ਹਨ ਉਨ੍ਹਾਂ ਵਿਚ ਪੰਜਾਬ ਦੇ 30, ਹਰਿਆਣਾ ਦੇ 33 ਲੋਕ, ਗੁਜਰਾਤ ਦੇ 33, ਚੰਡੀਗੜ੍ਹ ਦੇ 2 ਲੋਕ ਤੇ ਮਹਾਰਾਸ਼ਟਰ ਦੇ 3 ਲੋਕ ਸ਼ਾਮਲ ਹਨ। ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਦੇ ਲੋਕ ਸੜਕ ਮਾਰਗ ਤੋਂ ਘਰ ਪਹੁੰਚਾਏ ਜਾਣਗੇ। ਹੋਰ ਸੂਬਿਆਂ ਗੁਜਰਾਤ, ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਹਵਾਈ ਮਾਰਗ ਰਾਹੀਂ ਭੇਜਿਆ ਜਾਵੇਗਾ।
ਡਿਪੋਰਟ ਲਿਸਟ ‘ਚ ਸੁਖਦੀਪ ਸਿੰਘ ਉਮਰ 33 ਸਾਲ, ਜਸਵਿੰਦਰ ਸਿੰਘ ਉਮਰ 30 ਸਾਲ , ਰਮਨਦੀਪ ਸਿੰਘ 36 ਸਾਲ , ਵਿਕਰਮਜੀਤ 24 ਸਾਲ , ਅਰਸ਼ਦੀਪ ਸਿੰਘ 18 ਸਾਲ , ਦਲੇਰ ਸਿੰਘ 37 ਸਾਲ, ਮਨਪ੍ਰੀਤ ਸਿੰਘ 26 ਸਾਲ, ਗੁਰਪ੍ਰੀਤ ਸਿੰਘ 39 ਸਾਲ, ਹਰਵਿੰਦਰ ਸਿੰਘ 41 ਸਾਲ, ਰਾਜ ਸਿੰਘ 30 ਸਾਲ , ਮਨਦੀਪ ਸਿੰਘ 29 ਸਾਲ , ਅਮਨ 27 ਸਾਲ, ਅਜੈਦੀਪ ਸਿੰਘ 21 ਸਾਲ, ਪ੍ਰਦੀਪ ਸਿੰਘ 21 ਸਾਲ, ਅੰਮ੍ਰਿਤ ਸਿੰਘ 18 ਸਾਲ, ਸੁਖਪਾਲ ਸਿੰਘ 35 ਸਾਲ, ਹਰਪ੍ਰੀਤ ਸਿੰਘ 19 ਸਾਲ, ਦਵਿੰਦਰਜੀਤ ਸਿੰਘ 40 ਸਾਲ , ਇੰਦਰਜੀਤ ਸਿੰਘ 20 ਸਾਲ, ਪਲਵੀਰ ਸਿੰਘ 22 ਸਾਲ, ਨਵਜੋਤ ਸ਼ਰਮਾ 20 ਸਾਲ, ਸੁਖਜੀਤ ਕੌਰ 26 ਸਾਲ, ਜਸਪਾਲ ਸਿੰਘ 36 ਸਾਲ, ਹਰਬਾਜ ਸਿੰਘ ਉਮਰ 12 ਸਾਲ, ਗੁਰਨੂਰ ਸਿੰਘ ਉਮਰ 12 ਸਾਲ, ਮੁਸਕਾਨ ਉਮਰ 21 ਸਾਲ, ਪ੍ਰਭਜੋਤ ਸਿੰਘ ਉਮਰ 10 ਸਾਲ, ਲਵਪ੍ਰੀਤ ਕੌਰ 30 ਸਾਲ, ਅਕਾਸ਼ਦੀਪ ਸਿੰਘ 23 ਸਾਲ, ਸਵੀਨ ਉਮਰ 26 ਸਾਲ ਦੇ ਨਾਂ ਸ਼ਾਮਲ ਹਨ।
ਹਵਾਈ ਅੱਡੇ ‘ਤੇ ਏਜੰਸੀਆਂ ਅਲਰਟ ਹੋ ਗਈਆਂ ਹਨ। ਅਮਰੀਕੀ ਜਹਾਜ਼ ਵਿਚ ਆ ਰਹੇ ਸਾਰੇ ਲੋਕਾਂ ਦੇ ਅੰਮ੍ਰਿਤਸਰ ਏਅਰਪੋਰਟ ‘ਤੇ ਦਸਤਾਵੇਜ਼ ਚੈੱਕ ਕੀਤੇ ਜਾਣਗੇ। ਅਪਰਾਧਿਕ ਰਿਕਾਰਡ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ । ਜੇਕਰ ਕਿਸੇ ਦਾ ਕ੍ਰਿਮੀਨਲ ਰਿਕਾਰਡ ਨਿਕਲਿਆ ਤਾਂ ਉਸ ਨੂੰ ਏਅਰਪੋਰਟ ‘ਤੇ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।