Flash News India Punjab

ਅਮਰੀਕੀ ਵਿਗਿਆਨੀਆਂ ਦੇ ਅਧਿਐਨ ’ਚ ਉਤਰੀ ਭਾਰਤੀ ਦੇ ਮੌਸਮ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ

ਉੱਤਰੀ ਭਾਰਤ ’ਚ ਪਿਛਲੇ ਕੁਝ ਦਿਨਾਂ ਤੋਂ ਗਰਮੀ ਇਕਦਮ ਵਧ ਗਈ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਦਿਨਾਂ ਵਿਚ ਮੌਸਮ ਹੋਰ ਖੁਸ਼ਕ ਹੋਵੇਗਾ ਤੇ ਇਹ ਵਾਧਾ ਜਾਰੀ ਰਹੇਗਾ।

ਇਕ ਅਧਿਐਨ ਮੁਤਾਬਕ ਹੁਣ ਬਸੰਤ ਰੁੱਤ ਦਾ ਸਮਾਂ ਘਟਦਾ ਜਾ ਰਿਹਾ ਹੈ ਅਤੇ ਸਰਦੀ ਦਾ ਮੌਸਮ ਖ਼ਤਮ ਹੋਣ ਤੋਂ ਪਹਿਲਾਂ ਹੀ ਗਰਮੀਆਂ ਵਰਗਾ ਮਾਹੌਲ ਬਣ ਰਿਹਾ ਹੈ। ਸਾਲ 1970 ਤੋਂ ਤਾਪਮਾਨ ਦੇ ਅੰਕੜਿਆਂ ਦੇ ਅਧਿਐਨ ਤੋਂ ਇਹ ਰੁਝਾਨ ਸਾਹਮਣੇ ਆਇਆ ਹੈ।

ਅਮਰੀਕਾ ਆਧਾਰਿਤ ਵਿਗਿਆਨੀਆਂ ਦੀ ਇਕ ਸੰਸਥਾ ਕਲਾਈਮੇਟ ਸੈਂਟਰਲ ਦੇ ਖੋਜੀਆਂ ਵੱਲੋਂ ਆਲਮੀ ਤਪਸ਼ ਦੇ ਰੁਝਾਨ ਤਹਿਤ ਭਾਰਤ ਵਿਚ ਅਧਿਐਨ ਕੀਤਾ ਗਿਆ ਜਿਸ ਦੌਰਾਨ ਸਰਦ ਰੁੱਤ ਵਾਲੇ ਮਹੀਨਿਆਂ (ਦਸੰਬਰ ਤੋਂ ਫਰਵਰੀ) ਉਤੇ ਧਿਆਨ ਕੇਂਦਰਿਤ ਕੀਤਾ ਗਿਆ। ਖ਼ੁਲਾਸਾ ਹੋਇਆ ਕਿ ਉੱਤਰੀ ਭਾਰਤ ’ਚ ਸਰਦੀਆਂ ਦੌਰਾਨ ਤਾਪਮਾਨ ਵਿਚ ਬਦਲਾਅ ਦੇਖਿਆ ਗਿਆ।

ਉੱਤਰੀ ਭਾਰਤ ਦੇ ਸੂਬਿਆਂ ਵਿਚ ਜਨਵਰੀ ਦੌਰਾਨ ਔਸਤਨ ਤਾਪਮਾਨ ਤਹਿਤ ਜਾਂ ਤਾਂ ਠੰਢ ਰਹੀ ਜਾਂ ਹਲਕੀ ਤਪਸ਼ ਦਾ ਮਾਹੌਲ ਰਿਹਾ ਪਰ ਫਰਵਰੀ ਵਿਚ ਪੂਰੀ ਗਰਮੀ ਦਾ ਅਹਿਸਾਸ ਹੋਇਆ। ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਲੱਦਾਖ, ਜੰਮੂ ਕਸ਼ਮੀਰ ਅਤੇ ਉੱਤਰਾਖੰਡ ’ਚ ਜਨਵਰੀ-ਫਰਵਰੀ ਦੌਰਾਨ ਦੋ ਡਿਗਰੀ ਸੈਲਸੀਅਸ ਤੋਂ ਵਧ ਦਾ ਫਰਕ ਮਹਿਸੂਸ ਕੀਤਾ ਗਿਆ।

ਦੇਸ਼ ਦੇ ਦੱਖਣੀ ਹਿੱਸੇ ’ਚ ਦਸੰਬਰ ਤੋਂ ਜਨਵਰੀ ’ਚ ਤਪਸ਼ ਦਾ ਮਾਹੌਲ ਦੇਖਣ ਨੂੰ ਮਿਲਿਆ। ਸਾਲ 1970 ਤੋਂ ਸਰਦੀਆਂ ਦੇ ਔਸਤਨ ਤਾਪਮਾਨ ਦੇ ਅਧਿਐਨ ’ਚ ਮਨੀਪੁਰ ਦੇ ਮੌਸਮ ’ਚ ਸਭ ਤੋਂ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਜਿਥੇ 2.3 ਡਿਗਰੀ ਸੈਲਸੀਅਸ ਦਾ ਫਰਕ ਮਿਲਿਆ ਜਦਕਿ ਦਿੱਲੀ ਦੇ ਤਾਪਮਾਨ ’ਚ ਸਭ ਤੋਂ ਘੱਟ ਬਦਲਾਅ 0.2 ਡਿਗਰੀ ਸੈਲਸੀਅਸ ਰਿਹਾ।

LEAVE A RESPONSE

Your email address will not be published. Required fields are marked *